ਨੋਅਲ ਕੋਵਾਰਡ![]() ਸਰ ਨੋਅਲ ਪੇਅਰਸ ਕੋਵਾਰਡ (16 ਦਸੰਬਰ 1899 – 26 ਮਾਰਚ 1973) ਇੱਕ ਅੰਗਰੇਜ਼ੀ ਨਾਟਕਕਾਰ, ਸੰਗੀਤਕਾਰ, ਨਿਰਦੇਸ਼ਕ, ਅਦਾਕਾਰ ਅਤੇ ਗਾਇਕ ਸੀ ਲਈ ਜਾਣਿਆ, ਜੋ ਆਪਣੀ ਹਾਜ਼ਰਜਵਾਬੀ, ਲਿਸ਼ਕਪੁਸ਼ਕ, ਅਤੇ ਟਾਈਮ ਮੈਗਜ਼ੀਨ ਦੇ ਕਹਿਣ ਵਾਂਗ, "ਨਿੱਜੀ ਸ਼ੈਲੀ ਦੀ ਸੂਝ ਸਮਝ, ਰੂਪ ਅਤੇ ਰੰਗ, ਲਹਿਜੇ ਅਤੇ ਅਡੋਲਤਾ ਦਾ ਸੁਮੇਲ" ਸੀ।[1] ਦੱਖਣ-ਪੱਛਮ ਲੰਡਨ ਦੇ ਟੈਡਿੰਗਟਨ ਵਿੱਚ ਪੈਦਾ ਹੋਏ, ਕੋਵਾਰਡ ਇੱਕ ਬੱਚੇ ਦੇ ਰੂਪ ਵਿੱਚ ਲੰਡਨ ਵਿੱਚ ਇੱਕ ਡਾਂਸ ਅਕੈਡਮੀ ਵਿੱਚ ਦਾਖ਼ਲ ਹੋ ਗਿਆ ਸੀ, 11 ਸਾਲਾਂ ਦੀ ਉਮਰ ਵਿੱਚ ਆਪਣੀ ਪੇਸ਼ੇਵਰ ਸਟੇਜ਼ ਦੀ ਸ਼ੁਰੂਆਤ ਕੀਤੀ ਸੀ। ਕਿਸ਼ੋਰ ਉਮਰ ਵਿੱਚ ਹੀ ਉਹ ਉੱਚ ਸੁਸਾਇਟੀ ਵਿੱਚ ਜਾਣ ਲੱਗ ਪਿਆ ਸੀ ਜਿਸ ਨੇ ਬਾਅਦ ਵਿੱਚ ਉਸ ਦੇ ਬਹੁਤੇ ਨਾਟਕਾਂ ਦਾ ਮਾਹੌਲ/ਸਥਾਨ ਬਣਨਾ ਸੀ। ਕੋਵਾਰਡ ਨੇ ਇੱਕ ਨਾਟਕਕਾਰ ਦੇ ਤੌਰ ਤੇ ਹੰਢਣਸਾਰ ਸਫਲਤਾ ਪ੍ਰਾਪਤ ਕੀਤੀ, ਆਪਣੀ ਮੁਢਲੀ ਜਵਾਨੀ ਤੋਂ ਲੈ ਕੇ 50 ਤੋਂ ਵੱਧ ਨਾਟਕ ਪ੍ਰਕਾਸ਼ਿਤ ਕੀਤੇ। ਉਸ ਦੇ ਬਹੁਤ ਸਾਰੇ ਕੰਮ, ਜਿਵੇਂ 'ਹੇ ਫੀਵਰ', 'ਪ੍ਰਾਈਵੇਟ ਲਾਈਵਜ਼', 'ਡਿਜ਼ਾਇਨ ਫਾਰ ਲਿਵਿੰਗ', 'ਪ੍ਰੈਜੰਟ ਲਾਫਟਰ' ਅਤੇ 'ਬਲਾਈਦ ਸਪਿਰਟ', ਬਾਕਾਇਦਾ ਥੀਏਟਰ ਰੈਪਟਰਾ ਵਿੱਚ ਰਹੇ ਹਨ। ਉਸਨੇ ਇੱਕ ਦਰਜਨ ਤੋਂ ਵੱਧ ਸੰਗੀਤਕ ਥੀਏਟਰ ਰਚਨਾਵਾਂ (ਬਿੱਟਰ ਸਵੀਟ ਅਤੇ ਕਾਮਿਕ ਰੇਵਿਊਸ ਓਪਰੇਟਿਆਂ ਸਮੇਤ), ਸਕ੍ਰੀਨਪਲੇਆਂ, ਕਵਿਤਾਵਾਂ, ਲਘੂ ਕਹਾਣੀਆਂ ਦੀਆਂ ਕਈ ਕਿਤਾਬਾਂ, ਨਾਵਲ 'ਪੌਂਪ ਐਂਡ ਸਰਕਮਸਟੈਂਸ' ਅਤੇ ਤਿੰਨ-ਜਿਲਦੀ ਆਤਮਕਥਾ ਦੇ ਨਾਲ ਨਾਲ ਸੈਂਕੜੇ ਗਾਣੇ ਵੀ ਕੰਪੋਜ਼ ਕੀਤੇ ਹਨ। ਕੋਵਾਰਡ ਦਾ ਮੰਚ ਅਤੇ ਫਿਲਮ ਐਕਟਿੰਗ ਅਤੇ ਨਿਰਦੇਸ਼ਨ ਦਾ ਕੈਰੀਅਰ ਛੇ ਦਹਾਕਿਆਂ ਤੱਕ ਫੈਲਿਆ ਹੋਇਆ ਹੈ, ਜਿਸ ਦੌਰਾਨ ਉਸਨੇ ਬਹੁਤ ਸਾਰੀਆਂ ਆਪਣੀਆਂ ਰਚਨਾਵਾਂ ਵਿੱਚ ਅਦਾਕਾਰੀ ਕੀਤੀ। ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੇ ਪੈਰਿਸ ਵਿੱਚ ਬਰਤਾਨਵੀ ਪ੍ਰਚਾਰ ਦੇ ਕੰਮ ਨੂੰ ਚਲਾਉਂਦੇ ਹੋਏ, ਕੋਵਾਰਡ ਨੇ ਯੁੱਧ ਦੇ ਕੰਮ ਲਈ ਆਪਣੇ ਆਪ ਨੂੰ ਵਲੰਟੀਅਰ ਵਜੋਂ ਪੇਸ਼ ਕੀਤਾ। ਉਸ ਨੇ ਬ੍ਰਿਟੇਨ ਦੀ ਮਦਦ ਲਈ ਅਮਰੀਕੀ ਜਨਤਾ ਅਤੇ ਸਰਕਾਰ ਨੂੰ ਮਨਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਲਈ ਸੀਕਰਟ ਸਰਵਿਸ ਦੇ ਨਾਲ ਵੀ ਕੰਮ ਕੀਤਾ। ਕੋਵਾਰਡ ਨੇ 1943 ਵਿੱਚ ਆਪਣੀ ਸਮੁੰਦਰੀ ਸੈਨਾ ਬਾਰੇ ਫਿਲਮ ਡਰਾਮੇ "ਇਨ ਵਿੱਚ ਵੀ ਸਰਵ " ਲਈ ਇੱਕ ਅਕੈਡਮੀ ਆਨਰੇਰੀ ਅਵਾਰਡ ਜਿੱਤਿਆ ਅਤੇ 1969 ਵਿੱਚ ਉਸ ਨੂੰ ਨਾਈਟ ਦਾ ਖ਼ਤਾਬ ਮਿਲ ਗਿਆ। 1950 ਦੇ ਦਹਾਕੇ ਵਿੱਚ ਉਸ ਨੇ ਇੱਕ ਕੈਬਰੇ ਅਭਿਨੇਤਾ ਦੇ ਤੌਰ ਤੇ ਤਾਜਾ ਸਫਲਤਾ ਪ੍ਰਾਪਤ ਕੀਤੀ ਸੀ, ਉਸਨੇ ਆਪਣੇ ਲਿਖੇ ਗੀਤ "ਮੈਡ ਡੌਗਜ਼ ਐਂਡ ਇੰਗਲਿਸ਼ਮੈਨ", "ਲੰਡਨ ਪ੍ਰਾਈਡ" ਅਤੇ "ਆਈ ਵੈਂਟ ਟੂ ਆ ਮਾਰਵਲਸ ਪਾਰਟੀ " ਪੇਸ਼ ਕੀਤੇ। ਉਸ ਦੇ ਨਾਟਕਾਂ ਅਤੇ ਗਾਣਿਆਂ ਨੂੰ 1960 ਅਤੇ 1970 ਦੇ ਦਹਾਕਿਆਂ ਦੇ ਵਿੱਚ ਨਵੀਂ ਪ੍ਰਸਿੱਧੀ ਪ੍ਰਾਪਤ ਮਿਲੀ, ਅਤੇ ਉਸ ਦਾ ਕੰਮ ਅਤੇ ਸ਼ੈਲੀ ਪਾਪੂਲਰ ਸੱਭਿਆਚਾਰ ਨੂੰ ਪ੍ਰਭਾਵਤ ਕਰਦਾ ਰਿਹਾ। ਕੋਵਾਰਡ ਨੇ ਜਨਤਕ ਤੌਰ ਤੇ ਸਮਲਿੰਗਤਾ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ, ਲੇਕਿਨ ਉਸ ਦੀ ਮੌਤ ਤੋਂ ਬਾਅਦ, ਉਸ ਦੇ ਲੰਬੇ ਸਮੇਂ ਦੇ ਸਹਿਭਾਗੀ ਗਰਾਹਮ ਪੇਨ ਸਹਿਤ ਉਸਦੇ ਜੀਵਨੀਕਾਰਾਂ ਨੇ ਅਤੇ ਮੌਤ ਉਪਰੰਤ ਛਪੀਆਂ ਕੋਵਾਰਡ ਦੀਆਂ ਡਾਇਰੀਆਂ ਅਤੇ ਚਿੱਠੀਆਂ ਵਿੱਚ ਸਪਸ਼ਟ ਤੌਰ' ਤੇ ਚਰਚਾ ਕੀਤੀ ਮਿਲਦੀ ਹੈ। 2006 ਵਿੱਚ ਲੰਡਨ ਵਿੱਚ ਸਾਬਕਾ ਅਲਬਰਨੀ ਥੀਏਟਰ (ਮੂਲ ਰੂਪ ਵਿੱਚ ਨਿਊ ਥੀਏਟਰ) ਨੂੰ ਉਸ ਦੇ ਸਨਮਾਨ ਵਿੱਚ ਨੋਲ ਕੋਵਾਰਡ ਥੀਏਟਰ ਦਾ ਨਾਮ ਦਿੱਤਾ ਗਿਆ ਸੀ। ਜੀਵਨੀਸ਼ੁਰੂ ਦੇ ਸਾਲਕੋਵਾਰਡ 1899 ਵਿੱਚ ਲੰਡਨ ਦੇ ਇੱਕ ਦੱਖਣੀ-ਪੱਛਮੀ ਉਪਨਗਰ ਟੈਡਿੰਗਟਨ, ਮਿਡਲਸੈਕਸ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਆਰਥਰ ਸਬੀਨ ਕੋਵਾਰਡ (1856-1937) ਇੱਕ ਪਿਆਨੋ ਸੇਲਜ਼ਮੈਨ ਸੀ ਅਤੇ ਮਾਤਾ ਵਾਇਲਟ ਐਜਨੇਸ ਕੋਵਾਰਡ (1863-1954), ਰਾਇਲ ਨੇਵੀ ਵਿੱਚ ਇੱਕ ਕਪਤਾਨ ਅਤੇ ਸਰਵੇਅਰ ਹੈਨਰੀ ਗੋਰਡਨ ਵੀਚ ਦੀ ਧੀ ਸੀ। [2] ਨੋਅਲ ਕੋਵਾਰਡ ਉਨ੍ਹਾਂ ਦੇ ਤਿੰਨ ਬੇਟਿਆਂ ਵਿੱਚੋਂ ਦੂਜਾ ਸੀ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ 1898 ਵਿੱਚ ਛੇ ਸਾਲ ਦੀ ਉਮਰ ਵਿੱਚ ਮਰ ਗਿਆ ਸੀ।[3] ਡਰਪੋਕ ਦੇ ਪਿਤਾ ਦੀ ਕਮੀ ਲਾਲਸਾ ਅਤੇ ਉਦਯੋਗ, ਅਤੇ ਪਰਿਵਾਰ ਦੇ ਵਿੱਤ ਸਨ, ਅਕਸਰ ਗਰੀਬ ਹੈ.[4] ਕੋਵਾਰਡ ਦੇ ਪਿਤਾ ਵਿੱਚ ਲਾਲਸਾ ਅਤੇ ਮਿਹਨਤ ਦੀ ਕਮੀ ਸੀ ਅਤੇ ਪਰਿਵਾਰ ਦੀ ਮਾਲੀ ਹਾਲਤ ਅਕਸਰ ਮੰਦੇਹਾਲ ਰਹਿੰਦੀ ਸੀ। ਕੋਵਾਰਡ ਅੰਦਰ ਅਦਾਕਾਰੀ ਦਾ ਕੀੜਾ ਸ਼ੁਰੂ ਵਿੱਚ ਹੀ ਘਰ ਕਰ ਗਿਆ ਸੀ ਅਤੇ ਸੱਤ ਸਾਲ ਦੀ ਉਮਰ ਵਿੱਚ ਸ਼ੌਕੀਆ ਕਨਸਰਟਾਂ ਵਿੱਚ ਪ੍ਰਗਟ ਹੋਇਆ ਸੀ। ਉਹ ਇੱਕ ਛੋਟਾ ਬੱਚਾ ਹੀ ਜਦੋਂ ਉਹ ਚੈਪਲ ਰੋਇਲ ਕੋਇਰ ਸਕੂਲ ਵਿੱਚ ਦਾਖ਼ਲ ਹੋ ਗਿਆ। ਉਸ ਦੀ ਰਸਮੀ ਪੜ੍ਹਾਈ ਥੋੜੀ ਜਿਹੀ ਸੀ, ਪਰ ਉਹ ਇੱਕ ਬਹੁਤ ਵਧੀਆ ਪਾਠਕ ਸੀ। [5] ਉਸ ਦੀ ਅਭਿਆਸ਼ੀ ਮਾਂ ਦੁਆਰਾ ਉਤਸ਼ਾਹਿਤ, ਜਿਸਨੇ ਉਸਨੂੰ ਲੰਡਨ ਵਿੱਚ ਇੱਕ ਡਾਂਸ ਅਕੈਡਮੀ ਵਿੱਚ ਭੇਜਿਆ,[6] ਕੋਵਾਰਡ ਦੀ ਪਹਿਲੀ ਪੇਸ਼ੇਵਰ ਅਦਾਕਾਰੀ ਜਨਵਰੀ 1911 ਵਿੱਚ ਬੱਚਿਆਂ ਦੇ ਨਾਟਕ ਗੋਲਡਫਿਸ਼ ਵਿੱਚ ਪ੍ਰਿੰਸ ਮੁਸੈਲ ਦੇ ਰੂਪ ਵਿੱਚ ਸੀ।[7] ਹਵਾਲੇ
|
Portal di Ensiklopedia Dunia