ਪਰਮਾਰ ਵੰਸ਼
ਪਰਮਾਰ ਵੰਸ਼ ਨੇ ਪੂਰਵ ਮੱਧਕਾਲ ਵਿੱਚ ਭਾਰਤ ਦੇ ਮੱਧਪ੍ਰਦੇਸ਼ ਦੇ ਮਾਲਵਾ ਵਿੱਚ ਰਾਜ ਕੀਤਾ।ਇਸ ਵੰਸ਼ ਦੀ ਸਥਪਨਾ 800 ਈ. ਵਿੱਚ ਉਪੇਂਦ੍ਰ ਨੇ ਕੀਤੀ ਤੇ ਸਭ ਤੋਂ ਮਹੱਤਵਪੂਰਣ ਰਾਜਾ ਭੋਜ ਹੋਇਆ।ਪਰਮਾਰ ਵੰਸ਼ ਦੀ ਰਾਜਧਾਨੀ ਧਾਰਾਨਗਰੀ ਧਾਰ ਸੀ,ਜੋ ਕਿ ਭਾਰਤ ਦੇ ਮੱਧਪ੍ਰਦੇਸ਼ ਵਿੱਚ ਸਥਿਤ ਹੈ। ਇਸ ਵੰਸ਼ ਦੀ ਜਾਨਕਾਰੀ ਸਾਨੂੰ ਪਦਮਗੁਪਤ ਦੀ ਲਿਖਤ 'ਨਵਸਹਸੰਕ ਚਰਿਤ' ਤੇ ਉਦੈਪੁਰ,ਮੱਧਪ੍ਰਦੇਸ਼ ਦੇ ਅਭਿਲੇਖ ਤੋਂ ਮਿਲਦੀ ਹੈ। ਉੱਤਪਤੀਵਾਟਸਨ,ਕੈਂਪਬੇਲ,ਫੋਰਬਸ,ਡਾ: ਭੰਡਾਰਕਰ ਆਦਿ ਇਤਿਹਾਸਕਾਰਾਂ ਮੁਤਾਬਿਕ ਉਹ ਗੁਰਜਰਾਂ ਦੀ ਇੱਕ ਸ਼ਾਖਾ ਸਨ।.[1] ਸੀਅਕ ਪਰਮਾਰ ਦੇ 'ਹਰਸੋਲ ਤਾਂਬਾਲੇਖ' ਅਨੁਸਾਰ ਉਹ ਰਾਸ਼ਟਰਕੂਟਾਂ ਦੇ ਸਾਮੰਤ ਸਨ। ਉਪੇਂਦ੍ਰਇਹ ਇਸ ਵੰਸ਼ ਦਾ ਪਹਿਲਾ ਗਿਆਤ ਰਾਜਾ ਸੀ। ਸੀਅਕ IIਸੀਅਕ II ਜਾਂਨੀ ਹਰਸ਼ ਵੀ ਇੱਕ ਮਹਾਨ ਰਾਜਾ ਹੋਇਆ ਤੇ ਇਸ ਦੇ ਵੱਡੇ ਪੁੱਤਰ ਵਾਕਪਤੀ ਮੂੰਜ ਨੇ ਇਸ ਤੋਂ ਬਾਅਦ ਗੱਦੀ ਸੰਭਾਲੀ। ਵਾਕਪਤੀ ਮੂੰਜ IIਇਸਨੇ ਸ਼੍ਰੀਵੱਲਭ,ਪ੍ਰਿਥਵੀਵੱਲਭ ਅਤੇ ਅਮੋਘਵਰਸ਼ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ।ਇਸਨੇ ਕਲਚੂਰੀ ਰਾਜਾ ਯੁਵਰਾਜ ਦੂਜੇ ਨੂੰ ਹਰਾਕੇ ਉਸ ਦੀ ਰਾਜਧਾਨੀ ਤ੍ਰਿਪੁਰੀ ਤੇ ਕਬਜ਼ਾ ਕੀਤਾ,ਇਸੇ ਤਰ੍ਹਾਂ ਉਅਸਨੇ ਗੁਹਿਲ ਰਾਜਾਵਾਂ ਦੇ ਮੇਵਾੜ ਤੇ ਹੰਲਾ ਕਰ ਕੇ ਰਾਜਧਾਨੀ ਆਘਾਟ 'ਚ ਹਨੇਰੀਆੰ ਲਿਆੰਦੀਆੰ।ਇਸ ਨੂੰ ਪਾਟਨ \ ਅੰਹਿਲਵਾੜਾ (ਗੁਜਰਾਤ) ਦੇ ਚੌਲੁਕੀਆ ਸੋਲੰਕੀ ਵੰਸ਼ੀ ਰਾਜਾ ਨੂੰ ਵੀ ਹਰਾਇਆ। ਸਿੰਧੁਰਾਜਇਸਨੇ ਕੁਮਾਰਨਾਰਾਇਣ,ਨਵਸਾਹਸੰਕ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ। ਭੋਜ (1000 ਈ: -1055 ਈ:)ਸਿੰਧੁਰਾਜ ਦਾ ਪੁੱਤਰ ਭੋਜ ਇੱਕ ਮਹਾਨ ਰਾਜਾ ਹੋਣ ਦੇ ਨਾਲ ਨਾਲ ਇੱਕ ਮਹਾਨ ਵਿਦਵਾਨ ਵੀ ਸੀ। ਉਅਸਨੇ ਧਾਰ ਵਿੱਚ ਸੰਸਕ੍ਰਿਤ ਭਾਸ਼ਾ ਦੇ ਅਧਿਐਨ ਦਾ ਕੇਂਦਰ ਖੋਲਿਆ। ਭੋਜ ਨੇ ਸਮਰਾਂਗਣ ਸੂਤਰਧਾਰ,ਭੋਜਚੰਪੂ, ਕੂਰਮ ਸ਼ਤਕ, ਸ਼ਬਦਾਨੁਸ਼ਾਸਨ, ਸਰਸਵਤੀ ਕੰਣਭਰਣ, ਪ੍ਰਾਕ੍ਰਿਤ ਵਿਆਕਰਨ ਤੇ ਸ਼੍ਰਿੰਗਾਰ ਪ੍ਰਕਾਸ਼ ਸਣੇ ਕਈ ਰਚਨਾਵਾਂ ਲਿਖਿਆੰ। ਪਰਮਾਰ ਵੰਸ਼ੀ ਰਾਜਾ
ਗੈਲਰੀ
ਇਹ ਵੀ ਪੜ੍ਹੋਬਿੰਦੂਹਵਾਲੇ
|
Portal di Ensiklopedia Dunia