ਪ੍ਰਿਯਮਵਦਾ ਮੋਹੰਤੀ ਹੇਜਮਦੀ
ਪ੍ਰਿਯਮਵਦਾ ਮੋਹੰਤੀ ਹੇਜਮਦੀ ਉੜੀਸੀ ਦੀ ਭਾਰਤੀ ਸ਼ਾਸਤਰੀ ਨਰਤਕੀ, ਕਲਾ ਲੇਖਿਕਾ ਅਤੇ ਇੱਕ ਜੀਵ ਵਿਗਿਆਨੀ ਅਤੇ ਸੰਬਲਪੁਰ ਵਿਸ਼੍ਵਵਿਦ੍ਆਲਆਂ ਦੇ ਸਾਬਕਾ ਉਪ ਕੁਲਪਤੀ, ਰਹੀ ਚੁੱਕੇ ਹਨ।[1][2] ਉਨ੍ਹਾਂ ਦਾ ਜਨਮ 18 ਨਵੰਬਰ 1939 ਵਿੱਚ ਹੋਇਆ, ਉਨ੍ਹਾਂ ਨੇ ਮਾਸਟਰ ਦੀ ਡਿਗਰੀ ਅਤੇ ਫਿਰ ਡਾਕਟਰੇਟ ਦੀ ਡਿਗਰੀ ਜੀਵ ਵਿਗਿਆਨ ਵਿੱਚ ਕੀਤੀ।[3] ਉਸ ਨੇ ਓਡੀਸੀ ਇੱਕ ਛੋਟੀ ਉਮਰ ਤੋਂ ਹੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਨਵੀਂ ਦਿੱਲੀ ਵਿੱਚ 1954 ਵਿੱਚ ਇੰਟਰ-ਯੂਨੀਵਰਸਿਟੀ ਯੁਵਾ ਫੈਸਟੀਵਲ ਵਿੱਚ ਉਨ੍ਹਾਂ ਦੇ 'ਓਡੀਸੀ' ਨਾਚ ਦੀ ਕਾਰਗੁਜ਼ਾਰੀ ਨੇ ਇਸ ਨਾਚ ਕਲਾ ਵੱਲ ਚਾਰਲਸ ਫਾਬ੍ਰੀ, ਜੋ ਕਿ ਸਭਾ ਵਿੱਚ ਮੌਜੂਦ ਸਨ, ਉਨ੍ਹਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਖਿੱਚਿਆ। [4] ਪ੍ਰਿਯਮਵਦਾ ਭਾਰਤੀ ਅਕੈਡਮੀ ਸਾਇੰਸਜ਼ ਦੇ ਇੱਕ ਖੋਜਕਾਰ ਹਨ। ਉਨ੍ਹਾਂ ਨੇ ਕਈ ਲੇਖ ਅਤੇ ਇੱਕ ਕਿਤਾਬ, ਓਡੀਸੀ: ਇੱਕ ਕਲਾਸੀਕਲ ਭਾਰਤੀ ਨਾਚ, ਜਿਸ ਵਿੱਚ ਨਾਚ ਇਤਿਹਾਸ ਅਤੇ ਵਿਕਾਸ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਬਾਰੇ ਲਿਖਿਆ ਹੈ।[5] 2013 ਵਿੱਚ ਉਨ੍ਹਾਂ ਨੂੰ "ਓਡੀਸੀ ਨ੍ਰਿਤ ਸਨਮਾਨ" ਨਾਲ ਸਨਮਾਨਿਤ ਕੀਤਾ ਗਿਆ ਸੀ।[6] ਸਾਇੰਸ ਅਤੇ ਤਕਨਾਲੋਜੀ ਖੇਤਰ ਵਿੱਚ ਆਪਣੇ ਯੋਗਦਾਨ ਲਈ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਚੌਥੇ ਸਭ ਤੋਂ ਉਤਤਮ ਨਾਗਰਿਕ ਪੁਰਸਕਾਰ , ਪਦਮ ਸ਼੍ਰੀ ਨਾਲ 1998 ਵਿੱਚ ਸਨਮਾਨਿਤ ਕੀਤਾ।[7] ਹਵਾਲੇ
|
Portal di Ensiklopedia Dunia