ਪਿਗਮੇਲੀਅਨ (ਨਾਟਕ)
ਪਿਗਮੇਲੀਅਨ ਜਾਰਜ ਬਰਨਾਰਡ ਸ਼ਾ ਦਾ 1912 ਵਿੱਚ ਲਿਖਿਆ ਨਾਟਕ ਹੈ। ਇਸ ਦਾ ਨਾਮ ਇੱਕ ਗ੍ਰੀਕ ਮਿਥਹਾਸਕ ਪਾਤਰ ਤੇ ਰੱਖਿਆ ਗਿਆ ਹੈ। ਇਸ ਨਾਟਕ ਦਾ ਅਧਾਰ ਇੱਕ ਯੂਨਾਨੀ ਮਿੱਥ ਹੈ, ਜਿਸ ਅਨੁਸਾਰ ਪਿਗਮੇਲੀਅਨ ਨਾਂ ਦਾ ਇੱਕ ਬੁੱਤ ਘਾੜਾ ਜੋ ਨਾਰੀ ਨੂੰ ਨਫ਼ਰਤ ਕਰਦਾ ਹੈ। ਇੱਕ ਸਮੇਂ ਉਹ ਇੱਕ ਇਸਤਰੀ ਦਾ ਬੁੱਤ ਬਣਾਉਂਦਾ ਹੈ। ਆਪਣੇ ਬਣਾਏ ਬੁੱਤ ਨਾਲ ਉਸਨੂੰ ਇਸ਼ਕ ਹੋ ਜਾਂਦਾ ਹੈ। ਅਤੇ ਉਹ ਹੁਣ ਸ਼ਾਦੀ ਕਰਾਉਣਾ ਲੋਚਦਾ ਹੈ। ਵੀਨਸ ਪੂਜਾ ਕਰਦਿਆਂ ਡਰਦੇ ਡਰਦੇ ਆਪਣੀ ਇੱਛਾ ਮੰਦੇ ਅੰਦਰ ਚਿਤਵਦਾ ਹੈ। ਤੇ ਵੀਨਸ ਦੀ ਕਿਰਪਾ ਨਾਲ ਔਰਤ ਦੇ ਉਸ ਬੁੱਤ ਵਿੱਚ ਜਾਨ ਪੈ ਜਾਂਦੀ ਹੈ। ਜਾਰਜ ਬਰਨਾਰਡ ਸ਼ਾ ਦਾ ਇਹ ਨਾਟਕ ਨਾਰੀਵਾਦ ਦੀ ਇੱਕ ਸੂਖਮ ਸੈਨਤ ਸਹਿਤ ਉਸ ਮਿੱਥ ਦਾ ਇੱਕ ਆਧੁਨਿਕ ਸੰਸਕਰਣ ਹੈ। ਧੁਨੀ-ਵਿਗਿਆਨ ਦਾ ਇੱਕ ਪ੍ਰੋਫੈਸਰ, ਹੇਨਰੀ ਹਿਗਿੰਸ, ਨਿਮਨ ਵਰਗ ਦੀ ਇੱਕ ਫੁੱਲ ਵੇਚਣ ਵਾਲੀ ਕੁੜੀ ਅਲਿਜ਼ਾ ਡੂਲਿਟਲ ਨੂੰ ਆਪਣੇ ਘਰ ਰੱਖ ਕੇ ਉਸ ਦੇ ਬੋਲਣ ਦੇ ਲਹਿਜੇ ਅਤੇ ਗੱਲਬਾਤ ਨੂੰ ਨਿਖਾਰਨ ਰਾਹੀਂ ਇੱਕ ਤਰ੍ਹਾਂ ਉਸ ਨੂੰ ਨਵਾਂ ਜੀਵਨ ਦੇ ਦਿੰਦਾ ਹੈ। ਆਵਾਜ਼ ਦੇ ਬਾਰੇ ਤਿੰਨ ਮਹੀਨੇ ਦੀ ਟ੍ਰੇਨਿੰਗ ਦੇ ਬਾਅਦ ਅਲਿਜ਼ਾ ਨੂੰ ਲੰਦਨ ਦੇ ਸ਼ਰੀਫ਼ਜਾਦਿਆਂ ਦੀ ਇੱਕ ਪਾਰਟੀ ਵਿੱਚ ਬਲਿਊ ਬਲਡ ਵਿੱਚ ਜਨਮੀ ਹੋਣ ਦਾ ਖਿਤਾਬ ਜੀਤਵਾ ਦਿੰਦਾ ਹੈ।
|
Portal di Ensiklopedia Dunia