ਪਾਓਲੋ ਫਰੇਰੇ
ਪਾਓਲੋ ਰੇਗੁਲਸ ਨੇਵੇਸ ਫਰੇਰੇ, ਪੀ ਐਚ ਡੀ (/ˈfrɛəri/, ਪੁਰਤਗਾਲੀ: [ˈpawlu ˈfɾeiɾi]; 19 ਸਤੰਬਰ 1921 – 2 ਮਈ 1997) ਬਰਾਜ਼ੀਲੀ ਵਿਦਿਆਵਿਦ ਅਤੇ ਦਾਰਸ਼ਨਿਕ ਸੀ। ਉਹ ਆਲੋਚਨਾਤਮਕ ਸਿੱਖਿਆ ਸ਼ਾਸਤਰ ਦਾ ਪ੍ਰਭਾਵਸ਼ਾਲੀ ਸਿਧਾਂਤਕਾਰ ਸੀ। ਉਹ ਵਧੇਰੇ ਕਰ ਕੇ ਆਪਣੀ ਪ੍ਰਭਾਵਸ਼ਾਲੀ ਕਿਤਾਬ ‘ਪੈਡਾਗੋਜੀ ਆਫ਼ ਦ ਓਪਰੈਸਡ’ ਕਰ ਕੇ ਵੱਧ ਜਾਣਿਆ ਜਾਂਦਾ ਹੈ। ਇਸ ਕਿਤਾਬ ਨੂੰ ਆਲੋਚਨਾਤਮਕ ਸਿੱਖਿਆ ਸ਼ਾਸਤਰੀ ਲਹਿਰ ਦੇ ਬੁਨਿਆਦੀ ਪਾਠ ਵਜੋਂ ਲਿਆ ਜਾਂਦਾ ਹੈ।[1][2][3] ਜੀਵਨਫਰੇਰੇ ਦਾ ਜਨਮ ਰੇਸੀਫੇ, ਬਰਾਜ਼ੀਲ ਵਿਖੇ ਇੱਕ ਮੱਧਵਰਗੀ ਪਰਿਵਾਰ ਵਿੱਚ 19 ਸਤੰਬਰ 1921 ਨੂੰ ਹੋਇਆ ਸੀ। ਭੁੱਖ ਤੇ ਗ਼ਰੀਬੀ ਨਾਲ ਉਸ ਦਾ ਵਾਹ 1930 ਦੇ ਮਹਾਂ ਮੰਦਵਾੜੇ ਦੌਰਾਨ ਹੀ ਪੈ ਗਿਆ ਸੀ। 1931 ਵਿੱਚ ਉਸ ਦਾ ਪਰਵਾਰ ਘੱਟ ਮਹਿੰਗੇ ਸ਼ਹਿਰ ਜਾਬੋਆਤਾਓ ਦੋਸ ਗੁਆਰਾਰਾਪੇਸ ਜਾ ਕੇ ਵੱਸ ਗਿਆ। 1933 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਕੂਲ ਵਿੱਚ ਉਹ ਚਾਰ ਗਰੇਡ ਪਿੱਛੇ ਰਹਿ ਗਿਆ। ਉਸ ਦਾ ਸਮਾਜੀ ਜੀਵਨ ਹੋਰ ਗ਼ਰੀਬ ਬੱਚਿਆਂ ਨਾਲ ਪਿੱਕ ਅੱਪ ਫੁਟਬਾਲ ਖੇਡਦਿਆਂ ਬਣਿਆ ਅਤੇ ਉਹਨਾਂ ਦੇ ਜੀਵਨ ਤੋਂ ਉਸਨੇ ਬਹੁਤ ਕੁਝ ਸਿੱਖਿਆ। ਸਿੱਖਿਆਸਿੱਖਿਆ ਸਿਧਾਂਤਲਿਖਤਾਂਰਾਜਨੀਤਿਕ ਜੀਵਨਹਵਾਲੇ
|
Portal di Ensiklopedia Dunia