ਪਹਿਲਾ ਚੀਨ-ਜਾਪਾਨ ਯੁੱਧ
ਚੀਨ-ਜਪਾਨ ਦਾ ਪਹਿਲਾ ਯੁੱਧ ਏਸ਼ੀਆ ਦੇ ਇਤਿਹਾਸ ਦੀ ਇੱਕ ਮਹੱਤਵਪੂਰਨ ਅਤੇ ਵਰਣਨਯੋਗ ਘਟਨਾ ਸੀ। ਇਸ ਯੁੱਧ ਨੇ ਜਪਾਨ ਨੂੰ ਏਸ਼ੀਆ ਦੀ ਇੱਕ ਮਹਾਨ ਸ਼ਕਤੀ ਬਣਾ ਦਿੱਤਾ। ਘਟਨਾਵਾਂਸੰਨ 1894-95 ਈ ਵਿੱਚ ਕੋਰੀਆ ਦੀ ਉੱਤਰੀ ਸੀਮਾ ਤੇ ਯਾਲੂ ਨਦੀ ਦੇ ਮੁਹਾਨੇ 'ਤੇ ਚੀਨੀ ਅਤੇ ਜਪਾਨੀ ਸੈਨਾਵਾਂ ਵਿੱਚ ਇੱਕ ਜਲ-ਯੁੱਧ ਹੋਇਆ ਅਤੇ ਯੁੱਧ ਵਿੱਚ ਜਪਾਨ ਦੀ ਸੈਨਾ ਨੇ ਚੀਨ ਦੇ ਜਹਾਜ਼ੀ ਬੇੜੇ ਨੂੰ ਨਸ਼ਟ ਕਰ ਦਿੱਤਾ। ਜਿਨੇ ਵੀ ਯੁੱਧ ਹੋਏ ਸਭ 'ਚ ਚੀਨ ਨੂੰ ਹਰ ਮਿਲੀ। ਜਪਾਨੀ ਸੈਨਾਪਤੀ ਮਾਰਸ਼ਲ ਓਆਮਾ ਨੇ ਲਿਆਓ-ਤੁੰਗ ਦੀਪ ਵਿੱਚ ਪੋਰਟ ਆਰਥਰ ਬੰਦਰਗਾਹ 'ਤੇ ਅਧਿਕਾਰ ਕਰ ਲਿਆ। ਇਸਤਰ੍ਹਾਂ ਕਿਆਂਗ ਚਾਓ ਅਤੇ ਟਾਕਿਨ ਦਾ ਪਤਨ ਹੋ ਗਿਆ। ਉੱਤਰ ਵਿੱਚ ਬਹੁਤ ਸਾਰੀਆਂ ਚੋਕੀਆਂ ਤੇ ਜਪਾਨ ਨੇ ਕਬਜ਼ਾ ਕਰ ਲਿਆ। 1895 ਦੇ ਅਰੰਭ ਵਿੱਚ ਜਾਪਾਨ ਨੇ ਸ਼ਾਂਟੁੰਗ ਤੱਕ ਪਹੁੰਚ ਗਈਆਂ। 15 ਫਰਵਰੀ ਤੱਕ ਵੇਈ-ਹਾਈ-ਵੇਈ ਦਾ ਪਤਨ ਹੋਣ ਤੋਂ ਬਾਅਦ ਜਪਾਨੀ ਸੈਨਾ ਪੀਕਿੰਗ ਤੱਕ ਵਧਣ ਲੱਗੀਆ। ਚੀਨ ਨੂੰ ਇਹ ਅਹਿਸਾਸ ਹੋਇਆ ਕਿ ਯੁੱਧ ਕਰਨਾ ਬੇਕਾਰ ਹੈ ਤੇ ਸੰਧੀ ਦੀ ਗੱਲਬਾਤ ਸ਼ੁਰੂ ਕੀਤੀ। ਚੀਨੀ ਅਧਿਕਾਰੀ ਲੀ-ਹੁੰਗ-ਚਾਂਗ[1] ਮਾਰਚ 1895 ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਇਤੋ ਨਾਲ ਸੰਧੀ ਵਾਸਤੇ ਆਇਆ ਤੇ ਪਹਿਲੇ ਯੁੱਧ ਦਾ ਅੰਤ ਹੋ ਗਿਆ। ਹਵਾਲੇ
|
Portal di Ensiklopedia Dunia