ਪਰਮਿੰਦਰ ਕੌਰ ਸਵੈਚਪਰਮਿੰਦਰ ਕੌਰ ਸਵੈਚ ਇੱਕ ਪੰਜਾਬੀ ਕਵੀ, ਲੇਖਕ, ਨਾਟਕਕਾਰ, ਅਭਿਨੇਤਰੀ ਅਤੇ ਸਮਾਜ ਸੇਵਕ ਕਾਰਕੁਨ ਹੈ। ਜੀਵਨਪਰਮਿੰਦਰ ਕੌਰ ਸਵੈਚ ਦਾ ਜਨਮ ਜਨਵਰੀ ੧੬, ੧੯੬੧ ਨੂੰ ਮਾਤਾ ਜਸਮੇਲ ਕੌਰ ਅਤੇ ਪਿਤਾ ਜਗਤਾਰ ਸਿੰਘ ਦੇ ਘਰ, ਪਿੰਡ ਇਸਰੂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਰਮਿੰਦਰ ਨੇ ਸੀਨੀਅਰ ਸੈਕੰਡਰੀ ਦੀ ਪੜ੍ਹਾਈ "ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਗੋਰਮਿੰਟ ਸੈਕੰਡਰੀ ਸਕੂਲ" (ਇਸਰੂ, ਲੁਧਿਆਣਾ) ਵਿੱਚ ਕੀਤੀ ਸੀ। ਸੈਕੰਡਰੀ ਸਕੂਲ ਕਰਨ ਤੋਂ ਬਾਅਦ, ਪਰਮਿੰਦਰ ਨੇ "ਏ ਐਸ ਕਾਲਜ ਫੌਰ ਵਿਮਨ ਖੰਨਾ" ਤੋਂ ਬੀ.ਏ. ਦੀ ਡਿਗਰੀ ਪਰਾਪਤ ਕੀਤੀ। ਇਸ ਤੋਂ ਬਾਅਦ, ਪਰਮਿੰਦਰ ਕੌਰ ਨੇ "ਪੰਜਾਬ ਯੂਨੀਵਰਸਿਟੀ ਪਟਿਆਲਾ" ਤੋਂ ਮਾਸਟਰ ਡਿਗਰੀ ਵੀ ਪਰਾਪਤ ਕੀਤੀ। ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਪਰਮਿੰਦਰ ਕੌਰ ਕਈ ਵਿਦਿਆਰਥੀ ਸੰਸਥਾਵਾਂ ਵਿੱਚ ਸ਼ਾਮਲ ਸੀ। ਉਸ ਸਮੇਂ ਤੋਂ ਲੈ ਕਿ ਅੱਜ ਤਕ, ਪਰਮਿੰਦਰ ਕੌਰ ਆਪਣੇ ਸਮਾਜਿਕ ਕੰਮਾ ਵਿੱਚ ਸ਼ਾਮਲ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਪਰਮਿੰਦਰ ਕੌਰ ੧੯੮੯ ਨੂੰ ਕੈਨੇਡਾ ਅਵਾਸ ਹੋ ਗਈ ਅਤੇ ਉਸ ਨੇ ਆਪਣੇ ਪਤੀ ਅਤੇ ਤਿੰਨ ਬੱਚਿਆ ਨਾਲ ਨਵੀਂ ਜਿੰਦਗੀ ਸ਼ੁਰੂ ਕਰ ਲਈ। ਪਰਮਿੰਦਰ ਕੌਰ ਸਰੀ, ਬੀ.ਸੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।[1] ਪਰਮਿੰਦਰ ਕੌਰ ਦੇ ਪਰਿਵਾਰ ਵਿੱਚ ਉਸ ਦਾ ਪਤੀ ਅਤੇ ਤਿੰਨ ਬੱਚੇ ਹਨ। ਪਰਮਿੰਦਰ ਕੌਰ ਦੀ ਮਾਤਾ ਜੀ ਜਸਮੇਲ ਕੌਰ ਹੈ ਅਤੇ ਪਿਤਾ ਜੀ ਜਗਤਾਰ ਸਿੰਘ ਹਨ। ਉਸ ਦੀ ਮਾਤਾ ਜੀ ਘਰੇਲੂ ਔਰਤ ਸੀ ਅਤੇ ਉਸ ਦੇ ਪਿਤਾ ਜੀ ਖੇਤੀ ਕਰਦੇ ਸਨ ਪਰ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਸਨ। ਉਸ ਦੇ ਦਾਦਾ ਜੀ ਜਵਾਹਰ ਸਿੰਘ ਨੇ ਪਹਿਲਾਂ ਗਦਰ ਪਾਰਟੀ ਵਿੱਚ ਅਤੇ ਫਿਰ ਕਿਰਤੀ ਪਾਰਟੀ ਵਿੱਚ ਸੂਹੀਏ ਅਤੇ ਹਰਕਾਰੇ ਦੇ ਤੌਰ 'ਤੇ ਕੰਮ ਕੀਤਾ ਸੀ। ਪੰਜਾਬੀ ਦੇ ਪ੍ਰਸਿੱਧ ਗਜ਼ਲਗੋਅ ਪ੍ਰਿੰਸੀਪਲ ਤਖਤ ਸਿੰਘ ਪਰਮਿੰਦਰ ਸਵੈਚ ਦੇ ਚਾਚਾ ਜੀ ਸਨ। ਉਨ੍ਹਾਂ ਦੇ ਇੱਕ ਚਾਚਾ ਜੀ, ਕਰਨੈਲ ਸਿੰਗ, ਗੋਆ ਦੀ ਅਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ।