ਪ੍ਰਾਣੀਊਸ਼ਮਾਪ੍ਰਾਣੀਉਸ਼ਮਾ ਕਿਸੇ ਵੀ ਜੰਤੂ ਦੀ ਉਸ ਯੋਗਤਾ ਨੂੰ ਕਿਹਾ ਜਾਂਦਾ ਹੈ ਜਿਸ ਦੀ ਮਦਦ ਨਾਲ ਓਹ ਆਪਣੇ ਸ਼ਰੀਰ ਦੇ ਤਾਪਮਾਨ ਨੂੰ ਕੁਝ ਸੀਮਾ ਦੇ ਅੰਦਰ-ਅੰਦਰ ਰੱਖਦਾ ਹੈ ਭਾਵੇਂ ਕਿ ਆਲੇ-ਦੁਆਲੇ ਦਾ ਤਾਪਮਾਨ ਬਹੁਤ ਵੱਖ ਹੋਵੇ। ਇੱਕ ਥਰਮੋਕੋਨਫਰਮਿੰਗ ਜੰਤੂ ਆਪਣੇ ਤਾਪਮਾਨ ਆਲੇ-ਦੁਆਲੇ ਦੇ ਤਾਪਮਾਨ ਨੂੰ ਆਪਨੇ ਸ਼ਰੀਰ ਦਾ ਤਾਪਮਾਨ ਮੰਨਦਾ ਹੈ, ਇਸ ਲਈ ਉਸਨੂੰ ਅੰਦਰੂਨੀ ਪ੍ਰਾਣੀਉਸ਼ਮਾ ਦੀ ਜ਼ਰੂਰਤ ਨਹੀਂ ਹੁੰਦੀ। ਅੰਦਰੂਨੀ ਪ੍ਰਾਣੀਉਸ਼ਮਾ ਕਾਰਜ ਨੂੰ ਹੋਮਿਓਸਟੈਸਿਸ ਦਾ ਇੱਕ ਪਹਿਲੂ ਮੰਨਿਆ ਜਾਂਦਾ ਹੈ। ਹੋਮਿਓਸਟੈਸਿਸ ਤੋਂ ਭਾਵ ਹੈ ਇੱਕ ਜੰਤੂ ਦੇ ਅੰਦਰੂਨੀ ਹਾਲਾਤ ਵਿੱਚ ਸਥਿਰਤਾ। ਜੂਲੋਜੀ ਵਿੱਚ ਅਜਿਹੇ ਕਾਰਜ ਦਾ ਅਧਿਐਨ ਕਰਨ ਵਾਲੀ ਪੜ੍ਹਾਈ ਨੂੰ ਸਰੀਰਕ ਵਾਤਾਵਰਣ ਕਿਹਾ ਜਾਂਦਾ ਹੈ। ਜੇ ਕੋਈ ਜੰਤੂ ਸਰੀਰ ਦੇ ਆਮ ਤਾਪਮਾਨ ਨੂੰ ਬਣਾਈ ਰੱਖਣ ਵਿੱਚ ਅਸਮਰੱਥ ਹੈ ਅਤੇ ਤਾਪਮਾਨ ਆਮ ਨਾਲੋਂ ਕਾਫ਼ੀ ਵੱਧ ਜਾਂਦਾ ਹੈ ਤਾਂ ਇਸ ਹਾਲਤ ਨੂੰ ਹਾਈਪਰਥਰਮੀਆ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਨਸਾਨਾਂ ਲਈ, ਇਹ ਉਦੋਂ ਵਾਪਰਦਾ ਹੈ ਜਦੋਂ ਸਰੀਰ ਨੂੰ ਲਗਭਗ 55 °C (131 °F) ਦੇ ਲਗਾਤਾਰ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਸਦੇ ਲੰਬੇ ਸਮੇਂ ਦੇ ਐਕਸਪੋਜਰ ਨਾਲ ਇਸ ਤਾਪਮਾਨ ਅਤੇ 75 °C (167 °F) ਤੱਕ ਮੌਤ ਹੋਣੀ ਲਗਭਗ ਅਟੱਲ ਹੈ। ਇਸਦੇ ਉਲਟ ਹਾਲਤ ਵਿੱਚ, ਜੇਕਰ ਸਰੀਰ ਦਾ ਤਾਪਮਾਨ ਆਮ ਪੱਧਰ ਨਾਲੋਂ ਥੱਲੇ ਹੋਣ ਲਗਦਾ ਹੈ ਤਾਂ ਇਸ ਹਾਲਤ ਨੂੰ ਹਾਈਪੋਥਰਮੀਆ ਦਾ ਨਾਮ ਦਿੱਤਾ ਗਿਆ ਹੈ। ਥਰਮਲ ਗੁਣ ਤੇ ਅਧਾਰਤ ਜਾਨਵਰਾਂ ਦਾ ਵਰਗੀਕਰਨਜੀਵਨ ਵਿੱਚ ਪ੍ਰਾਣੀਉਸ਼ਮਾ ਇੱਕ ਸਪੈਕਟ੍ਰਮ ਦੀ ਤਰਾਂ ਇੰਡੋਥ੍ਰਮੀ ਤੋਂ ਐਕਟੋਥਰਮੀ ਤੱਕ ਚੱਲਦਾ ਹੈ। ਇੰਡੋਥ੍ਰਮ ਜੀਵ ਆਪਨੇ ਸ਼ਰੀਰ ਦੀ ਜਿਆਦਾ ਤੋਂ ਜਿਆਦਾ ਗਰਮੀ ਪਾਚਨ ਕਿਰਿਆ ਦੌਰਾਨ ਹੀ ਬਣਾਉਂਦੇ ਹਨ ਇਸ ਲਈ ਓਹਨਾਂ ਨੂੰ ਗਰਮ ਖੂਨ ਵਾਲੇ ਜਾਨਵਰ ਵੀ ਕਿਹਾ ਜਾਂਦਾ ਹੈ। ਪਰ ਐਕਟੋਥਰਮ ਜੀਵ ਆਪਣੇ ਸ਼ਰੀਰ ਦੇ ਤਾਪ ਨੂੰ ਸਥਿਰ ਰੱਖਣ ਲਈ ਬਾਹਰੀ ਸਰੋਤਾਂ ਦੀ ਸਹਾਇਤਾ ਲੈਂਦੇ ਹਨ। ਇਸ ਲਈ ਓਹਨਾਂ ਨੂੰ ਠੰਡੇ ਖੂਨ ਵਾਲੇ ਜੀਵ ਕਿਹਾ ਜਾਂਦਾ ਹੈ ਪਰ ਠੰਡੇ ਖੂਨ ਵਾਲੇ ਜਾਨਵਰਾਂ ਦੇ ਸ਼ਰੀਰ ਦਾ ਤਾਪਮਾਨ ਗਰਮ ਖੂਨ ਵਾਲੇ ਜਾਨਵਰ ਦੇ ਸ਼ਰੀਰਕ ਤਾਪ ਦੀ ਮਿਆਦ ਦੇ ਨੇੜੇ ਹੀ ਰਿਹੰਦਾ ਹੈ। ਐਕਟੋਥਰਮ ਕੂਲਿੰਗ
ਐਕਟੋਥਰਮਿਕ ਹੀਟਿੰਗ (ਜਾ ਘੱਟ ਗਰਮੀ ਨੂੰ ਗਵਾਉਣਾ)
ਇੰਡੋਥਰਮੀਇੱਕ ਇੰਡੋਥਰਮ ਇੱਕ ਜਾਨਵਰ ਹੁੰਦਾ ਹੈ, ਜੋ ਕਿ ਆਪਣੇ ਸਰੀਰ ਦਾ ਤਾਪਮਾਨ ਲਗਾਤਾਰ ਆਮ ਪੱਧਰ 'ਤੇ ਰੱਖ ਸਕਦਾ ਹੁੰਦਾ ਹੈ। ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਲਈ, ਇੱਕ ਜੀਵ ਨੂੰ ਆਪਣੇ ਆਸ ਪਾਸ ਵਿਚੋਂ ਗਰਮੀ ਲੈਣ ਤੋਂ ਰੋਕਣ ਦੀ ਲੋੜ ਹੁੰਦੀ ਹੈ। ਪਸੀਨਾ ਗ੍ਰੰਥੀਆਂ ਵਾਲੇ ਜਾਨਵਰਾਂ ਆਪਣੇ ਸ਼ਰੀਰ ਦਾ ਤਾਪਮਾਨ ਆਸਾਨੀ ਨਾਲ ਘੱਟ ਕਰ ਸਕਦੇ ਹਨ। |
Portal di Ensiklopedia Dunia