ਪਟਸਨ![]() ਪਟਸਨ ਇੱਕ ਲੰਬਾ, ਨਰਮ ਤੇ ਚਮਕੀਲਾ ਬਨਸਪਤੀ ਰੇਸ਼ਾ ਹੈ। ਇਸ ਨੂੰ ਖੁਰਦਰੇ, ਪੱਕੇ ਧਾਗਿਆਂ ਵਿੱਚ ਕੱਤਿਆ ਜਾ ਸਕਦਾ ਹੈ। ਸਨਅੱਤੀ ਸ਼ਬਦਾਵਲੀ ਵਿੱਚ ਪਟਸਨ ਨੂੰ ਕੱਚਾ ਜੂਟ ਵੀ ਕਿਹਾ ਜਾਂਦਾ ਹੈ।ਇਸ ਦੇ ਰੇਸ਼ੇ ਬਦਾਮੀ ਤੋਂ ਲੈਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ 1 ਤੋਂ 4 ਮੀਟਰ ਤੱਕ ਲੰਬੇ ਹੋ ਸਕਦੇ ਹਨ। ਪਟਸਨ ਇੱਕ ਨਕਦੀ ਫ਼ਸਲ ਹੋਣ ਕਾਰਨ ਇਸ ਨੂੰ ਸੁਨਹਿਰੀ ਰੇਸ਼ਾ ਵੀ ਕਿਹਾ ਗਿਆ ਹੈ। ਪੌਧਿਆਂ ਵਿੱਚ ਇਸ ਦਾ ਵਰਗੀਕਰਨ Corchorus ਦੇ ਤੌਰ 'ਤੇ ਕੀਤਾ ਜਾਂਦ ਹੈ ਜਿਸ ਨੂੰ ਕਦੇ Tiliceae ਪ੍ਰ੍ਵਾਰ ਵਿੱਚ ਗਿਣਿਆ ਜਾਂਦਾ ਸੀ, ਹੁਣ ਇਸ ਨੂੰ Sparrmannieceae ਪ੍ਰ੍ਵਾਰ ਵਿੱਚ ਗਿਣਦੇ ਹਨ। ਇਸ ਬਨਸਪਤੀ ਰੇਸ਼ੇ ਨੂੰ ਟਾਟ ਦੇ ਬੋਰਿਆਂ ਜਾਂ ਥੈਲਿਆਂ ਲਈ ਵਰਤਿਆ ਜਾਂਦਾ ਹੈ।ਪਟਸਨ ਦੀ ਰਵਾਇਤੀ ਵਰਤੋਂ ਬਾਰਦਾਨੇ ਦੇ ਉਤਪਾਦਨ ਲਈ ਹੈ। ਪਰ ਅੱਜਕਲ ਇਸ ਦੀ ਵਰਤੋਂ ਗ਼ਲੀਚਿਆਂ, ਤਿਰਪਾਲ ਦੇ ਕਪੜੇ ਦੀ ਮਜ਼ਬੂਤੀ ਲਈ ਸਹਾਰਾ ਦੇਣ ਵਾਲੇ ਪਦਾਰਥ ਦੇ ਤੌਰ 'ਤੇ ਬਹੁਤ ਹੋਣ ਲੱਗ ਪਈ ਹੈ। ਬਿਜਾਈਪਟਸਨ ਲਈ ਖੜੇ ਪਾਣੀ ਤੇ ਸੈਲਾਬੀ ਦਰਿਆਈ ਮਿੱਟੀ ਦੀ ਲੋੜ ਹੁੰਦੀ ਹੈ ਤੇ ਮਾਨਸੂਨ ਦੇ ਮੌਸਮ ਦੀ ਵੀ। ਇਸ ਲਈ ਸੰਯੁਕਤ ਭਾਰਤ ਦਾ ਗੰਗਾ ਦੇ ਮੁਹਾਣੇ ਦਾ ਇਲਾਕਾ ਇਸ ਦੀ ਪੈਦਾਵਾਰ ਲਈ ਬਹੁਤ ਸੁਹਾਵਣਾ ਹੈ। ਦੁਨੀਆ ਵਿੱਚ ਬੰਗਲਾਦੇਸ਼ ਤੇ ਭਾਰਤ ਇਸ ਫ਼ਸਲ ਦੇ ਸਭ ਤੋਂ ਵੱਧ ਪੈਦਾਇਸ਼ੀ ਇਲਾਕੇ ਮੰਨੇ ਹੋਏ ਹਨ।ਦੁਨੀਆ ਦੀ ਕੁਲ ਪੈਦਵਾਰ ਵਿਚੋਂ 98% ਇੱਥੇ ਹੁੰਦੀ ਹੈ। ![]() ਖੱਲ ਜਾਂ ਛਾਲ ਰੇਸ਼ਾਇਹ ਰੇਸ਼ਾ ਪੌਧੇ ਦੇ ਤਨੇ ਦੀ ਛਾਲ ਜਾਂ ਛਾਲ ਐਨ ਅੰਦਰਲੀ ਨਰਮ ਖੱਲੜੀ ਤੋਂ ਨਿਕਾਲਿਆ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਅਲਸੀ ਦਾ ਰੇਸ਼ਾ ਵੀ ਆ ਜਾਂਦਾ ਹੈ। ਹਵਾਲੇ
|
Portal di Ensiklopedia Dunia