ਪ੍ਰਸੂਨ ਜੋਸ਼ੀ
ਪ੍ਰਸੂਨ ਜੋਸ਼ੀ (ਅੰਗਰੇਜ਼ੀ: Prasoon Joshi, ਜਨਮ: 16 ਸਤੰਬਰ 1968) ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਹੈ। ਉਹ ਇਸ਼ਤਿਹਾਰ ਜਗਤ ਦੀਆਂ ਗਤੀਵਿਧੀਆਂ ਨਾਲ ਵੀ ਜੁੜਿਆ ਹੈ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ ਹੈ। ਉਸ ਨੂੰ ਤਿੰਨ ਵਾਰ ਫਿਲਮ ਫ਼ਨਾ ਦੇ ਗਾਣੇ ‘ਚਾਂਦ ਸਿਫਾਰਿਸ਼’, ਫਿਲਮ ਤਾਰੇ ਜ਼ਮੀਨ ਪਰ ਦੇ ਗਾਣੇ ‘ਮਾਂ ...’ ਅਤੇ ਫਿਲਮ ਭਾਗ ਮਿਲਖਾ ਭਾਗ ਦੇ ਗਾਣੇ ‘ਜ਼ਿੰਦਾ..’ ਲਈ ਫਿਲਮਫੇਅਰ ਵਧੀਆ ਗੀਤਕਾਰ ਅਵਾਰਡ ਮਿਲ ਚੁੱਕਿਆ ਹੈ। ਉਸ ਨੂੰ ਦੋ ਵਾਰ ਫਿਲਮ ਤਾਰੇ ਜ਼ਮੀਨ ਪਰ ਦੇ ਗਾਣੇ ‘ਮਾਂ ...’ ਅਤੇ ਫਿਲਮ ਚਿਟਾਗੋਂਗ ਦੇ ਗਾਣੇ 'ਬੋਲੋ ਨਾ..' ਲਈ ਗੀਤਕਾਰੀ ਲਈ ਰਾਸ਼ਟਰੀ ਫਿਲਮ ਇਨਾਮ ਵੀ ਮਿਲ ਚੁੱਕਿਆ ਹੈ।[1][2] ਅਰੰਭਕ ਜੀਵਨ ਅਤੇ ਸਿੱਖਿਆਪ੍ਰਸੂਨ ਦਾ ਜਨਮ ਉਤਰਾਖੰਡ ਦੇ ਅਲਮੋੜਾ ਜਿਲ੍ਹੇ ਦੇ ਦੰਨਿਆ ਪਿੰਡ ਵਿੱਚ 16 ਸਤੰਬਰ 1968 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਦੇਵੇਂਦਰ ਕੁਮਾਰ ਜੋਸ਼ੀ ਅਤੇ ਮਾਤਾ ਦਾ ਨਾਮ ਸੁਸ਼ਮਾ ਜੋਸ਼ੀ ਹੈ। ਉਸ ਦਾ ਬਚਪਨ ਅਤੇ ਉਸ ਦੀ ਮੁਢਲੀ ਸਿੱਖਿਆ ਟਿਹਰੀ, ਗੋਪੇਸ਼ਵਰ, ਰੁਦਰਪ੍ਰਯਾਗ, ਚਮੋਲੀ ਅਤੇ ਨਰੇਂਦਰਨਗਰ ਵਿੱਚ ਹੋਈ, ਜਿੱਥੇ ਉਸ ਨੇ ਐਮਐਸਸੀ ਅਤੇ ਉਸ ਦੇ ਬਾਅਦ ਐਮਬੀਏ ਦੀ ਪੜਾਈ ਕੀਤੀ। [3][4] ਹਵਾਲੇ
|
Portal di Ensiklopedia Dunia