ਪੈਗ਼ੰਬਰ (ਕਿਤਾਬ)
ਪੈਗ਼ੰਬਰ ਲਿਬਨਾਨੀ-ਅਮਰੀਕੀ ਕਵੀ, ਕਲਾਕਾਰ, ਦਾਰਸ਼ਨਿਕ ਤੇ ਲੇਖਕ ਖਲੀਲ ਜਿਬਰਾਨ ਦੀ ਵਾਰਤਕ ਦੀ ਕਿਤਾਬ ਹੈ। ਇਹ ਪਹਿਲੀ ਵਾਰ 1923 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਜਿਬਰਾਨ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਪੈਗ਼ੰਬਰ ਦਾ 100 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ ਜੋ ਇਸ ਨੂੰ ਇਤਿਹਾਸ ਦੀ ਸਭ ਤੋਂ ਵੱਧ ਅਨੁਵਾਦ ਕੀਤੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਬਣਾਉਂਦਾ ਹੈ।[1] ਇਹ ਕਦੇ ਵੀ ਮੁੱਕੀ ਨਹੀਂ ਅਤੇ ਸਮੇਂ ਤੋਂ ਪਹਿਲਾਂ ਹੀ ਨਵਾਂ ਐਡੀਸ਼ਨ ਮੰਡੀ ਵਿੱਚ ਮੌਜੂਦ ਹੁੰਦਾ ਹੈ। ਅਧਿਆਇਇਸ ਪੁਸਤਕ ਦੇ 26 ਅਧਿਆਇ ਹਨ ਤੇ ਕਈ ਵਿਦਵਾਨ ਇਹਨਾਂ ਦੀ ਗਿਣਤੀ 28 ਵੀ ਮੰਨਦੇ ਹਨ ਕਿਉਂਕਿ ਉਹ ਵਿਦਵਾਨ 'ਪੈਗ਼ੰਬਰ ਮੁਸਤਫ਼ਾ' ਦੀ ਜਹਾਜ਼ ਦੀ ਉਡੀਕ ਤੇ ਚਲੇ ਜਾਣ ਵਾਲ਼ੇ ਅਧਿਆਏ ਨੂੰ ਵੀ ਗਿਣਦੇ ਹਨ। ਹਰ ਇੱਕ ਅਧਿਆਇ 'ਚ ਜੀਵਨ ਨਾਲ਼ ਸੰਬੰਧਿਤ ਵੱਖਰੇ-ਵੱਖਰੇ ਮੁੱਦੇ ਜਾਂ ਵਿਸ਼ੇ ਨੂੰ ਮੁਸਤਫ਼ਾ ਤੇ ਲੋਕਾਂ ਦੇ ਸੰਵਾਦ ਰਾਹੀਂ ਛੋਹਿਆ ਗਿਆ ਹੈ। ਸਾਰਪੈਗੰਬਰ, ਅਲ ਮੁਸਤਫ਼ਾ, ਓਰਫਲੀਜ਼ ਸ਼ਹਿਰ ਵਿੱਚ 12 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਇੱਕ ਜਹਾਜ਼ ਵਿੱਚ ਸਵਾਰ ਹੋਣ ਜਾ ਰਿਹਾ ਹੈ, ਜੋ ਉਸਨੂੰ ਘਰ ਲੈ ਜਾਵੇਗਾ। ਉਸਨੂੰ ਲੋਕਾਂ ਦੇ ਸਮੂਹ ਦੁਆਰਾ ਰੋਕਿਆ ਗਿਆ ਹੈ, ਜਿਸਦੇ ਨਾਲ ਉਹ ਜੀਵਨ ਅਤੇ ਮਨੁੱਖੀ ਸਥਿਤੀ ਵਰਗੇ ਵਿਸ਼ਿਆਂ ਬਾਰੇ ਵਿਚਾਰ ਵਟਾਂਦਰੇ ਕਰਦਾ ਹੈ। ਕਿਤਾਬ ਵਿੱਚ 26 ਵਿਸ਼ੇ - ਪਿਆਰ, ਵਿਆਹ, ਬੱਚੇ, ਦਾਨ, ਖਾਣ-ਪੀਣ, ਕੰਮ, ਖੁਸ਼ੀ ਅਤੇ ਦੁੱਖ, ਘਰ, ਕੱਪੜੇ, ਖਰੀਦਣ-ਵੇਚਣ, ਅਪਰਾਧ ਅਤੇ ਸਜ਼ਾ, ਕਾਨੂੰਨ, ਆਜ਼ਾਦੀ, ਤਰਕ ਅਤੇ ਜਨੂੰਨ, ਦਰਦ, ਆਤਮ ਗਿਆਨ, ਉਪਦੇਸ਼, ਦੋਸਤੀ, ਗੱਲਬਾਤ, ਸਮਾਂ, ਚੰਗਿਆਈ ਅਤੇ ਬੁਰਾਈ, ਪ੍ਰਾਰਥਨਾ, ਆਨੰਦ, ਸੁੰਦਰਤਾ, ਧਰਮ ਅਤੇ ਮੌਤ ਸ਼ਾਮਿਲ ਕੀਤੇ ਗਏ ਹਨ। ਇਸ ਕਿਤਾਬ ਵਿੱਚ ਜਿਬਰਾਨ ਦੇ ਬਣਾਏ ਚਿੱਤਰ ਵੀ ਸ਼ਾਮਲ ਕੀਤੇ ਗਏ ਹਨ ਜੋ ਇਸਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦੇ ਹਨ। ਪੰਜਾਬੀ ਅਨੁਵਾਦਇਸ ਸੰਸਾਰ ਪ੍ਰਸਿੱਧ ਕਿਤਾਬ ਦੇ ਪੰਜਾਬੀ ਵਿੱਚ ਇੱਕ ਤੋਂ ਵਧੇਰੇ ਅਨੁਵਾਦ ਮਿਲਦੇ ਹਨ। ਇਸ ਦੇ ਅਨੁਵਾਦਕਾਂ ਤੇ ਪ੍ਰਕਾਸ਼ਕਾੰ ਦੇ ਨਾਂ ਇਸ ਪ੍ਰਕਾਰ ਹਨ :-
ਪ੍ਰਸਿੱਧੀਪੈੈਗ਼ੰਬਰ ਦਾ 100 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ, ਜੋ ਇਸਨੂੰ ਇਤਿਹਾਸ ਵਿੱਚ ਸਭ ਤੋਂ ਵੱਧ ਅਨੁਵਾਦ ਕੀਤੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਬਣਾਉਂਦਾ ਹੈ। [2] 1923 ਵਿਚ ਇਸ ਦੇ ਪਹਿਲੇ ਪ੍ਰਕਾਸ਼ਨ ਤੋਂ ਬਾਅਦ ਸਾਲ 2012 ਤੱਕ ਇਕੱਲੇ ਅਮਰੀਕੀ ਸੰਸਕਰਣ ਦੀਆਂ 90 ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਸਨ।[3] 1923 ਵਿਚ 2000 ਦੀ ਗਿਣਤੀ ਵਿੱਚ ਪਹਿਲੀ ਛਪਾਈ ਵਿਚੋਂ ਪ੍ਰਕਾਸ਼ਕ ਨੇ 1,159 ਕਾਪੀਆਂ ਵੇਚੀਆਂ।ਪੈਗ਼ੰਬਰ ਦੀ ਮੰਗ ਅਗਲੇ ਸਾਲ ਦੁੱਗਣੀ ਹੋ ਗਈ ਅਤੇ ਉਸ ਤੋਂ ਅਗਲੇ ਸਾਲ ਚੌਗੁਣੀ। ਇਸਦਾ ਫ਼ਰੈਂਚ ਵਿੱਚ ਮਦਲੀਨ ਮੇਸਨ-ਮੈਨਹੇਮ (Madeline Mason-Manheim) ਦੁਆਰਾ 1926 ਵਿੱਚ ਅਨੁਵਾਦ ਕੀਤਾ ਗਿਆ ਸੀ। 1931 ਵਿੱਚ ਜਿਬਰਾਨ ਦੀ ਮੌਤ ਹੋਣ ਤੱਕ ਇਸ ਦਾ ਜਰਮਨ ਵਿਚ ਵੀ ਅਨੁਵਾਦ ਹੋ ਗਿਆ ਸੀ। ਇਸ ਕਿਤਾਬ ਦੀ ਸਾਲਾਨਾ ਵਿਕਰੀ 1935 ਵਿਚ 12,000, 1961 ਵਿਚ 1,11,000 ਅਤੇ 1965 ਵਿੱਚ 240,000 'ਤੇ ਪਹੁੰਚੀ। 1957 ਵਿਚ ਕਿਤਾਬ ਦੀ ਦਸ ਲੱਖਵੀਂ ਕਾਪੀ ਵਿਕੀ।[4] ਸਮੇਂ ਦੇ ਇੱਕ ਪੜਾਅ 'ਤੇ, ਵਿਸ਼ਵ ਭਰ ਵਿਚਪੈਗੰਬਰ ਦੀਆਂ ਇਕ ਹਫਤੇ ਵਿਚ 5,000 ਤੋਂ ਵੱਧ ਕਾਪੀਆਂ ਵਿਕੀਆਂ।[5] ਖਲੀਲ ਜਿਬਰਾਨ ਦੀ ਇਸ ਕਿਤਾਬ ਦੀਆਂ ਹੁਣ ਤੱਕ 40 ਕੁ ਜ਼ਬਾਨਾਂ ਵਿਚ 10 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।[6] ਰਾਇਲਟੀਜ਼ ਅਤੇ ਕਾਪੀਰਾਈਟ ਕੰਟਰੋਲਕਿਤਾਬ 1 ਜਨਵਰੀ, 2019 ਨੂੰ ਸੰਯੁਕਤ ਰਾਜ ਵਿੱਚ ਜਨਤਕ ਖੇਤਰ ਵਿੱਚ ਦਾਖਲ ਹੋਈ।[7] ਇਹ ਪਹਿਲਾਂ ਹੀ ਯੂਰਪੀਅਨ ਯੂਨੀਅਨ, [8] ਕਨੇਡਾ, [9] ਰੂਸ, [10] ਦੱਖਣੀ ਅਫਰੀਕਾ, [11] ਅਤੇ ਆਸਟਰੇਲੀਆ ਵਿੱਚ ਜਨਤਕ ਖੇਤਰ ਵਿੱਚ ਸੀ। [12] ਪੈਗ਼ੰਬਰ ਦਾ ਬਗੀਚਾਜਿਬਰਾਨ ਨੇ ਪੈਗ਼ੰਬਰ ਦੀ ਲਗਾਤਾਰਤਾ ਵਿੱਚ ਪੈਗ਼ੰਬਰ ਦਾ ਬਗੀਚਾ (The Garden of the Prophet) ਦੀ ਰਚਨਾ ਕੀਤੀ, ਜੋ ਕਿ 1933 ਵਿੱਚ ਜਿਬਰਾਨ ਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਈ। ਪੈਗ਼ੰਬਰ ਦਾ ਬਗੀਚਾ ਵਿੱਚ ਅਲ ਮੁਸਤਫ਼ਾ ਦੀ ਨੌਂ ਚੇਲਿਆਂ ਨਾਲ ਗੱਲਬਾਤ ਮੌਜੂਦ ਹੈ ਜਿਹੜੀ ਅਲ ਮੁਸਤਫ਼ਾ ਦੇ ਲੰਮੀ ਗ਼ੈਰ ਹਾਜ਼ਰੀ ਤੋਂ ਬਾਅਦ ਵਾਪਸੀ ਤੋਂ ਬਾਅਦ ਹੋਈ। ਹਵਾਲੇ
|
Portal di Ensiklopedia Dunia