'ਜਬ ਕਾਫੀ ਕੇ ਮੇਲ ਮੇਂ, ਆਰੋਹਣ ਰੀ ਧ ਤਿਆਗ।
ਸ਼ੁੱਧ ਨਿਸ਼ਾਦ ਪਟਦੀਪ ਮੇਂ, ਮਾਨਤ ਪ ਸ ਸੰਵਾਦ।।'
ਰਾਗ ਪਤਦੀਪ ਜਾਂ ਪਤਦੀਪ (ਪਟਦੀਪ), ਕਾਫੀ ਥਾਟ ਦਾ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।
ਰਾਗ ਪਟਦੀਪ ਦੀ ਸੰਖੇਪ 'ਚ ਜਾਣਕਾਰੀ
ਥਾਟ
|
ਕਾਫੀ
|
ਸੁਰ
|
ਅਰੋਹ 'ਚ ਰਿਸ਼ਭ(ਰੇ) ਅਤੇ ਧੈਵਤ(ਧ) ਵਰਜਤ
ਗੰਧਾਰ ਕੋਮਲ
ਬਾਕੀ ਸਾਰੇ ਸੁਰ ਸ਼ੁੱਧ
|
ਜਾਤੀ
|
ਔਡਵ-ਸੰਪੂਰਣ
|
ਵਾਦੀ
|
ਪੰਚਮ (ਪ)
|
ਸੰਵਾਦੀ
|
ਸ਼ਡਜ (ਸ)
|
ਅਰੋਹ
|
ਨੀ(ਮੰਦਰ)ਸ ਗ ਮ ਪ ਨੀ ਸੰ
|
ਅਵਰੋਹ
|
ਸੰ ਨੀ ਧ ਪ ਮ ਗ ਰੇ ਸ ਨੀ(ਮੰਦਰ) ਸ
|
ਮੁੱਖ ਅੰਗ
|
ਗ ਮ ਪ ਨੀ ਸੰ ਧ ਪ ; ਮ ਗ ਮ ਪ ਨੀ ਨੀ ਸੰ ;ਧ ਪ ਮ ਗ ਮ ਪ ;ਪ ਗ ਮ ;ਗ ਰੇ ਸ ਨੀ(ਮੰਦਰ) ਨੀ(ਮੰਦਰ) ਸ
|
ਠਹਿਰਾਵ ਵਾਲੇ ਸੁਰ
|
ਗ ;ਪ ; ਨੀ -ਧ ; ਪ; ਰੇ
|
ਸਮਾਂ
|
ਦਿਨ ਦਾ ਤੀਜਾ ਪਹਿਰ
|
ਅਪਵਾਦ :- ਰਾਗ ਪਟਦੀਪ ਨੂੰ ਬੇਸ਼ਕ ਕਾਫੀ ਥਾਟ ਦਾ ਰਾਗ ਮੰਨਿਆਂ ਜਾਂਦਾ ਹੈ ਪਰ ਸੋਚਿਆ ਜਾਵੇ ਤਾਂ ਇਹ ਕਾਫੀ ਥਾਟ ਦਾ ਜਾਂ ਕਿਸੇ ਵੀ ਥਾਟ ਦਾ ਰਾਗ ਨਹੀਂ ਲਗਦਾ ਕਿਓਂਕਿ ਦੱਸਾਂ 'ਚੋਂ ਕੋਈ ਐਸਾ ਥਾਟ ਨਹੀਂ ਜਿਸ ਵਿਚ ਇੱਕਲਾ ਗੰਧਾਰ ਕੋਮਲ ਹੋਵੇ ਅਤੇ ਬਾਕੀ ਸਾਰੇ ਸੁਰ ਸ਼ੁੱਧ ਹੋਣ।
ਵਿਸ਼ੇਸ਼ਤਾ -
- ਰਾਗ ਭੀਮਪਲਾਸੀ ਵਿਚ ਸ਼ੁੱਧ ਨਿਸ਼ਾਦ (ਨੀ) ਦਾ ਪ੍ਰਯੋਗ ਕਰੋ ਤਾਂ ਓਹ ਰਾਗ ਪਟਦੀਪ ਬਣ ਜਾਂਦਾ ਹੈ। ਰਾਗ ਭੀਮਪਲਾਸੀ ਦਾ ਵਾਦੀ ਸੁਰ ਮਧ੍ਯਮ (ਮ) ਹੈ ਪਰ ਰਾਗ ਪਟਦੀਪ ਦਾ ਵਾਦੀ ਸੁਰ ਪੰਚਮ(ਪ) ਹੈ।
- ਰਾਗ ਪਟਦੀਪ 'ਚ ਪੰਚਮ-ਗੰਧਾਰ (ਪ-ਗ) ਦੀ ਸੰਗਤੀ ਲਈ ਜਾਂਦੀ ਹੈ।
