ਪਰਗਟ ਸਿੰਘ ਸਤੌਜ
![]() ਪਰਗਟ ਸਿੰਘ ਸਤੌਜ (ਜਨਮ 10 ਫਰਵਰੀ 1981) ਇੱਕ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। 2012 ਵਿੱਚ ਇਸਨੂੰ "ਤੀਵੀਂਆਂ" (ਨਾਵਲ) ਦੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[ਹਵਾਲਾ ਲੋੜੀਂਦਾ] ਜੀਵਨਪਰਗਟ ਸਿੰਘ ਸਤੋਜ ਦਾ ਜਨਮ 10 ਫਰਵਰੀ 1981 ਨੂੰ ਪਿਤਾ ਸਵ:ਮੇਲਾ ਸਿੰਘ ਅਤੇ ਮਾਤਾ ਪਾਲ ਕੋਰ ਦੇ ਘਰ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ।ਪਰਗਟ ਸਤੌਜ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ।ਪਰਗਟ ਸਿੰਘ ਸਤੌਜ ਨੇ ਧਰਮਗੜ,ਚੀਮਾਂ ਮੰਡੀ ਅਤੇ ਸੰਗਰੂਰ ਵਿੱਚ ਵੀ ਪੜ੍ਹਾਈ ਕੀਤੀ।ਮਸਤੂਆਣਾ ਸਾਹਿਬ ਤੋਂ ਬੀ.ਏ ਕਰਨ ਤੋਂ ਬਾਅਦ ਉਸਨੇ ਈ.ਟੀ.ਟੀ.ਕੀਤੀ ਅਤੇ ਅਧਿਆਪਕ ਲੱਗ ਗਿਅ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ ਪੰਜਾਬੀ ਅਤੇ ਐਮ ਏ ਹਸਿਟਰੀ ਕੀਤੀ।ਫਿਰ ਬੀ.ਪੀ.ਐਡ ਕੀਤੀ।ਪਰਗਟ ਸਿੰਘ ਸਤੌਜ ਦਾ ਪਰਿਵਾਰ ਅਨਪੜ ਸੀ ਉਹ ਆਪਣੇ ਪੜ ਲਿਖ ਜਾਣ ਦਾ ਸਿਹਰਾ ਆਪਣੀ ਮਾਤਾ ਜੀ ਦੇ ਸਿਰ ਬੰਨਦੇ ਹਨ।ਪਰਗਟ ਸਿੰਘ ਸਤੌਜ ਨੇ ਪਹਿਲਾ ਨਾਵਲ ਸੋਹਣ ਸਿੰਘ ਸੀਤਲ ਦਾ 'ਤੂਤਾਂ ਵਾਲਾ ਖੂਹ ' ਪੜਿਆ ਅਤੇ ਇਸ ਤੋਂ ਬਾਅਦ ਜਸਵੰਤ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜੀਆਂ। ਜਸਵੰਤ ਸਿੰਘ ਕੰਵਲ ਦਾ ਨਾਵਲ' ਪੂਰਨਮਾਸੀ' ਪਰਗਟ ਸਤੌਜ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।ਉਹ ਆਪਣਾ ਅਦਰਸ਼ ਜਸਵੰਤ ਸਿੰਘ ਕੰਵਲ ਨੂੰ ਮੰਨਦਾ ਹੈ ਉਸ ਨੂੰ ਪੜ ਕੇ ਹੀ ਉਹ ਨਾਵਲ ਲਿਖਣ ਲਈ ਪ੍ਰੇਰਿਤ ਹੋਇਆ।ਪਰਗਟ ਸਤੌਜ ਆਪਣੀਆਂ ਰਚਨਾਵਾਂ ਵਿੱਚ ਪੇਂਡੂ ਜੀਵਨ ਅਤੇ ਮਨੁੱਖੀ ਮਾਨਸਿਕਤਾ ਦੀਆਂ ਸਮੱਸਿਆਵਾਂ ਨੂੰ ਵਿਸ਼ੇ ਦੇ ਰੂਪ ਵਿੱਚ ਵਰਤਦਾ ਹੈ।