[2] ਸਹਿਤਕ ਜੀਵਨਪਰਮਿੰਦਰ ਕੌਰ ਨੇ ਦਸਵੀਂ ਵਿੱਚ ਲਿਖਣਾ ਸ਼ੁਰੂ ਕਰ ਦਿਤਾ ਸੀ, ਪਰ ਇਸ ਸਮੇਂ ਉਸ ਨੇ ਥੋੜਾ ਥੋੜਾ ਹੀ ਲਿਖਿਆ। ਕਾਲਜ ਦੇ ਸਮੇਂ ਉਸ ਨੇ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਕਹਾਣੀਆ, ਕਵਿਤਾਵਾਂ ਅਤੇ ਇੱਕ ਨਾਟਕ ਵੀ ਲਿਖਿਆ। ਇਹ ਨਾਟਕ, "ਦਾਜ ਦੀ ਲਾਹਨਤ", ਪਰਮਿੰਦਰ ਕੌਰ ਨੇ ਕਾਲਜ ਵਿੱਚ ਅਤੇ ਨੇੜਲੇ ਕਈ ਪਿੰਡਾ ਵਿੱਚ ਵੀ ਖੇਡਿਆ। ੧੯੮੯ ਵਿੱਚ ਜਦ ਪਰਮਿੰਦਰ ਕੌਰ ਆਪਣੇ ਪਰਿਵਾਰ ਨਾਲ ਕੈਨੇਡਾ ਆ ਗਈ, ਉਸ ਨੇ ਕਈ ਚਿਰ ਲਈ ਲਿਖਣਾ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਆਪਣੇ ਤਿੰਨ ਬਚਿਆ ਨੂੰ ਪਾਲਣ ਲਈ ਸਮਾ ਬਿਤਾਇਆ। ਇਸ ਸਮੇਂ ਉਸ ਨੇ ਸਿਰਫ ਇੱਕ-ਦੋ ਕਵਿਤਾਵਾਂ ਹੀ ਲਿਖੀਆਂ ਸਨ। ੨੦੦੪ ਵਿੱਚ ਪਰਮਿੰਦਰ ਕੌਰ "ਤਰਕਸੀਲ ਸਸਾਇਅਟੀ ਆਫ ਕੈਨੇਡਾ" ਵਿੱਚ ਅਹੁਦੇਦਾਰ ਦੇ ਤੌਰ 'ਤੇ ਸ਼ਾਮਲ ਹੋ ਗਈ ਸੀ। ਪਰਮਿੰਦਰ ਕੌਰ ਨੇ ੨੦੦੯ ਵਿੱਚ ਆਪਣੀ ਪਹਿਲੀ ਨਾਟਕਾਂ ਦੀ ਕਿਤਾਬ "ਭਲਾ ਮੈਂ ਕੌਣ" ਲਿਖੀ। ਇਸ ਕਿਤਾਬ ਦੇ ਨਾਟਕ ਵੈਨਕੂਵਰ (ਕੈਨੇਡਾ) ਵਿੱਚ ਗੁਰਦੀਪ ਆਰਟਸ ਅਕੈਡਮੀ ਵਲੋਂ ਖੇਡੇ ਗਏ। ਇਸ ਤੋਂ ਬਾਅਦ ਪਰਮਿੰਦਰ ਕੌਰ ਲਿਖਦੀ ਰਹੀ ਅਤੇ ਉਸ ਨੇ ਕਈ ਕਵਿਤਾਵਾਂ ਅਤੇ ਨਾਟਕ ਵੀ ਲਿਖੇ ਅਤੇ ਅੱਜ ਵੀ ਆਪਣੀ ਲਿਖਤ ਵਿੱਚ ਰੁਝੀ ਰਹਿੰਦੀ ਹੈ। ਉਸ ਦੇ ਮੁਤਾਬਕ ਉਸ ਦੀ ਲਿਖਤ ਦੀ ਪ੍ਰੇਰਣਾ ਉਸ ਦੇ ਵਿਰਸੇ ਤੋਂ ਆਉਂਦੀ ਹੈ। ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਬੁਹਤ ਗਿਆਨ ਮਿਲਿਆ ਹੈ ਜੋ ਉਸ ਦੀਆਂ ਲਿਖਤਾ ਤੇ ਬਹੁਤ ਪ੍ਰਭਾਵ ਪਾਉਂਦਾ ਹੈ।[3] ਲਿਖਤਾਂ
ਸਹਿਤਕ ਸੰਸਥਾਵਾਂ ਵਿੱਚ ਮੈਂਬਰਸ਼ਿੱਪਪਰਮਿੰਦਰ ਕੌਰ ਹੇਠ ਲਿਖੀਆ ਸੰਸਥਾਵਾ ਦੀ ਮੈਂਬਰ ਹੈ:
ਬਾਹਰਲੇ ਲਿੰਕ
https://www.youtube.com/watch?v=BWkdqwU0W_8
https://www.youtube.com/watch?v=O0mBpQHJY2w
https://www.youtube.com/watch?v=WJVEVubfWG4 ਹਵਾਲੇ
|
Portal di Ensiklopedia Dunia