ਪ੍ਰਿਆ ਗਿੱਲਪ੍ਰਿਆ ਗਿੱਲ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਫਿਲਮੀ ਕਰੀਅਰ ਦੀ ਸ਼ੁਰੂਆਤ 1996 ਵਿੱਚ ਕੀਤੀ। ਉਸ ਨੇ ਮੁੱਖ ਤੌਰ ' ਤੇ ਹਿੰਦੀ ਫਿਲਮਾਂ ਦੇ ਨਾਲ-ਨਾਲ ਇੱਕ ਹਿੱਟ ਪੰਜਾਬੀ ਫਿਲਮ (ਜੀ ਆਇਆਂ ਨੂੰ - 2002) ਅਤੇ ਮਲਿਆਲਮ, ਤਾਮਿਲ, ਭੋਜਪੁਰੀ ਅਤੇ ਤੇਲਗੂ ਫਿਲਮਾਂ ਵਿੱਚ ਹੀਰੋਇਨ ਵਜੋਂ ਕੰਮ ਕੀਤਾ ਹੈ।ਉਸਨੇ 1995 ਵਿੱਚ ਮਿੱਸ ਇੰਡਿਆ ਇੰਟਰਨੈਸ਼ਨਲ ਖਿਤਾਬ ਜਿੱਤਿਆ। ਉਹ ਮੁੱਖ ਤੌਰ ਤੇ ਹਿੰਦੀ ਫਿਲਮਾਂ “ਸਿਰਫ ਤੁਮ”, “ਤੇਰੇ ਮੇਰੇ ਸਪਨੇ” ਤੇ “ਜੋਸ਼” ਲਈ ਜਾਣੀ ਜਾਂਦੀ ਹੈ। ਫਿਲਮੀ ਕੈਰੀਅਰਪ੍ਰਿਆ ਗਿੱਲ ਨੇ ਬਾਲੀਵੁੱਡ ਕੈਰੀਅਰ ਅਮਿਤਾਭ ਬੱਚਨ ਦੀ ਕੰਪਨੀ ਏ.ਬੀ.ਪੀ.ਐਲ. ਦੁਆਰਾ ਨਿਰਮਿਤ ਸਾਲ 1996 ‘ਚ ਆਈ ਫਿਲਮ “ਤੇਰੇ ਮੇਰੇ ਸਪਨੇ “ ਨਾਲ ਸ਼ੁਰੂ ਕੀਤਾ। ਸਾਲ 1999 ‘ਚ ਸੰਜੇ ਕਪੂਰ ਨਾਲ ਆਈ ਫਿਲਮ “ਸਿਰਫ ਤੁਮ” ਬੌਕਸ ਆਫਿਸ ‘ਤੇ ਹਿੱਟ ਰਹੀ। ਜੂਨ,2000 ਵਿੱਚ ਸ਼ਾਹਰੁਖ ਖਾਨ ਤੇ ਐਸ਼ਵਰਿਆ ਰਾਏ ਨਾਲ ਆਈ ਫਿਲਮ “ਜੋਸ਼” ਨੇ ਵੀ ਰਿਕਾਰਡ ਤੋੜ ਕਮਾਈ ਕੀਤੀ। ਨਵੰਬਰ,2002 ਵਿੱਚ ਪ੍ਰਿਆ ਗਿੱਲ ਹਰਭਜਨ ਮਾਨ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ “ਜੀ ਆਇਆਂ ਨੂੰ” ਵਿੱਚ ਨਜ਼ਰ ਆਈ। ਟੀ ਸੀਰੀਜ਼ ਕੰਪਨੀ ਦੁਆਰਾ ਨਿਰਮਤ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਮੀਲ ਪੱਥਰ ਸਾਬਿਤ ਹੋਈ। 2006 ਵਿੱਚ ਗਿਲ ਨੇ ਐਕਟਿੰਗ ਕੈਰੀਅਰ ਨੂੰ ਅਲਵਿਦਾ ਕਹਿ ਦਿੱਤੀ। ਫਿਲਮੋਗ੍ਰਾਫੀ
ਹਵਾਲੇ |
Portal di Ensiklopedia Dunia