ਪਾਤਰ ਉਸਾਰੀਪਾਤਰ ਉਸਾਰੀ ਜਾਂ ਪਾਤਰ ਚਿਤਰਣ ਉਹ ਤਰੀਕਾ ਹੈ, ਜਿਸ ਰਾਹੀਂ ਰਚਣਈ ਲੇਖਕ ਆਪਣੇ ਬਿਰਤਾਂਤ ਵਿਚਲੇ ਪਾਤਰਾਂ ਸੰਬੰਧੀ ਵੇਰਵੇ ਬੁਣਦਾ ਹੈ।[1] ਇਹ ਵੇਰਵੇ ਬੁਣਨ ਲਈ ਕਈ ਢੰਗ ਹੋ ਸਕਦੇ ਹਨ। ਪਾਤਰ ਬਾਰੇ ਦੱਸਣ ਦਾ ਸਿਧਾ ਤਰੀਕਾ, ਜਾਂ ਫਿਰ ਪਾਤਰਾਂ ਦੇ ਵਰਤੋਂ-ਵਿਹਾਰ, ਬੋਲਚਾਲ ਅਤੇ ਵਿਚਾਰ-ਪ੍ਰਵਾਹ ਨੂੰ ਦਰਸਾਉਣ ਦਾ ਅਸਿਧਾ ਤਰੀਕਾ ਹੋ ਸਕਦਾ ਹੈ। ਸਾਰੇ ਤਰੀਕੇ ਮਿਲਾ ਕੇ ਜਟਿਲ ਪ੍ਰਕਿਰਿਆ ਅਪਣਾਉਣ ਦਾ ਰਚਣਈ ਅਭਿਆਸ ਵਧੇਰੇ ਦੇਖਣ ਵਿੱਚ ਆਉਂਦਾ ਹੈ। ਜਦੋਂ ਬਿਰਤਾਂਤ ਉੱਤਮ-ਪੁਰਖੀ ਹੋਵੇ ਤਾਂ ਲੇਖਕ ਬਿਰਤਾਂਤਕਾਰ ਦੀ ਕਹਾਣੀ ਦੱਸਣ/ਸੁਣਾਉਣ ਦਾ ਤਰੀਕਾ ਮਹੱਤਵਪੂਰਨ ਸਾਧਨ ਹੁੰਦਾ ਹੈ।[2] ਇਤਿਹਾਸਅੰਗਰੇਜ਼ੀ ਸ਼ਬਦ ਕਰੈਕਟਰਾਈਜੇਸ਼ਨ ਅੱਧ 15ਵੀਂ ਸਦੀ ਵਿੱਚ ਪੇਸ਼ ਕੀਤਾ ਗਿਆ ਸੀ।[3] ਅਰਸਤੂ ਨੇ ਪਾਤਰਾਂ ਨਾਲੋਂ ਪਲਾਟ ਦੇ ਮਹੱਤਵ ਨੂੰ ਵਧਾਇਆ, ਯਾਨੀ ਇਸ ਨੂੰ ਇੱਕ ਪਲਾਟ-ਮੁਖੀ ਵਾਰਤਾ ਕਿਹਾ। ਉਸਨੇ ਆਪਣੀ ਰਚਨਾ ਪੋਇਟਿਕਸ ਵਿੱਚ ਦਲੀਲ ਦਿੱਤੀ ਕਿ ਟਰੈਜਡੀ "ਮਨੁੱਖ ਦੀ ਨਹੀਂ, ਸਗੋਂ ਕਾਰਜ ਅਤੇ ਜੀਵਨ ਦੀ ਨੁਮਾਇੰਦਗੀ ਹੁੰਦੀ ਹੈ।"[4] ਇਹ ਦ੍ਰਿਸ਼ਟੀ 19ਵੀਂ ਸਦੀ ਵਿੱਚ ਉਲਟ ਗਈ ਸੀ, ਜਦ ਪਾਤਰ ਦੀ ਪ੍ਰਾਥਮਿਕਤਾ, ਯਾਨੀ ਪਲਾਟ-ਮੁਖੀ ਵਾਰਤਾ ਦੀ ਪੁਸ਼ਟੀ ਪਹਿਲਾਂ ਯਥਾਰਥਵਾਦੀ ਨਾਵਲ ਦੇ ਨਾਲ, ਅਤੇ ਵਧਦੀ ਬਾਅਦ ਵਿੱਚ ਮਨੋਵਿਗਿਆਨ ਦੇ ਪ੍ਰਭਾਵਸ਼ਾਲੀ ਵਿਕਾਸ ਦੇ ਨਾਲ ਹੋਰ ਵੀ ਵਧੇਰੇ ਜ਼ੋਰਦਾਰ ਢੰਗ ਨਾਲ ਹੋ ਗਈ।[4] ਹਵਾਲੇ
|
Portal di Ensiklopedia Dunia