ਪੁਰਸ਼ ਹਾਕੀ ਜੂਨੀਅਰ ਵਿਸ਼ਵ ਕੱਪ
ਹਾਕੀ ਜੂਨੀਅਰ ਵਿਸ਼ਵ ਕੱਪ, ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਦੁਆਰਾ ਆਯੋਜਿਤ ਅੰਤਰਰਾਸ਼ਟਰੀ ਖੇਤਰੀ ਹਾਕੀ ਟੂਰਨਾਮੈਂਟ ਹੈ। ਇਸ ਟੁਰਨਾਮੈਂਟ ਦੀ ਸ਼ੁਰੂਅਤਾ 1979 ਵਿੱਚ ਹੋਈ। 1985 ਤੋਂ ਇਹ ਹਰ ਚਾਰ ਸਾਲਾਂ ਵਿੱਚ ਆਯੋਜਤ ਕੀਤਾ ਗਿਆ ਹੈ। ਟੂਰਨਾਮੈਂਟ ਦੇ ਹੋਣ ਤੋਂ ਪਹਿਲਾਂ ਸਾਲ ਵਿੱਚ 31 ਦਸੰਬਰ ਤੱਕ 21 ਸਾਲ ਦੀ ਉਮਰ ਵਾਲੇ ਪ੍ਰਤੀਯੋਗੀ ਹੋਣੇ ਚਾਹੀਦੇ ਹਨ। ਮਹਿਲਾ ਜੂਨੀਅਰ ਟੀਮਾਂ ਲਈ ਇੱਕ ਅਨੁਸਾਰੀ ਸਬੱਬ ਵੀ ਹੈ। ਇਸ ਪ੍ਰਤੀਯੋਗਤਾ ਦੀ ਸ਼ੁਰੂਆਤ 1989 ਵਿੱਚ ਮਰਦ ਮੁਕਾਬਲੇਬਾਜੀ ਦੇ ਆਧਾਰ ਤੇ ਹੀ ਹੋਈ। ਇਸ ਦੇ ਇਤਿਹਾਸ ਵਿੱਚ ਪੰਜ ਦੇਸ਼ ਹਾਵੀ ਰਹੇ ਹਨ ਜਿਨ੍ਹਾਂ ਵਿਚੋਂ ਜਰਨਮਨੀ ਸਭ ਤੋਂ ਵੱਧ ਸਫਲ ਟੀਮ ਰਹੀ ਹੈ ਜਿਸ ਨੇ ਛੇ ਵਾਰ ਟੁਰਨਾਮੈਂਟ ਜਿੱਤਿਆ, ਭਾਰਤ ਨੇ ਇਹ ਟੁਰਨਾਮੈਂਟ ਦੋ ਵਾਰ ਜਿੱਤਿਆ ਅਤੇ ਇਨ੍ਹਾਂ ਸਭਨਾਂ ਤੋਂ ਇਲਾਵਾ ਅਰਜਨਟੀਨਾ, ਅਸਟ੍ਰੇਲੀਆ, ਅਤੇ ਪਾਕਿਸਤਾਨ ਨੇ ਇਕ-ਇਕ ਵਾਰੀ ਟੁਰਨਾਮੈਂਟ ਜਿੱਤਿਆ। ਸੰਨ 2009 ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਮਲੇਸ਼ੀਆ ਅਤੇ ਸਿੰਘਾਪੁਰ ਨੇ ਮਿਲ ਕੇ ਕਰਵਾਇਆ ਜਿਸ ਵਿੱਚ ਜਰਰਮਨੀ ਨੇ ਨੀਦਰਲਾੈਂਡ ਨੂੰ ਫਾਇਨਲ ਮੁਕਾਬਲੇ ਵਿਚ 3-1 ਨਾਲ ਮਾਤ ਦਿੱਤੀ। ਨਵੰਬਰ 2-17 ਸੰਨ 2013 ਨੂੰ ਇਹ ਟੁਰਨਾਮੈਂਟ ਭਾਰਤ ਵਿੱਚ ਹੋਇਆ ਜਿਸ ਵਿੱਚ ਜਰਮਨੀ ਨੇ ਛੇ ਵਾਰ ਜਿੱਤਣ ਦਾ ਰਿਕਾਰਡ ਬਣਾਉਂਦੇ ਹੋਏ ਫਰਾਂਸ ਨੂੰ 5-2 ਨਾਲ ਮਾਤ ਦਿੱਤੀ। ਜਰਮਨੀ ਤੋਂ ਹਾਰਨ ਮਗਰੋਂ ਫਰਾਂਸ ਨੇ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਤਗਮਾ ਜਿੱਤਿਆ ਸੀ।[1] ਫਾਰਮੈਟਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਕੁਆਲੀਫਾਇੰਗ ਪੜਾਅ ਅਤੇ ਅੰਤਮ ਟੂਰਨਾਮੈਂਟ ਸਟੇਜ ਸ਼ਾਮਲ ਹੁੰਦੇ ਹਨ। ਫਾਈਨਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਯੋਗਤਾਫਾਈਨਲ ਮੁਕਾਬਲੇਨਤੀਜੇਸੰਖੇਪਸਫਲ ਕੌਮੀ ਟੀਮਾਂ
ਹਵਾਲੇ
|
Portal di Ensiklopedia Dunia