ਪ੍ਰੀਤਨਗਰ![]() ਪ੍ਰੀਤਨਗਰ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਸਮਾਜਵਾਦੀ ਯੂਟੋਪੀਆ ਸਿਰਜਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਅੰਮ੍ਰਿਤਸਰ ਦੇ ਨੇੜੇ ਵਸਾਈ ਇੱਕ ਬਸਤੀ ਦਾ ਨਾਮ ਹੈ। ਤਕਰੀਬਨ ਚਾਰ ਦਹਾਕਿਆਂ ਤੋਂ ਪ੍ਰੀਤਨਗਰ ਰਹਿ ਰਹੇ ਪੰਜਾਬੀ ਸਾਹਿਤਕਾਰ ਮੁਖ਼ਤਾਰ ਗਿੱਲ ਦੇ ਅਨੁਸਾਰ ,"ਦੇਸ਼, ਕੌਮ, ਮਜ਼ਹਬ, ਰੰਗ, ਜਾਤ,ਨਸਲ ਆਦਿ ਤੁਅੱਸਬਾਂ ਤੋਂ ਉੱਪਰ ਉੱਠ ਕੇ ਮਨੁੱਖ ਜਾਤੀ ਨੂੰ ਇਨਸਾਨੀਅਤ ਦੇ ਧਰਮ ਵਿੱਚ ਪਿਰੋਣਾ, ਮਾਨਵਤਾ ਦੀ ਸੇਵਾ,ਸਾਵੀਂ ਪੱਧਰੀ ਜ਼ਿੰਦਗੀ, ਭਾਈਚਾਰਕ ਸਾਂਝ ਪੈਦਾ ਕਰਨਾ ਅਤੇ ਬ੍ਰਹਿਮੰਡ ਦੇ ਸੁਹੱਪਣ ਨੂੰ ਵਧਾਉਣਾ ਹੀ ਇਸ ਦਾ ਉਦੇਸ਼ ਸੀ।"[1] ਉਨ੍ਹਾਂ ਨੇ ਪਿੰਡ ਲੋਪੋਕੇ, (ਉਦੋਂ ਜਿਲ੍ਹਾ ਲਾਹੌਰ) ਅਜ-ਕਲ੍ਹ ਜਿਲ੍ਹਾ ਅੰਮ੍ਰਿਤਸਰ ਵਿਚ 374 ਘੁਮਾ ਕੱਲਰੀ ਜਮੀਨ ਇਕ ਪੈਸਾ ਗਜ ਦੇ ਹਿਸਾਬ ਖਰੀਦ 7 ਜੂਨ 1933 ਨੂੰ ਪ੍ਰੀਤਨਗਰ ਦੀ ਸਥਾਪਨਾ ਕੀਤੀ। [2] 23 ਮਈ 1941 ਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੇ ਆਪਣੇ ਵਸਾਏ ਸ਼ਾਂਤੀ ਨਿਕੇਤਨ ਵਿੱਚਲੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਨੂੰ ਇਹ ਕਸਬਾ ਵੇਖਣ ਲਈ ਭੇਜਿਆ ਸੀ। 23 ਮਈ 1942 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੀ ਇਸ ਨੂੰ ਵੇਖਣ ਆਏ ਸਨ। ਪ੍ਰੀਤਲੜੀਪ੍ਰੀਤਲੜੀ ਦੀ ਬੁਨਿਆਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1933 ਵਿੱਚ ਇਥੋਂ ਹੀ ਰੱਖੀ ਸੀ ਅਤੇ ਇਸਦੇ ਪਹਿਲੇ ਸਫੇ ‘ਤੇ ਇਸ ਸੁੰਦਰ ਸੁਪਨੇ ਦਾ ਆਦਰਸ਼ ਵਾਕ (ਮਾਟੋ )ਅੰਕਿਤ ਹੁੰਦਾ ਸੀ: ਕਿਸੇ ਦਿਲ ਸਾਂਝੇ ਦੀ ਧੜਕਣ ਨਹਿਰੂ ਦੀ ਫੇਰੀਪੰਡਿਤ ਜਵਾਹਰ ਲਾਲ ਨਹਿਰੂ ਨੇ 23 ਮਈ 1942 ਨੂੰ ਪ੍ਰੀਤਨਗਰ ਦੀ ਫੇਰੀ ਪਾਈ ਸੀ ਅਤੇ ਬਹੁਤ ਹੀ ਪ੍ਰਭਾਵਿਤ ਹੋਏ ਸਨ। ਵਿਜਿਟਰ ਬੁੱਕ ਵਿੱਚ ਉਨ੍ਹਾਂ ਨੇ ਲਿਖਿਆ ਸੀ: ਪੂਰਨ ਸ਼ੁਭ ਇਛਾਵਾਂ ਇਸ ਉੱਦਮ ਨੂੰ ਜੋ ਅੱਜ ਦੇ ਇਸ ਟਕਰਾਉ ਅਤੇ ਬੇਸੁਰੇ ਸੰਸਾਰ ਵਿੱਚ ਇਕਰਾਰਾਂ ਨਾਲ ਭਰਪੂਰ ਹੈ ਅਤੇ ਆਦਰਸ਼ਾਂ ਨਾਲ ਏਨਾ ਭਰਿਆ ਹੋਇਆ ਹੈ। ਇਸ ਬਹਾਦਰੀ ਭਰੇ ਉਪਰਾਲੇ ਵਿੱਚ ਜੁਟੇ ਅੱਛੇ ਮਰਦਾਂ ਅਤੇ ਔਰਤਾਂ ਨੂੰ ਦੇਖਣਾ ਚੰਗਾ ਲਗਦਾ ਹੈ।[4] ਹਵਾਲੇ
|
Portal di Ensiklopedia Dunia