ਉਸਦਾ ਵਿਆਹ ਅਮ੍ਰਿਤਪਾਲ ਕੋਰ ਨਾਲ ਹੋਇਆ ਅਤੇ ਉਸਦੇ ਘਰ ਦੋ ਬੇਟੀਆਂ ਸੀਰਤ ਨੂਰ ਅਤੇ ਕਾਫ ਨੂਰ ਨੇ ਜਨਮ ਲਿਆ। ਮੋਜੁਦਾ ਸਮੇਂ ਵਿੱਚ ਉਹ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹਨ। ਉਹ ਆਪਣੇ ਪਰਿਵਾਰ ਸਮੇਤ ਪਿੰਡ ਸਤੌਜ ਵਿੱਚ ਹੀ ਰਹਿੰਦੇ ਹਨ।ਪਰਗਟ ਸਿੰਘ ਸਤੌਜ ਦਾ ਲਿਖਣ ਦਾ ਸਿਲਸਲਾ ਲਗਾਤਾਰ ਜਾਰੀ ਹੈ।1[1] ਪੁਸਤਕਾਂ
ਪਰਗਟ ਸਿੰਘ ਸਤੌਜ ਨੇ ਆਪਣਾ ਪਲੇਠਾ ਨਾਵਲ 'ਭਾਗੂ' 2009 ਵਿੱਚ ਲਿਖਿਆ। ਇਸ ਵਿੱਚ ਨਾਵਲਕਾਰ ਨੇ ਨੋਜਵਾਨ ਪੀੜੀ ਦੇ ਜਜਬਾਤਾਂ ਅਤੇ ਵੇਗ ਦੀਆਂ ਉਠਦੀਆਂ ਅੱਥਰੀਆਂ ਲਹਿਰਾਂ ਦਾ ਪ੍ਰਗਟਾਅ ਕੀਤਾ ਹੈ। ਪੇਂਡੂ ਪਿੱਠ ਭੂਮੀ ਵਿੱਚ ਰਚਿਆ ਇਹ ਨਾਵਲ ਸ਼ਹਿਰੀਕਰਨ ਸਦਕਾ ਅਲੋਪ ਹੋ ਰਿਹਾ ਦਿਹਾਤੀ ਸੱਭਿਆਚਾਰ ਆਪਣੇ ਵਿੱਚ ਸਾਂਭੀ ਬੈਠਾ ਹੈ।ਇਸਦੇ 2009, 10 ਅਤੇ 14 ਤਿੰਨ ਅਡੀਸ਼ਨ ਛਪ ਚੁੱਕੇ ਹਨ।ਇਹ ਨਾਵਲ ਹੁਣ ਹਿੰਦੀ ਵਿੱਚ ਅਨੁਵਾਦ ਹੋ ਰਿਹਾ ਹੈ।2[2]
ਪਰਗਟ ਸਿੰਘ ਸਤੌਜ ਦਾ 'ਤੀਵੀਆਂ ' ਨਾਵਲ 2012 ਵਿੱਚ ਛਪਿਆ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਿਆ। ਇਸ ਨਾਵਲ ਵਿੱਚ ਨਾਵਲਕਾਰ ਨੇ ਮਾਲਵਾ ਖੇਤਰ ਦੇ ਕਿਰਸਾਨੀ ਸਮਾਜ ਵਿੱਚ ਘਰ ਦਾ ਕੰਮ ਕਰਦੀਆਂ ਇਸਤਰੀਆਂ ਦੀ ਤਰਾਸਦੀ ਨੂੰ ਪੇਸ਼ ਕੀਤਾ ਹੈ।[3]
ਪਰਗਟ ਸਿੰਘ ਸਤੌਜ ਨੇ ਆਪਣੇ ਕਹਾਣੀ-ਸੰਗ੍ਰਹਿ ਤੋਂ ਬਾਅਦ ਨਾਵਲ ' ਖਬਰ ਇੱਕ ਪਿੰਡ ਦੀ' ਰਚਨਾ ਕੀਤੀ।ਇਸ ਨਾਵਲ ਵਿੱਚ ਨਾਵਲਕਾਰ ਨਵੇਂ ਢੰਗ ਨਾਲ ਅਜੋਕੇ ਪਿੰਡ ਦੀ ਗਾਥਾ ਕਹਿੰਦਾ ਹੈ।ਬਦਲ ਰਹੇ ਮਨੁੱਖ ਦੀ ਮਾਨਸਿਕਤਾ, ਗੁੰਝਲਦਾਰ ਹੋ ਰਹੇ ਰਿਸ਼ਤੇ- ਨਾਤੇ ਅਤੇ ਇਹਨਾਂ ਨੂੰ ਪ੍ਰਭਾਵਿਤ ਕਰਦੀ ਆਰਥਿਕਤਾ ਅਤੇ ਪਿੰਡ ਦਿਆਂ ਹੋਰ ਸਥਿਤੀਆਂ ਨੂੰ ਅੱਗੇ ਲਿਆਂਦਾ ਗਿਆ ਹੈ।[ਹਵਾਲਾ ਲੋੜੀਂਦਾ]
