ਪੁਸ਼ਕਿਨ ਪੁਰਸਕਾਰਪੁਸ਼ਕਿਨ ਪੁਰਸਕਾਰ (ਅੰਗਰੇਜ਼ੀ: Pushkin Prize) ਇੱਕ ਰੂਸੀ ਸਾਹਿਤਕ ਪੁਰਸਕਾਰ ਸੀ ਜੋ ਅਜਿਹੇ ਰੂਸੀ ਲੇਖਕ ਨੂੰ ਦਿੱਤਾ ਜਾਂਦਾ ਸੀ ਜਿਸ ਨੇ ਸਾਹਿਤਕ ਉੱਤਮਤਾ ਦਾ ਸਭ ਤੋਂ ਉੱਚਾ ਮਿਆਰ ਹਾਸਲ ਕੀਤਾ ਹੋਵੇ। ਇਸ ਦੀ ਸਥਾਪਨਾ 1881 ਵਿੱਚ ਰੂਸੀ ਅਕੈਡਮੀ ਆਫ਼ ਸਾਇੰਸਿਜ਼ ਦੁਆਰਾ ਮਹਾਨ ਰੂਸੀ ਕਵੀਆਂ ਵਿੱਚੋਂ ਇੱਕ ਅਲੈਗਜ਼ੈਂਡਰ ਪੁਸ਼ਕਿਨ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ, ਫਿਰ ਇਸ ਨੂੰ ਸੋਵੀਅਤ ਕਾਲ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ ਹੈਮਬਰਗ ਵਿੱਚ ਅਲਫਰੈਡ ਟੋਫਰ ਫਾਊਂਡੇਸ਼ਨ ਦੁਆਰਾ 1989 ਵਿੱਚ ਮੁੜ ਸ਼ੁਰੂ ਕੀਤਾ ਗਿਆ। 1995 ਵਿੱਚ, ਰਾਜਸੀ ਪੁਸ਼ਕਿਨ ਪੁਰਸਕਾਰ ਦੀ ਸਥਾਪਨਾ ਬੋਰਿਸ ਯੇਲਤਸਿਨ ਦੇ ਫ਼ਰਮਾਨ ਦੁਆਰਾ ਕੀਤੀ ਗਈ, ਜਿਸ ਵਿੱਚ ਵਲਾਦੀਮੀਰ ਸੋਕੋਲੋਵ ਪਹਿਲੇ ਪੁਰਸਕਾਰ ਜੇਤੂ ਹੋਏ। ਇਹ ਦੋਵੇਂ 2005 ਤਕ ਚੱਲੇ। 2005 ਵਿੱਚ ਨਿਊ ਪੁਸ਼ਕਿਨ ਪੁਰਸਕਾਰ ਦੀ ਸਥਾਪਨਾ ਅਲੈਗਜ਼ੈਂਡਰ ਜ਼ੁਕੋਵ ਫੰਡ ਦੇ ਨਾਲ-ਨਾਲ ਪੁਸ਼ਕਿਨ ਅਤੇ ਮਿਖਾਇਲੋਵਸਕੋਏ ਅਜਾਇਬ ਘਰ ਦੁਆਰਾ ਕੀਤੀ ਗਈ ਸੀ। 2017 ਵਿੱਚ ਅੰਤਰਰਾਸ਼ਟਰੀ ਰਚਨਾਤਮਕ ਮੁਕਾਬਲਾ "ਵਿਸ਼ਵ ਪੁਸ਼ਕਿਨ" ਦੀ ਸਥਾਪਨਾ ਰਸਕੀ ਮੀਰ ਫਾਉਂਡੇਸ਼ਨ ਅਤੇ ਏ. ਪੁਸ਼ਕਿਨ ਸਟੇਟ ਲਿਟਰੇਰੀ ਮੈਮੋਰੀਅਲ ਅਤੇ ਕੁਦਰਤੀ ਅਜਾਇਬ ਘਰ-ਰਿਜ਼ਰਵ ਬੋਲਡੀਨੋ ਦੁਆਰਾ ਕੀਤੀ ਗਈ ਸੀ।[1] ਪੁਰਸਕਾਰ ਜੇਤੂਆਂ ਦੀ ਸੂਚੀ
ਅਲਫ਼ਰੈਡ ਟੋਅਫ਼ਰ ਪੁਸ਼ਕਿਨ ਪੁਰਸਕਾਰ
ਯੇਲਤਸਿਨ ਪੁਸ਼ਕਿਨ ਪੁਰਸਕਾਰ
ਨਵਾਂ ਪੁਸ਼ਕਿਨ ਪੁਰਸਕਾਰ (2005-ਵਰਤਮਾਨ)
ਅੰਤਰਰਾਸ਼ਟਰੀ ਰਚਨਾਤਮਕ ਮੁਕਾਬਲਾ "ਵਿਸ਼ਵ ਪੁਸ਼ਕਿਨ" (2017-ਵਰਤਮਾਨ)
ਇਹ ਵੀ ਦੇਖੋਹਵਾਲੇ
|
Portal di Ensiklopedia Dunia