ਪੁਸ਼ਕਰ ਮੇਲਾ![]() ![]() ਪੁਸ਼ਕਰ ਮੇਲਾ (ਪੁਸ਼ਕਰ ਊਠ ਮੇਲਾ) ਜਾਂ ਪੁਸ਼ਕਰ ਕਾ ਮੇਲਾ ਭਾਰਤ ਦੇ ਰਾਜ ਰਾਜਸਥਾਨ ਦੇ ਪੁਸ਼ਕਰ ਸ਼ਹਿਰ ਵਿੱਚ ਆਯੋਜਿਤ ਇੱਕ ਸਾਲਾਨਾ ਪੰਜ-ਦਿਨ ਊਠ ਅਤੇ ਪਸ਼ੂ ਮੇਲਾ ਹੈ।ਇਹ ਸੰਸਾਰ ਦੇ ਸਭ ਤੋਂ ਵੱਡੇ ਊਠ ਮੇਲਿਆਂ ਵਿੱਚੋਂ ਇੱਕ ਹੈ। ਪਸ਼ੂ ਦੇ ਵੇਚਣ ਖਰੀਦਣ ਤੋਂ ਇਲਾਵਾ ਇਹ ਇੱਕ ਮਹੱਤਵਪੂਰਨ ਯਾਤਰੀ ਆਕਰਸ਼ਣ ਬਣ ਗਿਆ ਹੈ। 'ਮਟਕਾ ਫੋੜ "," ਸਭ ਤੋਂ ਲੰਮੀਆਂ ਮੁਛਾਂ ", ਅਤੇ "ਦੁਲਹਨ ਮੁਕਾਬਲਾ" ਮੁੱਖ ਮੁਕਾਬਲੇ ਹਨ ਜੋ ਹਜ਼ਾਰਾਂ ਸੈਲਾਨੀਆਂ ਨੂੰ ਖਿਚ ਪਾਉਂਦੇ ਹਨ।[1] ਪਿਛਲੇ ਕੁੱਝ ਸਾਲਾਂ ਤੋਂ ਮੇਲੇ ਵਿੱਚ ਸਥਾਨਕ ਪੁਸ਼ਕਰ ਕਲੱਬ ਅਤੇ ਕਿਸੇ ਵਿਦੇਸ਼ੀ ਸੈਲਾਨੀ ਟੀਮ ਦੇ ਵਿਚਕਾਰ ਇੱਕ ਪ੍ਰਦਰਸ਼ਨੀ ਕ੍ਰਿਕਟ ਮੈਚ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤ ਦੇ ਇੰਪੀਰੀਅਲ ਗਜ਼ਟੀਅਰ ਨੇ ਸ਼ੁਰੂ 1900ਵਿਆਂ ਵਿੱਚ 100,000 ਤੀਰਥਯਾਤਰੀਆਂ ਦੀ ਹਾਜ਼ਰੀ ਦਾ ਜ਼ਿਕਰ ਕੀਤਾ ਹੈ।.[2] ਹਜ਼ਾਰਾਂ ਲੋਕ ਪੁਸ਼ਕਰ ਝੀਲ ਦੇ ਕੰਢਿਆਂ ਤੇ ਜਾਂਦੇ ਹਨ ਜਿੱਥੇ ਮੇਲਾ ਲੱਗਦਾ ਹੈ। ਪੁਰਸ਼ ਪਸ਼ੂ, ਜਿਹਨਾਂ ਵਿੱਚ ਊਠ, ਗਊਆਂ, ਭੇਡਾਂ ਅਤੇ ਬੱਕਰੀਆਂ ਵੀ ਸ਼ਾਮਲ ਹਨ ਖਰੀਦਣ ਅਤੇ ਵੇਚਣ ਦਾ ਕੰਮ ਕਰਦੇ ਹਨ।[2] ਹਵਾਲੇ
|
Portal di Ensiklopedia Dunia