ਪਾਰਥੇਨੋਨ37°58′17″N 23°43′36″E / 37.9715°N 23.7267°E
![]() ਪਾਰਥੇਨਨ (ਯੂਨਾਨੀ: Παρθενών) ਯੂਨਾਨ ਦਾ ਪ੍ਰਾਚੀਨ ਇਤਿਹਾਸਕ ਮੰਦਰ ਹੈ। ਇਹ ਯੂਨਾਨ ਦੀ ਰਾਜਧਾਨੀ ਏਥੇਂਸ ਵਿਖੇ ਅਥੀਨਿਆਨ ਏਕਰੋਪੋਲਿਸ ਨਾਂਅ ਦੇ ਇੱਕ ਪਹਾੜੀ ਕਿਲ੍ਹੇ ਉੱਤੇ ਬਣਾਇਆ ਗਿਆ ਹੈ। ਪ੍ਰਾਚੀਨ ਯੂਨਾਨ ਦੀ ਇੱਕ ਦੇਵੀ ਏਥੇਨਾ ਨੂੰ ਸਮਰਪਤ ਹੈ, ਇਹ ਦੇਵੀ ਹਿੰਦੂ ਦੇਵੀ ਸਰਸਵਤੀ ਵਾਂਗ ਕਲਾ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਇਸ ਦੇਵੀ ਨੂੰ ਏਥੇਂਸ ਦੇ ਲੋਕ ਆਪਣੇ ਰੱਖਿਅਕ ਦੇਵਤਾ ਮੰਨਦੇ ਸਨ। ਅਥੀਨਿਆਨ ਸਾਮਰਾਜ ਆਪਣੀ ਸ਼ਕਤੀ ਦੀ ਉੱਚਾਈ ਉੱਤੇ ਸੀ, ਉਸ ਕਾਲ ਵਿੱਚ ਇਸ ਦੀ ਉਸਾਰੀ 447 ਈਸਾ ਪੂਰਵ ਵਿੱਚ ਸ਼ੁਰੂ ਹੋਈ|ਇਸ ਇਮਾਰਤ ਨੂੰ ਸ਼ਿਂਘਾਰਣ ਦਾ ਕੰਮ 432 ਈਸਾ ਪੂਰਵ ਤੱਕ ਜਾਰੀ ਰਿਹਾ, ਭਾਵੇਂ ਇਹ 438 ਈ . ਪੂ . ਵਿੱਚ ਪੂਰਾ ਕੀਤਾ ਗਿਆ। ਇਹ ਪ੍ਰਾਚੀਨ ਯੂਨਾਨ ਦੀ ਸਭ ਤੋਂ ਮਹੱਤਵਪੂਰਨ ਮੌਜੂਦ ਇਮਾਰਤ ਹੈ।ਪਾਰਥੇਨਨ ਪ੍ਰਾਚੀਨ ਗਰੀਸ ਜਾਂਨੀ ਯੂਨਾਨ,ਅਥੀਨਿਆਨ ਲੋਕਤੰਤਰ,ਪੱਛਮੀ ਸਭਿਅਤਾ ਦੇ ਇੱਕ ਸਥਾਈ ਪ੍ਰਤੀਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਨਾਂਅ ਦੀ ਪਿਛੋਕੜਨਾਂਅ ਪਿਛੇ ਵਿਦਵਾਨ ਇੱਕ ਮਤ ਨਹੀਂ ਹਨ। ਕੁਝ ਮੁਤਾਬਿਕ ਇਸ ਦਾ ਨਾਂਅ ਯੂਨਾਨੀ ਸ਼ਬਦ παρθενών (ਪਾਰਥੇਨੋਨ) ਤੋਂ ਬਣਿਆ ਹੈ ਜਿਸਦਾ ਅਰਥ 'ਕੁਆਰੀ ਕੁੜੀਆਂ ਦੇ ਘਰ' ਤੋਂ ਹੈ। ਕਈਆਂ ਮੁਤਾਬਿਕ ਇਸ ਦਾ ਤਾਅੱਲਕ਼ 'ਕੁਆਰੀ ਦੇਵੀ ' ਅਰਥਾਤ ਏਥੀਨਾ ਦੇਵੀ ਨਾਲ ਹੈ।ਪ੍ਰਾਚੀਨ ਯੂਨਾਨੀ ਲੇਖਕ ਪਲੂਟਾਰਕ ਇਸਨੁੰ Hekatompedon Parthenon ਜਾਂਨੀ ਹੇਕਾਟੋਮਪੇਡੋਨ ਪਾਰਥੇਨੋਨ ਸੱਦਦਾ ਸੀ| ਕਾਰਜਜਿਵੇਂ ਕਿ ਨਾਂਅ ਦੱਸਦਾ ਹੈ ਇਸ ਦਾ ਕੰਮ ਇੱਕ ਮੰਦਰ ਵਜੋਂ ਹੀ ਮੰਨਿਆ ਜਾਂਦਾ ਹੈ। ਫੇਰ ਵੀ ਪੂਜਾ ਲਈ ਪੁਜਾਰੀਆਂ,ਵੇਦਿਕਾ ਦੇ ਸੰਬੰਧ ਫਿਦੀਆਸ ਦੀ ਬਣਾਈ ਮੂਰਤੀ ਨਾਲ ਤਾਂ ਘੱਟ ਹੀ ਮਿਲਦੇ ਹਨ।