- ਰਾਗ ਪਟਦੀਪ ਵਿੱਚ ਸ਼ੁੱਧ ਨਿਸ਼ਾਦ (ਨੀ) ਬਹੁਤ ਪ੍ਰਭਾਵਸ਼ਾਲੀ ਹੈ। ਹਾਲਾਂਕਿ ਅਵਰੋਹ 'ਚ ਕਦੀ ਕਦੀ ਨਿਸ਼ਾਦ (ਨੀ) ਨੂੰ ਛਡਿਆ ਵੀ ਜਾਂਦਾ ਹੈ।
- ਰਾਗ ਪਟਦੀਪ ਦਾ ਸੁਭਾ ਚੰਚਲ ਹੈ।
ਹੇਠਾਂ ਦਰਸ਼ਾਈਆਂ ਸੁਰ ਸੰਗਤੀਆਂ 'ਚ ਰਾਗ ਪਟਦੀਪ ਦਾ ਸਰੂਪ ਨਿਖਰ ਕੇ ਸਾਹਮਣੇ ਆਓਂਦਾ ਹੈ -
ਗ ਮ ਪ ; ਮ ਗ (ਸ) ਰੇ ਸ ;ਪ ਗ ਮ ;ਗ ਮ ਪ ਧ ਪ ;ਗ ਮ ਪ ਨੀ ਸੰ ;
ਨੀ ਸੰ ਧ ਪ ; ਧ ਪ ਮ ਗ ਮ ਗ ;ਮ ਪ ਮ ਗ (ਸ) ਰੇ ਸ
ਰਾਗ ਪਟਦੀਪ 'ਚ ਕੁੱਝ ਹਿੰਦੀ ਫਿਲਮਾਂ ਦੇ ਗੀਤ -
ਗੀਤ
|
ਸੰਗੀਤਕਾਰ/
ਗੀਤਕਾਰ
|
ਗਾਇਕ/
ਗਾਇਕਾ
|
ਫਿਲਮ/ਸਾਲ
|
ਚੁਪਕੇ ਚੁਪਕੇ
ਚਲ ਰੀ ਪੁਰਵੈਯਾ
|
ਏਸ ਡੀ ਬਰਮਨ/
ਆਨੰਦ ਬਕਸ਼ੀ
|
ਲਤਾ ਮੰਗੇਸ਼ਕਰ
|
ਚੁਪਕੇ ਚੁਪਕੇ/1975
|
ਮੇਘਾ ਛਾਏ ਆਧੀ
ਰਾਤ
|
ਏਸ ਡੀ ਬਰਮਨ/
ਨੀਰਜ
|
ਲਤਾ ਮੰਗੇਸ਼ਕਰ
|
ਸ਼ਰਮੀਲੀ/1971
|
ਸਾਜ਼ ਹੋ ਤੁਮ ਆਵਾਜ਼ ਹੂੰ ਮੈਂ
|
ਨੌਸ਼ਾਦ/ ਕੁਮਾਰ
ਬਾਰਬੈੰਕਵੀ
|
ਮੁੰਹਮਦ ਰਫੀ
|
ਸਾਜ਼ ਔਰ ਆਵਾਜ਼/
1966
|
ਤੁਮ ਬਿਨ ਜਾਊਂ ਕਹਾਂ
|
ਆਰ ਡੀ ਬਰਮਨ/ਮਜਰੂਹ ਸੁਲਤਾਨ ਪੁਰੀ
|
ਮੁੰਹਮਦ ਰਫੀ
|
ਪਿਆਰ ਕਾ ਮੌਸਮ/
1969
|
ਥਿਊਰੀ
ਰਾਗ ਵਿੱਚ ਕੋਮਲ ਗਾ ਹੈ। ਇਹ ਇੱਕ ਔਡਵ-ਸੰਪੂਰਨ ਰਾਗ ਹੈ, ਜਿਸਦਾ ਅਰਥ ਹੈ ਕਿ ਇਸ ਵਿੱਚ ਅਰੋਹਣ ਵਿੱਚ 5 ਅਤੇ ਅਵਰੋਹਣ ਵਿੱਚ 7 ਨੋਟ ਹਨ। ਰਾਗ ਪਤਦੀਪ ਉਦੋਂ ਬਣਦਾ ਹੈ ਜਦੋਂ ਰਾਗ ਭੀਮਪਾਲਸੀ ਵਿੱਚ ਕੋਮਲ n ਦੀ ਬਜਾਏ ਸ਼ੁੱਧ N ਲਿਆ ਜਾਂਦਾ ਹੈ। ਪਤਦੀਪ ਅਵੱਸ਼ ਰੂਪ ਵਿੱਚ ਗੋਰੀਮਨੋਹਰੀ ਸੰਸ ਰਿਸ਼ਬਾ ਅਤੇ ਚੜ੍ਹਾਈ ਵਿੱਚ ਧੈਵਤਾ ਹੈ। [1]
- ↑ "Godly Gowrimanohari". The Hindu. 25 October 2013.