ਨੈਨਸੀ ਚੂਨਨ
ਨੈਨਸੀ ਚੂਨਨ (ਜਨਮ 1941) ਨਿਊਯਾਰਕ ਦੀ ਇੱਕ ਅਮਰੀਕੀ ਕਲਾਕਾਰ ਹੈ।ਨੈੈੈਨਸੀ ਭੂ-ਰਾਜਨੀਤਿਕ ਮਸਲਿਆਂ ਪ੍ਰਤੀ ਵਚਨਬੱਧਤਾ ਲਈ ਜਾਣੀ ਜਾਂਦੀ ਹੈ।[1] ਚੂਨਨ ਦੇ ਕੰਮ ਵਿੱਚ ਪੇਂਟਿੰਗਾਂ ਦੀਆਂ ਭਿੰਨ ਭਿੰਨ ਸ਼੍ਰੇਣੀਆਂ ਸ਼ਾਮਲ ਹਨ। ਜੀਵਨੀਨੈਨਸੀ ਚੂਨਨ ਦਾ ਜਨਮ ਲਾਸ ਐਂਜਲਸ, ਕੈਲੀਫ਼ੋਰਨੀਆ ਵਿੱਚ ਹੋਇਆ ਸੀ ਅਤੇ ਉਸਨੇ ਕੈਲੀਫੋਰਨੀਆ ਦੇ ਇੰਸਟੀਚਿਊਟ ਆਫ ਆਰਟ, ਵਾਲੈਂਸੀਆ ਤੋਂ 1969 ਵਿੱਚ ਬੈਚਲਰ ਆਫ਼ ਫਾਈਨ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸਨੇ 1970 ਦੇ ਅਖੀਰ ਵਿੱਚ ਨਿਊਯਾਰਕ ਜਾਣ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜਿਥੇ ਉਹ ਇਸ ਸਮੇਂ ਰਹਿੰਦੀ ਹੈ ਅਤੇ ਕੰਮ ਕਰਦੀ ਹੈ।[2] ਚੂਨਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨੀ ਲਗਾਈ ਅਤੇ 1985 ਤੋਂ ਨਿਊਯਾਰਕ ਵਿੱਚ ਰੋਨਾਲਡ ਫਿਲਡਮੈਨ ਫਾਈਨ ਆਰਟਸ ਦੁਆਰਾ ਇਸ ਦੀ ਨੁਮਾਇੰਦਗੀ ਕੀਤੀ ਗਈ ਹੈ। ਚੂਨਨ ਇਸ ਸਮੇਂ ਨਿਊਯਾਰਕ ਦੇ ਸਕੂਲ ਆਫ਼ ਵਿਜ਼ੂਅਲ ਆਰਟਸ ਵਿੱਚ ਪੜ੍ਹਾਉਂਦੀ ਹੈ, ਅਤੇ 2007 ਵਿੱਚ ਲਾਸ ਏਂਜਲਸ ਵਿੱਚ ਓਟਿਸ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਵਿੱਚ ਮਾਸਟਰ ਪੇਂਟਿੰਗ ਦੀ ਕਲਾਸ ਲਾਉਂਦੀ ਸੀ। ਚੂਨਨ ਦਾ ਕੰਮਚੂਨਨ ਦੀਆਂ ਪੇਂਟਿੰਗਾਂ ਆਮ ਤੌਰ 'ਤੇ ਰਾਜਨੀਤਿਕ ਖੇਤਰ ਨੂੰ ਬੇਨਕਾਬ ਕਰਦੀਆਂ ਹਨ ਅਤੇ ਲੋਕਾਂ ਦੀ ਰਾਏ ਨੂੰ ਪਰਿਭਾਸ਼ਤ ਕਰਨ ਅਤੇ ਨਿਯੰਤਰਣ ਕਰਨ ਲਈ ਮੀਡੀਆ ਦੀ ਤਾਕਤ ਨੂੰ ਦਰਸਾਉਂਦੀਆਂ ਹਨ। ਉਸਦਾ ਕੰਮ ਜ਼ਿਆਦਾਤਰ ਆਲਮੀ ਭਾਈਚਾਰੇ ਵਿੱਚ ਬਿਰਤਾਂਤ, ਸਭਿਆਚਾਰਕ ਹਵਾਲਿਆਂ ਅਤੇ ਸਮਾਜਿਕ ਸਮੱਸਿਆਵਾਂ, ਇਤਿਹਾਸ ਅਤੇ ਪ੍ਰਤੀਕਵਾਦ ਉੱਤੇ ਕੇਂਦ੍ਰਿਤ ਪੇਂਟਿੰਗ ਹੈ। ਉਹ ਅਕਸਰ ਖ਼ਬਰਾਂ ਅਤੇ ਮਸ਼ਹੂਰ ਅਖਬਾਰਾਂ ਦੀ ਵਰਤੋਂ ਪ੍ਰੇਰਣਾ ਅਤੇ ਜਾਣਕਾਰੀ ਲਿਆਉਣ ਲਈ ਕਰਦੀ ਹੈ, ਅਤੇ ਇਹਨਾਂ ਸਰੋਤਾਂ ਵਿੱਚ ਆਪਣੀ ਟਿੱਪਣੀ ਸ਼ਾਮਲ ਕਰਦੀ ਹੈ। ਉਹ ਜੋ ਕੰਮ ਤਿਆਰ ਕਰਦੀ ਹੈ ਉਹ ਰੰਗੀਨ, ਕਾਰਟੂਨਿਸ਼ ਹੈ, ਅਤੇ ਮਖੌਲ ਨਾਲ ਭਰੀਆਂ ਟਿੱਪਣੀਆਂ ਵਾਲਾ ਹੁੰਦਾ ਸੀ।[2] ਚੂਨਨ ਨੂੰ ਪਤਝੜ 2007 ਦੇ ਜੈਨੀਫ਼ਰ ਹਾਵਰਡ ਕੋਲਮੈਨ ਡਿਸਟਿੰਗੂਇਸ਼ਿਡ ਲੈਕਚਰਸ਼ਿਪ ਅਤੇ ਰੈਜ਼ੀਡੈਂਸੀ ਦੇ ਓਟੀਸ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਵਿਖੇ ਸਨਮਾਨਿਤ ਕੀਤਾ ਗਿਆ ਸੀ।[3] ਉਸ ਨੂੰ ਦੋ ਵਾਰ 1985 ਅਤੇ 1995 ਵਿੱਚ ਨੈਸ਼ਨਲ ਐਂਡੋਮੈਂਟ ਫਾਰ ਆਰਟਸ ਤੋਂ ਪੇਂਟਿੰਗ ਵਿੱਚ ਫੇਲੋਸ਼ਿਪ ਐਵਾਰਡ ਵੀ ਮਿਲ ਚੁੱਕਾ ਹੈ।[2] ਹਵਾਲੇ
|
Portal di Ensiklopedia Dunia