[3][4] ਪ੍ਰਾਚੀਨ ਇਤਿਹਾਸਕਾਰ ਥਊਸੀਸਾਈਡੇਜ ਨੇ ਯੂਨਾਨੀ ਹਾਕ਼ਮ ਪੇਰਾਕਲੀਜ ਦੇ ਹਵਾਲੇ ਨਾਲ ਇੱਕ ਸੋਨੇ ਦੇ ਭੰਡਾਰ ਬੁੱਤ ਬਾਰੇ ਕਿਹਾ ਹੈ "ਇਹ ਖਾਲਿਸ 14 ਸੋਨੇ ਦੇ ਟੇਲੇਂਟ ਦਾ ਸੀ ਤੇ ਹਟਾਇਆ ਵੀ ਜਾ ਸਕਦਾ ਸੀ"| ਮੁੱਢਲਾ ਇਤਿਹਾਸਪੁਰਾਣਾ ਪਾਰਥੇਨੋਨਨਿਰਮਾਣ ਦੀ ਪਹਿਲੀ ਸ਼ੁਰੂਆਤ ਮੈਰਾਥਨ ਯੁੱਦ(ਸਮਾਂ 490–488 ਈ.ਪੂ.) ਦੇ ਥੋੜੇ ਚਿਰ ਮਗਰੋਂ ਸ਼ੁਰੂ ਹੋਇਆ|ਇਹ ਚੂਨੇ ਪਥਰ ਤੇ ਸੀ| 480 ਈ.ਪੂ. ਫ਼ਾਰਸੀ ਹਮਲੇ ਵੇਲੇ ਇਹ ਉਸਾਰੀ ਅਧੀਨ ਸੀ| ![]() ਅਜੋਕਾ ਪਾਰਥੇਨੋਨਜਦ ਅੱਧ-5 ਸਦੀ ਈ.ਪੂ. ਵਿੱਚ ਅਥੇਨੀ ਏਕਰੋਪੋਲਿਸ 'ਏਥੇਨੀਅਨ' ਸੰਘ ਦਾ ਕੇਂਦਰ ਬਣ ਗਿਆ ਹੈ ਅਤੇ ਏਥੇਂਸ ਦੇ ਮਹਾਨ ਸੱਭਿਆਚਾਰਕ ਮਰਕਜ਼ ਸੀ| ਇਸ ਵੇਲੇ ਮਹਾਨ ਯੂਨਾਨੀ ਸ਼ਾਸਕ ਪੇਰਾਕਲੀਜ਼ ਨੇ ਨਵੀਂਆਂ- ਨਵੀਆਂ ਇਮਾਰਤਾਂ ਬਣਵਾਈਆਂ| ਏਕਰੋਪੋਲੀਸ ਭਾਵ ਕਿਲ੍ਹੇ ਦੇ ਉੱਤੇ ਅੱਜ ਵੀ ਦਿਸਣ ਵਾਲੀਆਂ ਸਭ ਤੋਂ ਅਹਿਮ ਇਮਾਰਤਾਂ ਪਾਰਥੇਨੋਨ,ਪ੍ਰੋਪਿਲਾਇਆ,ਇਰੇਕਥੇਨੀਓਨ ਅਤੇ ਏਥਿਨਾ ਨਾਈਕੇ ਮੰਦਰ ਹਨ | ![]() ਪਾਰਥੇਨੋਨ ਮਹਾਨ ਕਲਾਕਾਰ ਫੀਦੀਆਸ ਦੀ ਨਿਗਰਾਨੀ ਵਿੱਚ ਬਣਾਇਆ ਗਿਆ, ਜੋਕਿ ਮੂਰਤੀਆਂ ਬਣਾਉਣ ਲਈ ਵੀ ਜਿੰਮੇਵਾਰ ਸੀ| 447 ਈ.ਪੂ. ਵਿੱਚ ਵਾਸਤੂਕਾਰ ਇਕਤੀਨੋਸ ਅਤੇ ਕੈਲੀਕ੍ਰੇਟਸ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਰਤ ਅਖੀਰ 432 ਈ.ਪੂ. ਵਿੱਚ ਪੂਰੀ ਹੋਈ,ਭਾਵੇਂ ਸ਼ਿੰਘਾਰ ਦਾ ਕੰਮ 431 ਤੱਕ ਤੁਰਿਆ ਰਿਹਾ|[5] ਉਸਾਰੀ ਕਲਾਪਾਰਥੇਨੋਨ IONIC (ਆਓਨਿਕ) ਖਾਸੀਅਤਾਂ ਵਾਲਾ ਇੱਕ peripteral octastyle Doric (ਪੇਰੀਪਟੇਰਲ ਓਕਟਾਸ਼ੈਲੀ ਡੋਰੀਕ: ਇੱਕ ਯੂਨਾਨੀ ਨਿਰਮਾਣ ਸ਼ੈਲੀ) ਮੰਦਰ ਹੈ। ![]() ਮੂਰਤੀ ਕਲਾ![]() ਦੇਵੀ ਏਥੀਨਾ ਦੀ ਮੂਰਤੀ ਮਹਾਨ ਮੂਰਤੀਕਾਰ ਫੀਦੀਆਸ ਨੇ ਬਣਾਈ ਹੈ।[6] ਗੈਲਰੀ
ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia