ਪਾਤੜਾਂਪਾਤੜਾਂ ਪੰਜਾਬ ਦੇ ਦੱਖਣ-ਪੂਰਵ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਪਟਿਆਲਾ, ਜਾਖਲ ਅਤੇ ਨਰਵਾਣਾ ਸੜਕਾਂ ਨੂੰ ਜੋੜਨ ਵਾਲੇਂ ਰਾਸਤੇ ਤੇ ਹੈ। ਇਹ ਪਟਿਆਲੇ ਤੋਂ 57 ਕਿਲੋਮੀਟਰ, ਸਗਰੂਰ ਤੋਂ 42 ਕਿਲੋਮੀਟਰ, ਨਵੀ ਦਿੱਲੀ ਤੋ 218 ਕਿਲੋਮੀਟਰ ਦੇ ਕਰੀਬ ਦੂਰੀ ਉੱਤੇ ਹੈ। ਇਸ ਦੇ ਬਿਲਕੁਲ ਨਜ਼ਦੀਕ ਹੀ ਪਟਿਆਲਾ ਜ਼ਿਲੇ ਦਾ ਸ਼ਹਿਰ ਘੱਗਾ ਵੀ ਸਥਿਤ ਹੈ। ਜੋਂ ਪਾਤੜਾਂ ਨੂੰ ਪਟਿਆਲਾ ਜਿਲੇ ਅਤੇ ਦਿੱਲੀ, ਅੰਮ੍ਰਿਤਸਰ ਵਰਗੇ ਇਲਾਕਿਆਂ ਨਾਲ ਜੋੜਦਾ ਹੈ। ਘੱਗਾ ਇਸਦਾ ਇਕ ਮੁੱਖ ਸ਼ਹਿਰੀ ਹਿੱਸਾ ਹੈ। ਜਨਅੰਕੜੇ2011 ਦੀ ਮਰਦਮਸ਼ੁਮਾਰੀ ਅਨੁਸਾਰ ਪਾਤੜਾਂ ਦੀ ਜਨ ਸੰਖਿਆ 141087 ਹੈ।[1] ਜਿਹਨਾਂ ਵਿੱਚੋ 74080 ਮਰਦ ਅਤੇ 67007 ਔਰਤਾ ਹਨ। ਪਾਤੜਾਂ ਵਿੱਚ ਆਸ-ਪਾਸ ਦੇ 68 ਪਿੰਡ ਆਉਂਦੇ ਹਨ, ਅਤੇ ਇਕ ਮੁੱਖ ਸ਼ਹਿਰ ਘੱਗਾ ਵੀ ਇਸਦਾ ਅਟੁੱਟ ਹਿੱਸਾ ਹੈ। ਇਸ ਸ਼ਹਿਰ ਦੀ ਲਗਾਤਾਰ ਪ੍ਰਗਿਰਤੀ ਹੋ ਕਾਰਨ ਜਨ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਤੜਾਂ ਦੀ ਕਾਰ ਬਜਾਰ ਵੀ ਬਹੁਤ ਪ੍ਰਸਿੱਧ ਹੈ। ਘੱਗਾ ਵਿਚ ਸਥਿਤ ਕਿਲ੍ਹਾ ਘੱਗਾ ਕੋਠੀ ਇਥੋਂ ਦੀ ਇਤਿਹਾਸਿਕ ਇਮਾਰਤ ਹੈ। ਜਿਸ ਵਿੱਚ ਹਰ ਤਰ੍ਹਾਂ ਦੇ ਮੋਟਰਸਾਇਕਲ ਅਤੇ ਕਾਰਾਂ ਮਿਲਦੀਆਂ ਹਨ। ਪਾਤੜਾਂ ਅਤੇ ਘੱਗਾ ਦੀ ਦਾਣਾ ਮੰਡੀ ਵੀ ਬੜ੍ਹੀ ਵੱਡੀ ਹੈ। ਜਿਸ ਵਿੱਚ 100 ਤੋਂ ਉਪਰ ਦੁਕਾਨਾਂ ਹਨ। ਹਵਾਲੇ
|
Portal di Ensiklopedia Dunia