ਪਰਗਟ ਸਿੰਘ ਸਤੌਜ ਇਸ ਨਾਵਲ ਰਾਹੀਂ ਸਮਕਾਲੀ ਸਮਾਜ ਵਿੱਚ ਆਰਕੈਸਟਰਾ ਗਰੁੱਪਾਂ ਵਿੱਚ ਕੰਮ ਕਰਦੀਆਂ ਲੜਕੀਆਂ ਅਤੇ ਕੰਮ-ਕਾਜੀ ਔਰਤਾਂ ਦੀ ਅਸਲ ਅਤੇ ਤ੍ਰਾਸਦਿਕ ਹੋਣੀ ਨੂੰ ਪੇਸ਼ ਕਰਦਾ ਹੈ। ਨਾਵਲਕਾਰ ਇਸ ਨਾਵਲ ਵਿੱਚ ਆਰਕੈਸਟਰਾ ਗਰੁੱਪਾਂ ਦੀ ਆਮਦ ਅਤੇ ਹੌਲ਼ੀ-ਹੌਲ਼ੀ ਇਹਨਾਂ ਦਾ ਪੰਜਾਬੀ ਸਮਾਜ ਦਾ ਅੰਗ ਬਣਨਾ, ਇਹਨਾਂ ਗਰੁੱਪਾਂ ਦਾ ਸਥਾਪਤੀ ਲਈ ਸੰਘਰਸ਼, ਡਾਂਸਰ ਕੁੜੀਆਂ ਦੀ ਇਹਨਾਂ ਗਰੁੱਪਾਂ ਵਿੱਚ ਐਂਟਰੀ ਅਤੇ ਰੁਖਸਤੀ ਨੂੰ ਬਾਰੀਕੀ ਨਾਲ਼ ਚਿਤਰਦਾ ਹੈ।[ਹਵਾਲਾ ਲੋੜੀਂਦਾ]
ਨਾਵਲ ਦਾ ਵਿਸ਼ਾ ਭਾਰਤ ਪਾਕਿਸਤਾਨ ਵੰਡ, ਜਿਹੜੀ ਕਿ ਜਿਆਦਾ ਪੰਜਾਬ ਦੀ ਹੀ ਵੰਡ ਸੀ, ਦੇ ਸਮੇਂ ਦੌਰਾਨ ਆਮ ਲੋਕਾਂ ਦੀ ਜਿੰਦਗੀ ਚ ਹੋਈ ਉਥਲ ਪੁਥਲ ਤੇ ਮਨੁੱਖੀ ਫਿਤਰਤ ਦੇ ਅਨੇਕਾਂ ਰੰਗਾਂ ਨੂੰ ਪੇਸ਼ ਕਰਦਾ ਹੈ। ਨਵਾਲ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ 1946 ਦੇ ਆਸ ਪਾਸ ਸ਼ੁਰੂ ਹੁੰਦੀ ਹੈ। ਉਸ ਸਮੇਂ ਪੰਜਾਬ ਸੇ ਪਿੰਡਾਂ ਦਾ ਸਮਾਜਿਕ ਜੀਵਨ, ਲੋਕਾਂ ਦਾ ਆਪਸੀ ਮਿਲਵਰਤਨ ਤੇ ਉਹਨਾਂ ਦੇ ਕੰਮਾਂ ਕਾਰਾਂ ਦੇ ਤੌਰ ਤਰੀਕਿਆਂ ਨੂੰ , ਮਨੋਰੰਜਨ ਦੇ ਸਾਧਨਾਂ ਨੂੰ ਲੇਖਕ ਨੇ ਬੜੇ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਹੈ। ਕਹਾਣੀ ਸੰਗ੍ਰਹਿਪਰਗਟ ਸਿੰਘ ਸਤੌਜ ਦਾ ਇਹ ਕਹਾਣੀ-ਸੰਗ੍ਰਹਿ 2014 ਵਿੱਚ ਛਪਿਆ।[ਹਵਾਲਾ ਲੋੜੀਂਦਾ] ਕਾਵਿ-ਸੰਗ੍ਰਹਿ
ਪਰਗਟ ਸਿੰਘ ਸਤੌਜ ਦੀ ਕਿਤਾਬ 'ਤੇਰਾ ਪਿੰਡ' ਇੱਕ ਕਾਵਿ- ਸੰਗ੍ਰਹਿ ਹੈ। ਇਹ 2008 ਵਿੱਚ ਪਾਠਕਾਂ ਦੀ ਝੋਲੀ ਵਿੱਚ ਪਾਇਆ ਗਿਆ।[ਹਵਾਲਾ ਲੋੜੀਂਦਾ] ਸਨਮਾਨ
ਹਵਾਲੇਬਾਹਰੀ ਲਿੰਕ |
Portal di Ensiklopedia Dunia