ਪੀ ਸਿਵਕਾਮੀਪਾਲਨੀਮੁਥੂ ਸਿਵਕਾਮੀ (ਜਨਮ 1957) ਇੱਕ ਭਾਰਤੀ ਲੇਖਕ ਹੈ ਜੋ ਤਾਮਿਲ ਵਿੱਚ ਲਿਖਦੀ ਹੈ। ਉਹ ਭਾਰਤ ਵਿਚ ਸਭ ਤੋਂ ਮਸ਼ਹੂਰ ਦਲਿਤ ਲੇਖਕਾਂ ਵਿਚੋਂ ਇੱਕ ਹੈ। [1] ਮੁਢਲਾ ਜੀਵਨ ਅਤੇ ਸਿੱਖਿਆਪਾਲਨੀਮੁਥੂ ਸਿਵਕਾਮੀ ਦਾ ਜਨਮ 1957 ਵਿੱਚ ਤਾਮਿਲਨਾਡੂ ਵਿੱਚ ਹੋਇਆ ਸੀ। ਉਸ ਦਾ ਪਿਤਾ, ਐੱਮ. ਪਾਲਨੀਮੁਥੂ ਇੱਕ ਆਜ਼ਾਦ ਵਿਧਾਇਕ ਸੀ। ਉਸ ਨੇ ਦੋ ਵਾਰ ਵਿਆਹ ਕਰਵਾਇਆ ਸੀ ਅਤੇ ਬਹੁਤ ਥੋੜ੍ਹਾ ਪੜ੍ਹਿਆ ਸੀ, ਪਰ ਉਹ ਸਿਆਸੀ ਤੌਰ 'ਤੇ ਚੇਤੰਨ ਅਤੇ ਇੱਕ ਸਰਗਰਮ ਆਜ਼ਾਦੀ ਘੁਲਾਟੀਆ ਸੀ। ਸ਼ਿਵਕਾਮੀ ਨੇ ਉਸਦੇ ਗੁਣਾਂ ਨੂੰ ਅਪਣਾ ਲਿਆ। ਉਸ ਦਾ ਪਿਤਾ ਚਾਹੁੰਦਾ ਸੀ ਕਿ ਉਸ ਦੇ ਸਾਰੇ ਬੱਚੇ ਅੱਗੇ ਵਧਣ, ਪਰ ਜ਼ੋਰ ਦਿੰਦਾ ਸੀ ਕਿ ਉਹਨਾਂ ਨੂੰ ਖੇਤ ਵਿੱਚ ਵੀ ਹਰ ਦਿਨ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹ ਚਾਹੁੰਦਾ ਸੀ ਕਿ ਉਹਨਾਂ ਦੀਆਂ ਜੜ੍ਹਾਂ ਵਾਸਤਵਿਕਤਾ ਵਿੱਚ ਹੋਣੀਆਂ ਚਾਹੀਦੀਆਂ ਹਨ।[2] ਸਿਵਕਾਮੀ ਨੇ ਇਤਿਹਾਸ ਵਿਚ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। [3] ਉਸ ਨੇ ਇਤਿਹਾਸ ਵਿਚ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ।[4] ਕੈਰੀਅਰ1995 ਤੋਂ ਲੈ ਕੇ, ਉਹ ਸਾਹਿਤਕ ਪੱਤ੍ਰਿਕਾ ਪੁਥਿਆ ਕੋਡੰਗੀ ਦੇ ਪ੍ਰਕਾਸ਼ਨ ਵਿੱਚ ਕੇਂਦਰੀ ਰੂਪ ਵਿੱਚ ਸ਼ਾਮਲ ਰਹੀ ਹੈ ਅਤੇ ਤਾਮਿਲਨਾਡੂ ਵਿੱਚ ਦਲਿਤ ਅਤੇ ਹੋਰ ਪਛੜੇ ਵਰਗਾਂ ਅਤੇ ਔਰਤਾਂ ਨੂੰ ਛੋਹਣ ਵਾਲੇ ਮੁੱਦਿਆਂ ਵਿੱਚ ਜੀਵੰਤ ਨਿਵੇਸ਼ ਕਰਦੀ ਹੈ। ਸ਼ਿਵਕਾਮੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਵੀ ਕਈ ਸੇਵਾ ਨਿਭਾਈ ਹੈ, ਜਿਵੇਂ ਕਿ ਜ਼ਿਲ੍ਹਾ ਕੁਲੈਕਟਰ ਟਿਟੀਕੋਰਨ ਅਤੇ ਵੇਲੋਰ, ਵਧੀਕ ਸਕੱਤਰ (ਕਿਰਤ), ਡਾਇਰੈਕਟਰ ਆਫ ਟੂਰਿਜ਼ਮ (ਭਾਰਤ ਸਰਕਾਰ) ਅਤੇ ਸੈਕਟਰੀ, ਆਦਿ- ਦ੍ਰਵਿੜਦਾਰ ਅਤੇ ਆਦਿਵਾਸੀ ਭਲਾਈ ਰਹੀ ਹੈ। ਇੱਕ ਦ੍ਰਿੜ ਇਰਾਦੇ ਵਾਲੀ ਦਲੇਰ ਅਫਸਰ ਦੇ ਤੌਰ 'ਤੇ, ਉਸ ਨੇ ਤਾਮਿਲਨਾਡੂ ਦੇ ਥੂਥੁਕੁੜੀ ਜ਼ਿਲ੍ਹੇ ਵਿੱਚ ਤਾਮਿਲਨਾਡੂ ਸਰਕਾਰ ਅਤੇ ਕੁਲੈਕਟਰ ਲਈ ਸਟੇਸ਼ਨਰੀ ਡਾਇਰੈਕਟਰੀ ਅਤੇ ਡਾਇਰੈਕਟਰੀ ਵਿਭਾਗ ਦੇ ਵਿਸ਼ੇਸ਼ ਕਮਿਸ਼ਨਰ ਵਜੋਂ ਕੰਮ ਕੀਤਾ। 2009 ਵਿਚ ਉਹ ਲੋਕ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਬਣੀ ਸੀ। [5] ਰਾਜਨੀਤੀਉਸਨੇ ਜਨਤਕ ਸੇਵਾ ਤੋਂ ਸੇਵਾਮੁਕਤ ਹੋ ਕੇ 2009 ਵਿੱਚ ਆਪਣੀ ਖੁਦ ਦੀ ਸਿਆਸੀ ਪਾਰਟੀ ਸਮੂਗ ਸੰਥਵਾ ਪਦੈ ਦੀ ਸਥਾਪਨਾ ਕੀਤੀ। ਉਹ ਇਸ ਬਾਰੇ ਦੱਸਦੀ ਹੈ ਕਿ ਇਹ "ਦਲਿਤ ਸਿੱਖਿਆਵਾਦੀ ਅਤੇ ਸਿਆਸੀ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਸਿਧਾਂਤਾਂ 'ਤੇ ਆਧਾਰਿਤ ਹੈ, ਇਹ ਸਮਾਜਿਕ ਬਰਾਬਰੀ ਦਾ ਮੰਚ ਹੈ।" ਉਸਨੇ ਆਪਣੀ ਦਲਿਤ ਪਛਾਣ ਦੇ ਆਧਾਰ ਤੇ ਜਾਤੀ ਅਧਾਰਤ ਭੇਦਭਾਵ ਦਾ ਕੌੜਾ ਅਨੁਭਵ ਹੰਢਾਇਆ ਹੈ। ਰਚਨਾਵਾਂਸਿਵਕਾਮੀ ਨੇ ਚਾਰ ਆਲੋਚਨਾਤਮਿਕ ਤੌਰ 'ਤੇ ਸਲਾਹੇ ਗਏ ਨਾਵਲ ਲਿਖੇ ਹਨ। ਇਹ ਸਾਰੇ ਦਲਿਤ ਅਤੇ ਨਾਰੀਵਾਦੀ ਵਿਸ਼ਿਆਂ 'ਤੇ ਕੇਂਦ੍ਰਿਤ ਹਨ। ਉਹਨਾਂ ਵਿਚੋਂ ਇੱਕ ਨੂੰ ਗ੍ਰਿਪ ਆਫ਼ ਚੇਂਜ ਨਾਮ ਹੇਠ ਉਸ ਨੇ ਖ਼ੁਦ ਅੰਗ੍ਰੇਜ਼ੀ ਵਿਚ ਅਨੁਵਾਦ ਕਰਕੇ ਛਪਵਾਇਆ ਸੀ। ਉਹ ਇੱਕ ਮਹੀਨਾਵਾਰ ਪੁਦੀਆ ਕੋਡਿੰਗੀ ਦੀ ਸੰਪਾਦਨਾ ਕਰਦੀ ਹੈ ਜੋ 1995 ਤੋਂ ਬਾਹਰ ਆ ਰਿਹਾ ਹੈ। ਸਾਹਿਤਕ ਹਲਕਿਆਂ ਵਿੱਚ, ਸਿਵਕਾਮੀ ਇੱਕ ਮਜ਼ਬੂਤ ਦਲਿਤ ਲੇਖਕ ਮੰਨਿਆ ਜਾਂਦਾ ਹੈ, ਜਿਸ ਵਿੱਚ ਇੱਕ ਨਾਰੀਵਾਦੀ ਤਵੱਜੋ ਹੁੰਦੀ ਹੈ। ਉਸ ਦਾ ਦੂਜਾ ਨਾਵਲ 'ਆਨੰਦਾਈ' ਜਲਦੀ ਹੀ ਪੇਂਗੁਇਨ ਦੇ ਅੰਗਰੇਜ਼ੀ ਅਨੁਵਾਦ ਵਿਚ ਪ੍ਰਕਾਸ਼ਿਤ ਕੀਤਾ ਜਾਏਗਾ। ਉਸ ਦਾ ਇੱਕ ਹੋਰ ਨਾਵਲ, ਕੁਰੁਕੁਵਵੇਤੂ, ਕਈ ਬਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਦੇ ਅਧੀਨ ਹੈ। ਉਸ ਦੀ ਲੰਬੇ ਸਮੇਂ ਦੀ ਰਚਨਾਤਮਕਤਾ ਦੇ ਹਿੱਸੇ ਵਜੋਂ, ਸਿਵਕਾਮੀ ਦਾ ਪਹਿਲਾ ਸੰਗ੍ਰਹਿ ਕਵਿਤਾ ਦਾ ਸੀ ਅਕਤੂਬਰ 2011 ਵਿੱਚ ਕਢਵਾਡਾਪੁ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ। ਅਨੰਦਹਾਈਅਨੰਦਹਾਈ ਪੀ ਸਿਵਕਾਮੀ ਦਾ ਇੱਕ ਨਾਵਲ ਹੈ ਜੋ ਕਿ ਅਨੰਦਹਾਈ ਦੀ ਦ੍ਰਿਸ਼ਟੀ ਤੋਂ ਸਫ਼ਰ ਕਰਦਾ ਹੈ। 20 ਵੀਂ ਸਦੀ ਦੇ ਸ਼ੁਰੂ ਵਿਚ, ਇਹ ਹੋਰ ਔਰਤਾਂ ਬਾਰੇ ਵੀ ਹੈ ਜੋ ਪੁਰਸ਼ ਨਾਇਕ ਪਰੀਯਾਨਨ ਦੇ ਜੀਵਨ ਨਾਲ ਅਲਚੀਆਂ ਪਲਚੀਆਂ ਹੋਈਆਂ ਹਨ - ਨਾਲ ਹੀ ਅਟੱਲ ਤਬਦੀਲੀਆਂ ਜੋ ਉਦਯੋਗੀਕਰਨ ਸਮਾਜਿਕ ਅਤੇ ਆਰਥਿਕ ਸਥਿਤੀ ਵਿੱਚ ਲਿਆਉਂਦਾ ਹੈ ਇਸ ਵਿੱਚ ਪੇਸ਼ ਹੁੰਦੀਆਂ। ਪੁਸਤਕ ਸੂਚੀ
ਹਵਾਲੇ
ਹੋਰ ਪੜ੍ਹਨ ਨੂੰ
|
Portal di Ensiklopedia Dunia