ਪਾਲ ਵਾਕਰ
ਪਾਲ ਵਿਲੀਅਮ ਵਾਕਰ IV (ਸਤੰਬਰ 12,1973-ਨਵੰਬਰ 30,2013) ਇਕ 7 ਅਮਰੀਕੀ ਅਦਾਕਾਰ ਸੀ। ਉਹ 1999 ਦੀ ਮਸ਼ਹੂਰ ਫਿਲਮ ਵਰਸਿਟੀ ਬਲੂਜ਼ ਵਿੱਚ ਕੀਤੀ ਅਦਾਕਾਰੀ ਨਾਲ ਮਸ਼ਹੂਰ ਹੋਇਆ ਪਰ ਬਾਅਦ ਵਿੱਚ ਓਹ ਬ੍ਰਿਨ ਓ ਕੋਨ੍ਨਰ ਅਤੇ ਫਾਸਟ ਐਂਡ ਫਿਊਰੀਅਸ ਲੜੀਵਾਰ ਫਿਲਮਾਂ ਵਿੱਚ ਕੀਤੀ ਅਦਾਕਾਰੀ ਨਾਲ ਜਾਣਿਆ ਗਿਆ। ਉਸ ਨੇ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਵੇਂ ਕਿ ਏਟ ਬੀਲੋ,ਇਨ ਟੂ ਬਲੁ, ਸ਼ੀ ਇਜ ਆਲ ਦੇਟ ਅਤੇ ਟੇਕਰਸ। ਉਸ ਨੇ ਨੈਸ਼ਨਲ ਜਗ੍ਰਾਫਿਕ ਚੈਨਲ ਲੜੀ ਐਕਸਪੀਡਸ਼ਨ ਵਾਈਟ ਵਿੱਚ ਵੀ ਕੰਮ ਕੀਤਾ। ਵਾਕਰ 30 ਨਵੰਬਰ 2013 ਨੂੰ ਕੇਲਿਫੋਰਨੀਆ ਦੇ ਸ਼ਹਿਰ ਵਲੇਨਸਿਆ ਵਿੱਚ ਹੋਏ ਇੱਕ ਕਾਰ ਸੜਕ ਹਾਦਸੇ ਵਿੱਚ ਮਾਰਿਆ ਗਿਆ। ਅਰੰਭਕ ਜੀਵਨਵਾਕਰ ਦਾ ਜਨਮ ਸਤੰਬਰ 12, 1973 ਨੂੰ ਚਰਿਲ ਅਤੇ ਪਾਲ ਵਿਲਿਅਮ ਵਾਕਰ ਦੇ ਘਰ ਗਲੇਨਡੇਲ, ਕੈਲੀਫੋਰਨੀਆ, ਵਿੱਚ ਹੋਇਆ। ਉਸ ਦੀ ਮਾਤਾ ਪੇਸ਼ੇ ਤੋਂ ਫ਼ੈਸ਼ਨ ਮਾਡਲ ਅਤੇ ਪਿਤਾ ਸੀਵਰ ਠੇਕੇਦਾਰ ਸਨ। ਉਸ ਦਾ ਪਾਲਣ ਪੋਸਣ ਲਾਸ ਏਂਜਲਸ ਕਾਉਂਟੀ ਦੇ ਸੈਨਤ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ।[1][2] ਉਸ ਦਾ ਕੁਰਸੀਨਾਮਾ ਆਇਰਿਸ਼, ਅੰਗਰੇਜ਼ੀ ਅਤੇ ਜਰਮਨ ਸੀ।[3] ਉਸ ਦੇ ਦਾਦਾ ਪੇਸ਼ੇਵਰ ਮੁੱਕੇਬਾਜ਼ ਆਇਰਿਸ਼ ਬਿਲੀ ਵਾਕਰ ਸਨ।[4] ਉਸ ਦੇ ਪਰਵਾਰ ਨੇ ਉਸ ਨੂੰ ਗਿਰਜਾ ਘਰ ਆਫ ਜੀਸਸ ਕਰਾਇਸਟ ਆਫ ਲੇਟਰ–ਡੇ ਸੇਂਟਸ ਦੇ ਮੈਂਬਰ ਵਜੋਂ ਪਰਵਰਿਸ਼ ਕੀਤੀ।[1] ਵਿਲੇਜ ਈਸਾਈ ਸਕੂਲ ਤੋਂ ਉਸ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ।[5][6] ਹਾਈ ਸਕੂਲ ਦੇ ਬਾਦ ਉਸ ਨੇ ਕਈ ਸਮੁਦਾਇਕ ਕਾਲਜਾਂ ਵਿੱਚ ਸਿੱਖਿਆ ਲਈ ਜਿਸ ਵਿੱਚ ਉਸ ਦਾ ਮੁੱਖ ਵਿਸ਼ਾ ਸਮੁੰਦਰੀ ਜੀਵ-ਵਿਗਿਆਨ ਸੀ।[5] ਹਵਾਲੇ
|
Portal di Ensiklopedia Dunia