ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਜਾਂ ਪੀਐਸਜੀਪੀਸੀ) ਪਾਕਿਸਤਾਨ ਵਿੱਚ ਇੱਕ ਸਿੱਖ ਧਾਰਮਿਕ ਸੰਸਥਾ ਹੈ। [1][2] ਪੀਐਸਜੀਪੀਸੀ ਦਾ ਗਠਨ ਪਾਕਿਸਤਾਨ ਦੀ ਸਰਕਾਰ ਵਲੋਂ ਕੀਤਾ ਗਿਆ ਸੀ ਅਤੇ ਇਸ ਨੂੰ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਸੰਸਥਾਵਾਂ, ਪੂਜਾ ਦੇ ਸਥਾਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਉਲਟ, ਇੱਕ ਪੂਰੀ ਸੁਤੰਤਰ ਸਿੱਖ-ਮਲਕੀਅਤ ਦਾ ਅਦਾਰਾ ਨਹੀਂ ਹੈ ਅਤੇ ਇਸ ਤੇ ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦਾ ਕੰਟ੍ਰੋਲ ਹੈ।[3][4] ਇਸ ਸੰਸਥਾ ਨੂੰ ਸਿੱਖ ਧਾਰਮਿਕ ਸੰਸਥਾਵਾਂ, ਗੁਰਦੁਆਰਿਆਂ ਅਤੇ ਪਾਕਿਸਤਾਨੀ ਸਿੱਖ ਭਾਈਚਾਰੇ ਦੀ ਭਲਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।[5] ਇਸਦਾ ਮੁੱਖ ਸੰਗਠਨ ਪੰਜਾਬ ਦੇ ਸੂਬੇ ਵਿੱਚ ਲਾਹੌਰ ਵਿੱਚ ਸਥਿਤ ਹੈ। ਹਾਲਾਂਕਿ, ਪੀਐਸ ਜੀ ਪੀ ਸੀ ਦਾ ਐੱਸ.ਜੀ.ਪੀ.ਸੀ ਵਲੋਂ ਵਿਰੋਧ ਕੀਤਾ ਜਾਂਦਾ ਹੈ, ਜੋ ਕਿ ਆਪਣੇ ਆਪ ਨੂੰ ਵਿਸ਼ਵ ਭਰ ਵਿੱਚ ਸਿੱਖ ਸੰਸਥਾਵਾਂ ਅਤੇ ਧਰਮ ਦਾ ਇੱਕੋ ਇੱਕ ਸਰਪ੍ਰਸਤ ਸਮਝਦੀ ਹੈ। ਇਕੋ-ਇਕੋ ਸਰਪ੍ਰਸਤ ਦਾ ਹੱਕ ਐਸ.ਜੀ.ਪੀ.ਸੀ ਨੂੰ ਹਰ ਚਾਰ ਸਾਲ ਬਾਅਦ ਹੋਣ ਵਾਲੀ ਇੱਕ ਨਿਰਪੱਖ ਚੋਣ ਵਿੱਚ ਦਿੱਤਾ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਦੇ ਸਿੱਖ ਹਿੱਸਾ ਲੈਂਦੇ ਹਨ। ਐਸਜੀਪੀਸੀ ਦੀ ਸਥਾਪਨਾ 1920 ਵਿਆਂ ਵਿੱਚ ਕੀਤੀ ਗਈ ਸੀ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia