ਪੁਰਸ਼ੋਤਮ ਲਾਲ
ਪੁਰਸ਼ੋਤਮ ਲਾਲ (28 ਅਗਸਤ 1929 – 3 ਨਵੰਬਰ 2010) ਇੱਕ ਭਾਰਤੀ ਕਵੀ, ਨਿਬੰਧਕਾਰ, ਅਨੁਵਾਦਕ, ਪ੍ਰੋਫ਼ੈਸਰ ਅਤੇ ਪ੍ਰਕਾਸ਼ਕ ਸੀ। ਉਹ ਸੰਨ 1958 ਵਿੱਚ ਕਲਕੱਤਾ ਚ ਹੋਂਦ ਵਿੱਚ ਆਈ ਰਾਇਟਰਸ ਵਰਕਸ਼ਾਪ ਦਾ ਮੋਢੀ ਸੀ।[1][2] ਕਲਕੱਤੇ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਪੀ ਲਾਲ ਨੇ ਅਮਰੀਕਾ ਦੇ ਕਈ ਸੰਸਥਾਨਾਂ ਵਿੱਚ ਵਿਜਿਟਿੰਗ ਪ੍ਰੋਫ਼ੈਸਰ ਦੇ ਤੌਰ ਉੱਤੇ ਵੀ ਕੰਮ ਕੀਤਾ। ਇੱਕ ਲੇਖਕ ਵਜੋਂ ਪੀ ਲਾਲ ਨੇ ਅੱਠ ਕਾਵਿ-ਸੰਗ੍ਰਿਹ, ਦਰਜਨ ਤੋਂ ਵੱਧ ਸਾਹਿਤ-ਸਮਿਖਿਆ ਦੀਆਂ ਕਿਤਾਬਾਂ, ਇੱਕ ਯਾਦਾਂ ਦੀ ਪੁਸਤਕ, ਕਈ ਬਾਲ ਕਿਤਾਬਾਂ ਲਿਖਣ ਦੇ ਇਲਾਵਾ ਦਰਜਨਾਂ ਅਨੁਵਾਦ ਕੀਤੇ। ਵਿਸ਼ੇਸ਼ ਤੌਰ 'ਤੇ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਮਹਾਂਭਾਰਤ ਦਾ ਉਸ ਦਾ ਕੀਤਾ ਅਨੁਵਾਦ ਸਭ ਤੋਂ ਪ੍ਰਮਾਣਿਕ ਮੰਨਿਆ ਜਾਂਦਾ ਹੈ ਜੋ ਅਠਾਰਾਂ ਖੰਡਾਂ ਵਿੱਚ ਛਪ ਚੁੱਕਿਆ ਹੈ। ਉਸ ਨੇ ਇੱਕੀ ਉਪਨਿਸ਼ਦਾਂ ਦਾ ਵੀ ਅੰਗਰੇਜ਼ੀ ਅਨੁਵਾਦ ਕੀਤਾ। ਸੰਸਕ੍ਰਿਤ ਦੇ ਹੋਰ ਗ੍ਰੰਥਾਂ ਦੇ ਇਲਾਵਾ ਉਸ ਨੇ ਪ੍ਰੇਮਚੰਦ ਅਤੇ ਟੈਗੋਰ ਨੂੰ ਵੀ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਆਪਣੇ ਜੀਵਨ ਕਾਲ ਵਿੱਚ ਉਸ ਨੇ ਵਿਦਿਆਰਥੀਆਂ, ਕਵੀਆਂ ਅਤੇ ਲੇਖਕਾਂ ਦੀ ਕਈ ਪੀੜੀਆਂ ਲਈ ਪ੍ਰੇਰਨਾ-ਸਰੋਤ ਦਾ ਕੰਮ ਕੀਤਾ। ਹਵਾਲੇ |
Portal di Ensiklopedia Dunia