ਪ੍ਰੀਤੀ ਸਪਰੂ
ਪ੍ਰੀਤੀ ਸਪਰੂ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ‘ਨਿੰਮੋ,’ ‘ਯਾਰੀ ਜੱਟ ਦੀ’, ‘ਕੁਰਬਾਨੀ ਜੱਟ ਦੀ’ ਆਦਿ ਉਸਦੀਆਂ ਯਾਦਗਾਰ ਪੰਜਾਬੀ ਫਿਲਮਾਂ ਹਨ। ਵਰਿੰਦਰ ਅਤੇ ਗੁਰਦਾਸ ਮਾਨ [1] ਨਾਲ ਉਸਦੀ ਫਿਲਮੀ ਜੋੜੀ ਬਹੁਤ ਹਿੱਟ ਰਹੀ ਹੈ। ਮੁੱਢਲੀ ਜਿੰਦਗੀਪ੍ਰੀਤੀ ਸਪਰੂ ਦਾ ਜਨਮ ਡੀ.ਕੇ. ਸਪਰੂ ਅਤੇ ਅਦਾਕਾਰਾ ਹੇਮਾਵਤੀ ਸਪਰੂ ਦੇ ਘਰ ਹੋਇਆ। ਅਭਿਨੇਤਾ ਤੇਜ ਸਪਰੂ ਉਸਦਾ ਭਰਾ ਹੈ ਅਤੇ ਪਟਕਥਾ ਲੇਖਕ ਰੀਮਾ ਰਾਕੇਸ਼ ਨਾਥ ਉਸ ਦੀ ਭੈਣ ਹੈ। ਸਪਰੂ ਦਾ ਪਰਿਵਾਰ ਬਾਂਦਰਾ ਵਿੱਚ ਰਹਿੰਦਾ ਸੀ। ਉਸ ਦੇ ਦਾਦਾ ਡੋਗਰਾ ਰਾਜ ਦੇ 'ਖਜ਼ਾਨਚੀ' ਦੇ ਅਹੁਦੇ 'ਤੇ ਸਨ। ਉਸ ਨੇ ਸੇਂਟ ਜੋਸੇਫ ਹਾਈ ਸਕੂਲ; ਜੁਹੂ, ਮੁੰਬਈ ਵਿੱਚ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰ ਲਈ ਸੀ। ਕਰੀਅਰਉਸ ਨੇ 1979 ਵਿੱਚ ਫ਼ਿਲਮ ‘ਹਬਰੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ‘ਲਵਾਰਿਸ’ (1981) ਅਤੇ ‘ਅਵਤਾਰ’ (1983) ਵਿੱਚ ਸਹਾਇਕ ਅਭਿਨੇਤਰੀ ਦੇ ਤੌਰ ‘ਤੇ ਨਜ਼ਰ ਆਈ। ਉਸ ਨੂੰ ਪੰਜਾਬੀ ਫ਼ਿਲਮਾਂ ਲੀਡ ਹੀਰੋਇਨ ਦੇ ਤੌਰ ‘ਤੇ ਕੀਤੀਆਂ ਅਤੇ ਜ਼ਿਆਦਾਤਰ ਹਿੰਦੀ ਫਿਲਮਾਂ ਵਿੱਚ ਸਹਾਇਕ ਰੋਲ ਕੀਤੇ।ਉਸ ਨੇ ਹਿੰਦੀ ਫਿਲਮ “ਜ਼ਮੀਨ ਅਸਮਾਨ” ਲਿਖੀ, ਜਿਸ ਵਿੱਚ ਅਭਿਨੇਤਾ ਸ਼ਸ਼ੀ ਕਪੂਰ, ਸੰਜੇ ਦੱਤ, ਰੇਖਾ, ਅਨੀਤਾ ਰਾਜ ਸਨ। ਉਸ ਨੇ ਪੰਜਾਬੀ ਫ਼ਿਲਮ “ਕੁਰਬਾਨੀ ਜੱਟ ਦੀ”ਲਿਖੀ ਅਤੇ ਨਿਰਦੇਸ਼ਿਤ ਕੀਤੀ। ਉਸ ਨੇ ਪਹਿਲਾ ਪੰਜਾਬੀ ਚੈਨਲ “ਅਲਫ਼ਾ ਪੰਜਾਬੀ” ਲਾਂਚ ਕੀਤਾ, ਜੋ ਉਸ ਸਮੇਂ ਜ਼ੀ ਗਰੁੱਪ ਦਾ ਹਿੱਸਾ ਸੀ। ਸਪਰੂ ਜੰਮੂ-ਕਸ਼ਮੀਰ ਵਿੱਚ ਭੂਚਾਲ ਪੀੜਤਾਂ ਲਈ ਰਾਹਤ ਰੈਲੀ ਸ਼ੁਰੂ ਕਰਨ ਵਿੱਚ ਸਰਗਰਮ ਸੀ ਅਤੇ ਪੰਜਾਬ ਵਿੱਚ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦਾ ਰਹੀ ਹੈ। ਉਹ ਬਲਭਵਨ, ਕੈਥਰੀਨ ਹੋਮ ਅਤੇ ਪ੍ਰੇਮਨਿਧੀ ਵਰਗੀਆਂ ਗੈਰ-ਸਰਕਾਰੀ ਸੰਸਥਾਵਾਂ ਲਈ ਦਾਨ ਜਾਂ ਹੋਰ ਲੋੜੀਂਦੀ ਮਦਦ ਨੂੰ ਸਰਗਰਮੀ ਨਾਲ ਅੱਗੇ ਭੇਜ ਰਹੀ ਹੈ। ਪ੍ਰੀਤੀ ਸਪਰੂ ਨੇ 2014 ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਅਰੁਣ ਜੇਤਲੀ ਅਤੇ ਵਿਜੇ ਸਾਂਪਲਾ ਲਈ ਪ੍ਰਚਾਰ ਕੀਤਾ। ਭਾਜਪਾ ਦੇ ਰਾਜਨਾਥ ਸਿੰਘ ਨੇ ਸਪਰੂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਉਹ ਰਸਮੀ ਤੌਰ 'ਤੇ 23 ਫਰਵਰੀ 2014 ਨੂੰ ਪੰਜਾਬ ਵਿੱਚ ਫਤਿਹ ਰੈਲੀ ਦੌਰਾਨ ਪਾਰਟੀ ਵਿੱਚ ਸ਼ਾਮਲ ਹੋ ਗਈ। ਸਪਰੂ ਦੀ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਹੈ। 2018 ਵਿੱਚ ਉਸ ਨੇ ਜੰਮੂ ਅਤੇ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਉਣ ਲਈ ਲਾਬਿੰਗ ਕੀਤੀ।[2] ਅਵਾਰਡਸਪਰੂ ਨੂੰ 1995 ਵਿੱਚ ਸਰਵੋਤਮ ਅਭਿਨੇਤਰੀ ਦਾ “ਪੰਜਾਬ ਰਾਜ ਪੁਰਸਕਾਰ”, ਪੰਜਾਬੀ ਸਿਨੇਮਾ ਵਿੱਚ ਯੋਗਦਾਨ ਲਈ "ਮਹਿਲਾ ਸ਼੍ਰੋਮਣੀ 1998", ਪਹਿਲੀ ਮਹਿਲਾ ਵਿਮਲਾ ਸ਼ਰਮਾ ਤੋਂ "ਪੰਜਾਬੀ ਫ਼ਿਲਮ ਇਤਿਹਾਸ ਵਿੱਚ ਪਹਿਲੀ ਮਹਿਲਾ ਨਿਰਦੇਸ਼ਕ" ਅਤੇ ਪ੍ਰੈੱਸ ਕਲੱਬ ਤੋਂ "ਪੰਜਾਬੀ ਰਤਨ" ਨਾਲ ਸਨਮਾਨਿਤ ਕੀਤਾ ਗਿਆ ਹੈ ਜੋ 2002 ਵਿੱਚ ਡਾ. ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ), ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਖੇਡ ਸ਼ਖ਼ਸੀਅਤ ਮਿਲਖਾ ਸਿੰਘ ਵਲੋਂ ਮਿਲਿਆ। ਅਮਰਿੰਦਰ ਸਿੰਘ ਵੱਲੋਂ ਪਟਿਆਲਾ ਯੂਨੀਵਰਸਿਟੀ ਪਟਿਆਲਾ ਵਿਖੇ ਪਹਿਲੀ ਵਾਰ ਕਿਸੇ ਗੈਰ-ਪੰਜਾਬੀ ਨੂੰ "ਪੰਜਾਬ ਸ਼੍ਰੋਮਣੀ" ਭੇਂਟ ਕੀਤਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਜੀਤ ਰੋਜ਼ਾਨਾ ਦਾ "ਹਮਦਰਦ ਅਵਾਰਡ" ਹੋਰਨਾਂ ਪੁਰਸਕਾਰਾਂ ਸਮੇਤ ਦਿੱਤਾ ਗਿਆ। ਉਸ ਨੂੰ ਨਵੰਬਰ 2013 ਵਿੱਚ ਭਾਰਤੀ ਸਿਨੇਮਾ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਚੇਨਈ ਵਿੱਚ ਪ੍ਰਣਬ ਮੁਖਰਜੀ ਤੋਂ ਪੰਜਾਬੀ ਫ਼ਿਲਮ ਉਦਯੋਗ ਵਿੱਚ ਯੋਗਦਾਨ ਲਈ “ਪੰਜਾਬੀ ਲੀਜੈਂਡ” ਅਵਾਰਡ ਮਿਲਿਆ ਹੈ। ਨਿੱਜੀ ਜੀਵਨਉਸ ਦਾ ਵਿਆਹ ਆਰਕੀਟੈਕਟ ਉਪਵਾਨ ਸੁਦਰਸ਼ਨ ਆਹਲੂਵਾਲੀਆ ਨਾਲ ਹੋਇਆ।ਉਨ੍ਹਾਂ ਦੀਆਂ ਜੁੜਵਾ ਬੇਟੀਆਂ ਰੀਆ ਵਾਲੀਆ ਅਤੇ ਰੇਨੇ ਵਾਲੀਆ ਹਨ। ਉਹ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਨਿਪੁੰਨ ਹੈ। ਪ੍ਰਮੁੱਖ ਫ਼ਿਲਮਾਂ
ਹਵਾਲੇ
|
Portal di Ensiklopedia Dunia