ਪੀਡਰੋ ਆਲਮੋਦੋਵਾਰ
ਪੀਡਰੋ ਆਲਮੋਦੋਵਾਰ ਕਬਾਲੇਰੋ (ਸਪੇਨੀ ਉਚਾਰਨ: [ˈpeðɾo almoˈðoβar kaβaˈʝeɾo]; ਜਨਮ 25 ਸਤੰਬਰ 1949),[1] ਜੀਸਨੂੰ ਪੇਸ਼ੇਵਰ ਤੌਰ 'ਤੇ ਪੀਡਰੋ ਆਲਮੋਦੋਵਾਰ ਕਿਹਾ ਜਾਂਦਾ ਹੈ, ਇੱਕ ਸਪੇਨੀ ਫ਼ਿਲਮਕਾਰ, ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਇੱਕ ਸਾਬਕਾ ਅਦਾਕਾਰ ਹੈ। ਇੱਕ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਦੇ ਤੌਰ 'ਤੇ ਉਹ ਲਾ ਮੋਵੀਦਾ ਮਾਦਰੀਲੀਨਾ ਦੇ ਅੰਦੋਲਨ ਦੇ ਸਮੇਂ ਮਸ਼ਹੂਰ ਹੋਇਆ, ਜਿਹੜਾ ਕਿ ਇੱਕ ਸੱਭਿਆਚਾਰਕ ਪੁਨਰ-ਜਾਗਰਣ ਸੀ, ਜਿਸ ਦੇ ਨਤੀਜੇ ਵੱਜੋਂ ਤਾਨਾਸ਼ਾਹ ਫ਼ਰਾਂਸਿਸਕੋ ਫ਼ਰੈਂਕੋ ਦੀ ਮੌਤ ਹੋਈ ਸੀ। ਉਸਦੀਆਂ ਪਹਿਲੀਆਂ ਕੁਝ ਫ਼ਿਲਮਾਂ ਨੇ ਉਸ ਸਮੇਂ ਦੀ ਸੈਕਸ ਅਤੇ ਰਾਜਨੀਤਿਕ ਤੌਰ 'ਤੇ ਆਜ਼ਾਦੀ ਨੂੰ ਪੇਸ਼ ਕੀਤਾ ਹੈ। 1986 ਵਿੱਚ ਉਸਨੇ ਆਪਣੇ ਛੋਟੇ ਭਰਾ ਅਗਸਤੀਨ ਆਲਮੋਦੋਵਾਰ ਨਾਲ ਮਿਲ ਕੇ ਆਪਣੀ ਇੱਕ ਨਿੱਜੀ ਨਿਰਮਾਣ ਕੰਪਨੀ ਐਲ ਡੇਸੀਓ ਦੀ ਨੀਂਹ ਰੱਖੀ। ਲਾਅ ਔਫ਼ ਡਿਜ਼ਾਇਰ (1987) ਤੋਂ ਉਸਦੀ ਹਰੇਕ ਫ਼ਿਲਮ ਦਾ ਇਸੇ ਕੰਪਨੀ ਦੇ ਅਧੀਨ ਨਿਰਮਾਣ ਕੀਤਾ ਗਿਆ ਸੀ। ਆਲਮੋਦੋਵਾਰ ਨੂੰ ਅੰਤਰਰਾਸ਼ਟਰੀ ਮਾਨਤਾ ਉਸਦੀ ਬਲੈਕ ਕੌਮੇਡੀ ਡਰਾਮਾ ਫ਼ਿਲਮ ਵੂਮਨ ਔਨ ਦ ਵਰਜ ਔਫ਼ ਨਰਵਸ ਬਰੇਕਡਾਊਨ (1998) (Women on the Verge of a Nervous Breakdown) ਨਾਲ ਮਿਲੀ, ਜਿਸ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦੀ ਸ਼੍ਰੇਣੀ ਵਿੱਚ ਅਕਾਦਮੀ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਪਿੱਛੋਂ ਉਸਨੂੰ ਉਸਦੀਆਂ ਅਗਲੀਆਂ ਫ਼ਿਲਮਾਂ ਜਿਹਨਾਂ ਵਿੱਚ ਰੋਮਾਂਟਿਕ ਡਰਾਮਾ ਫ਼ਿਲਮ ਟਾਈ ਮੀ ਅਪ! ਟਾਈ ਮੀ ਡਾਊਨ (1990), ਮੈਲੋਡਰਾਮਾ ਫ਼ਿਲਮ ਹਾਈ ਹੀਲਸ (1991)ਅਤੇ ਰੋਮਾਂਟਿਕ ਡਰਾਮਾ ਸਨਸਨੀ ਲਾਈਵ ਫ਼ਲੈਸ਼ (1997) ਨਾਲ ਉਸਨੂੰ ਹੋਰ ਸਫ਼ਲਤਾ ਹਾਸਿਲ ਹੋਈ। ਉਸਦੀਆਂ ਅਗਲੀਆਂ ਦੋ ਫ਼ਿਲਮਾਂ ਨੇ ਅਕਾਦਮੀ ਇਨਾਮ ਜਿੱਤੇ ਜਿਸ ਵਿੱਚ ਆਲ ਅਬਾਊਟ ਮਾਈ ਮਦਰ (1999) ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਅਤੇ ਟਾਕ ਟੂ ਹਰ (2002) ਸਭ ਤੋਂ ਵਧੀਆ ਮੂਲ ਸਕ੍ਰੀਨਪਲੇ ਲਈ ਅਕਾਦਮੀ ਇਨਾਮ ਮਿਲਿਆ। ਉਸ ਪਿੱਛੋਂ ਉਸਦੀ 2006 ਵਿੱਚ ਉਸਦੀ ਡਰਾਮਾ ਫ਼ਿਲਮ ਵੌਲਵਰ, 2009 ਵਿੱਚ ਬ੍ਰੋਕਨ ਐਂਬਰੇਸਿਸ, 2011 ਵਿੱਚ ਦ ਸਕਿਨ ਆਈ ਲਿਵ ਇਨ ਅਤੇ 2016 ਵਿੱਚ ਜੂਲੀਐਟਾ ਫ਼ਿਲਮ ਆਈ। ਇਹ ਸਾਰੀਆਂ ਫ਼ਿਲਮਾਂ ਪਾਲਮੇ ਦਿਓਰ ਅਤੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਸ਼ਾਮਿਲ ਸਨ। ਉਸਦੀਆਂ ਫ਼ਿਲਮਾਂ ਨੂੰ ਕੁਝ ਖ਼ਾਸ ਅਦਾਕਾਰ ਅਤੇ ਰਚਨਾਤਮਕ ਲੋਕਾਂ ਦੇ ਕੰਮ ਲਈ, ਜਟਿਲ ਕਥਾਵਾਂ, ਮੈਲੋਡਰਾਮਾ, ਪੌਪ ਸੱਭਿਆਚਾਰ, ਮਸ਼ਹੂਰ ਗੀਤ, ਤਿੱਖੇ ਰੰਗ, ਅਢੁੱਕਵਾਂ ਹਾਸਰਸ ਆਦਿ ਨਾਲ ਜਾਣਿਆ ਜਾਂਦਾ ਹੈ। ਇੱਛਾ, ਜਨੂੰਨ, ਪਰਿਵਾਰ, ਪਛਾਣ ਆਲਮੇਦੋਵਾਰ ਦੀਆਂ ਫ਼ਿਲਮਾਂ ਦੇ ਸਭ ਤੋਂ ਮੁੱਖ ਵਿਸ਼ੇ ਹੁੰਦੇ ਹਨ। ਪਰਿਵਾਰਪੀਡਰੋ ਆਲਮੋਦੋਵਾਰ ਦਾ ਜਨਮ 25 ਸਤੰਬਰ 1949 ਨੂੰ ਕਾਲਜ਼ਾਦਾ ਦੇ ਕਾਲਾਤ੍ਰਾਵਾ ਵਿਖੇ ਹੋਇਆ ਜਿਹੜਾ ਕਿ ਸਪੇਨ ਦੀ ਸਿਊਦਾਦ ਰਿਆਲ ਪ੍ਰਾਂਤ ਦਾ ਇੱਕ ਛੋਟਾ ਜਿਹਾ ਕਸਬਾ ਹੈ।[2] ਉਸਦੀਆਂ ਦੋ ਵੱਡੀਆਂ ਭੈਣਾਂ ਹਨ ਜਿਹਨਾਂ ਦੇ ਨਾਮ ਐਂਤੋਨੀਆ ਅਤੇ ਮਾਰੀਆ ਜੀਸਸ ਹਨ[3] ਅਤੇ ਇੱਕ ਭਰਾ ਹੈ ਜਿਸਦਾ ਨਾਮ ਅਗਸਤੀਨ ਆਲਮੋਦੋਵਾਰ ਹੈ।[4] ਉਸਦਾ ਪਿਤਾ ਐਂਤੋਨੀਓ ਆਲਮੋਦੋਵਾਰ ਇੱਕ ਵਾਈਨ ਬਣਾਉਣ ਵਾਲਾ ਸੀ[5], ਅਤੇ ਫ਼ਰਾਂਸਿਸਕਾ ਕੈਬਾਲੇਰੋ ਜਿਸਦੀ ਮੌਤ 1999 ਅਨਪੜ੍ਹ ਲੋਕਾਂ ਦੇ ਖ਼ਤ ਪੜ੍ਹਦੀ ਸੀ।[6] ਹਵਾਲੇ
ਹੋਰ ਪੜ੍ਹੋ
ਬਾਹਰਲੇ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Pedro Almodóvar ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia