ਪੇਰੁਮਾਲ ਮੁਰੁਗਨ
ਪੇਰੁਮਾਲ ਮੁਰੁਗਨ ਤਾਮਿਲ ਵਿੱਚ ਲਿਖਦਾ ਇੱਕ ਭਾਰਤੀ ਲੇਖਕ, ਵਿਦਵਾਨ ਅਤੇ ਸਾਹਿਤਕ ਇਤਿਹਾਸਕਾਰ ਹੈ। ਉਸ ਨੇ ਹੁਣ ਤੀਕਰ ਚਾਰ ਨਾਵਲ, ਤਿੰਨ ਕਹਾਣੀ ਸੰਗ੍ਰਹਿ ਅਤੇ ਕਵਿਤਾ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਹ ਨਾਮਕਲ ਵਿੱਚ ਸਰਕਾਰੀ ਆਰਟਸ ਕਾਲਜ ਵਿਖੇ ਇੱਕ ਤਮਿਲ ਪ੍ਰੋਫੈਸਰ ਹੈ,[2] ਜਨਵਰੀ 2015 ਵਿੱਚ ਉਸ ਨੇ ਕੱਟੜ ਹਿੰਦੂਵਾਦੀ ਸੰਗਠਨਾਂ ਦੇ ਵਿਰੋਧ ਕਰਕੇ ਲਿਖਣ ਦਾ ਕੰਮ ਛੱਡ ਦਿੱਤਾ ਹੈ। ਉਸ ਨੇ ਆਪਣੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਵਾਲ ਤੇ ਲਿਖਿਆ ਹੈ, 'ਲੇਖਕ ਪੇਰੂਮਲ ਮੁਰੂਗਨ ਨਹੀਂ ਰਹੇ, ਉਹ ਰੱਬ ਨਹੀਂ, ਇਸ ਲਈ ਉਹ ਮੁੜ ਲਿਖਣਾ ਸ਼ੁਰੂ ਨਹੀਂ ਕਰੇਗਾ, ਹੁਣ ਸਿਰਫ ਇੱਕ ਅਧਿਆਪਕ ਪੀ. ਮੁਰੂਮਲ ਜਿਉਂਦਾ ਰਹੇਗਾ।'[3] ਜੀਵਨ ਬਿਓਰਾਪੇਰੁਮਾਲ ਮੁਰੁਗਨ ਦਾ ਜਨਮ ਉੱਤਰੀ ਕੋਂਗੂਨਾਡੂ ਵਿੱਚ ਇੱਕ ਸ਼ਹਿਰ ਤਿਰੂਚੇਂਗੋਡੇ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ।[1] ਉਹ ਇੱਕ ਦਰਮਿਆਨੇ ਕਿਸਾਨੀ ਪਰਿਵਾਰ ਵਿੱਚੋਂ ਹੈ। ਉਸਦੀ ਜਨਮ ਭੂਮੀ ਨੇੜਲੇ ਦੱਖਣੀ ਜ਼ਿਲ੍ਹਿਆਂ, ਏਰੋਡ ਅਤੇ ਕੋਇੰਬਟੂਰ ਤੋਂ ਵੱਧ ਉਚਾਈ ਤੇ ਹੈ, ਅਤੇ ਇਹ ਖੇਤਰ ਬਾਰਿਸ਼ ਤੇ ਨਿਰਭਰ, ਪਸ਼ੂ-ਅਧਾਰਿਤ ਖੇਤੀਬਾੜੀ ਵਾਲਾ ਖੇਤਰ ਹੈ, ਜਿਥੇ ਮੁੱਖ ਤੌਰ' ਤੇ ਬਾਜਰੇ ਦੀ ਕਾਸ਼ਤ ਹੁੰਦੀ ਹੈ। ਕੋਂਗੂਨਾਡੂ ਵਿੱਚ ਇੱਕੋ ਸਭ ਤੋਂ ਵੱਡਾ ਖੇਤੀ ਕਰਨ ਵਾਲਾ ਜਾਤੀ ਗਰੁੱਪ ਗਾਉਂਡਰ ਦਾ ਹੈ ਅਤੇ ਮੁਰੂਗਨ ਦੇ ਪਰਿਵਾਰ ਦਾ ਸੰਬੰਧ ਇਸੇ ਜਾਤੀ ਨਾਲ ਹੈ।[1] ਹਵਾਲੇ
|
Portal di Ensiklopedia Dunia