ਪ੍ਰੈਗਮੈਟਿਜ਼ਮਪ੍ਰੈਗਮੈਟਿਜ਼ਮ ਇੱਕ ਦਾਰਸ਼ਨਿਕ ਪਰੰਪਰਾ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ 1870 ਦੇ ਆਲੇ-ਦੁਆਲੇ ਸ਼ੁਰੂ ਹੋਈ ਸੀ।[1] ਇਸ ਦੀ ਉਤਪਤੀ ਅਕਸਰ ਦਾਰਸ਼ਨਿਕਾਂ ਵਿਲੀਅਮ ਜੇਮਸ, ਜੌਨ ਡੇਵੀ ਅਤੇ ਚਾਰਲਸ ਸੈਂਡਰਜ਼ ਪਅਰਸ ਨਾਲ ਜੋੜੀ ਜਾਂਦੀ ਹੈ। ਪਅਰਸ ਨੇ ਬਾਅਦ ਵਿੱਚ ਆਪਣੀ ਪ੍ਰੈਗਮੈਟਿਕ ਮੈਗਜ਼ਿਮ ਵਿੱਚ ਇਸ ਦਾ ਵਰਣਨ ਕੀਤਾ: "ਆਪਣੀ ਧਾਰਨਾ ਦੀਆਂ ਵਸਤਾਂ ਦੇ ਵਿਵਹਾਰਕ ਸਿਟਿਆਂ ਤੇ ਵਿਚਾਰ ਕਰੋ, ਫਿਰ ਇਨ੍ਹਾਂ ਸਿਟਿਆਂ ਦੀ ਤੁਹਾਡੀ ਧਾਰਨਾ ਹੀ ਵਸਤ ਦੀ ਤੁਹਾਡੀ ਸਮੁਚੀ ਧਾਰਨਾ ਹੈ।"[2] ਪ੍ਰੈਗਮੈਟਿਜ਼ਮ ਵਿਚਾਰ ਨੂੰ ਭਵਿੱਖਬਾਣੀ, ਸਮੱਸਿਆ ਨੂੰ ਸੁਲਝਾਉਣ ਅਤੇ ਕਾਰਵਾਈ ਕਰਨ ਲਈ ਇੱਕ ਔਜਾਰ ਜਾਂ ਸੰਦ ਸਮਝਦਾ ਹੈ, ਅਤੇ ਇਹ ਇਸ ਵਿਚਾਰ ਨੂੰ ਰੱਦ ਕਰਦਾ ਹੈ ਕਿ ਵਿਚਾਰਾਂ ਦਾ ਕਾਰਜ ਅਸਲੀਅਤ ਦਾ ਵਰਣਨ ਕਰਨਾ, ਮੁੜ-ਪੇਸ਼ ਕਰਨਾ ਜਾਂ ਪ੍ਰਤੀਬਿੰਬਤ ਕਰਨਾ ਹੁੰਦਾ ਹੈ।[3] ਪ੍ਰੈਗਮੈਟਿਸਟ ਕਹਿੰਦੇ ਹਨ ਕਿ ਜ਼ਿਆਦਾਤਰ ਦਾਰਸ਼ਨਿਕ ਵਿਸ਼ਿਆਂ - ਜਿਵੇਂ ਕਿ ਗਿਆਨ, ਭਾਸ਼ਾ, ਸੰਕਲਪਾਂ, ਅਰਥ, ਵਿਸ਼ਵਾਸ ਅਤੇ ਵਿਗਿਆਨ ਦੀ ਪ੍ਰਕ੍ਰਿਤੀ - ਨੂੰ ਉਹਨਾਂ ਦੀ ਅਮਲੀ ਵਰਤੋਂ ਅਤੇ ਸਫਲਤਾਵਾਂ ਦੇ ਮਾਮਲੇ ਵਿੱਚ ਹੀ ਸਭ ਤੋਂ ਵਧੀਆ ਢੰਗ ਨਾਲ ਦੇਖੇ ਜਾਂਦੇ ਹਨ। ਪ੍ਰੈਗਮੈਟਿਜ਼ਮ ਦਾ ਫ਼ਲਸਫ਼ਾ "ਵਿਚਾਰਾਂ ਨੂੰ ਉਹਨਾਂ ਦੇ ਕਾਰਜਾਂ ਦੁਆਰਾ ਮਨੁੱਖੀ ਤਜ਼ਰਬਿਆਂ ਵਿੱਚ ਉਹਨਾਂ ਦੀ ਅਸਲ ਪਰਖ ਕਰਨ ਦੁਆਰਾ ਵਿਚਾਰਾਂ ਦੀ ਪ੍ਰੈਕਟੀਕਲ ਵਰਤੋਂ 'ਤੇ ਜ਼ੋਰ ਦਿੰਦਾ ਹੈ।"[4] ਪ੍ਰੈਗਮੈਟਿਜ਼ਮ ਇੱਕ "ਬਦਲ ਰਹੇ ਬ੍ਰਹਿਮੰਡ ਤੇ ਫ਼ੋਕਸ ਕਰਦਾ ਹੈ ਨਾ ਕਿ ਅਬਦਲ ਬ੍ਰਹਿਮੰਡ ਤੇ, ਜਿਵੇਂ ਕਿ ਆਦਰਸ਼ਵਾਦੀ, ਯਥਾਰਥਵਾਦੀ ਅਤੇ ਥੋਮਵਾਦੀ ਦਾਅਵਾ ਕਰਦੇ ਹਨ।"[4] ਆਰੰਭ![]() 1870 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਦਾਰਸ਼ਨਕ ਲਹਿਰ ਵਜੋਂ ਪ੍ਰੈਗਮੈਟਿਜ਼ਮ ਦੀ ਸ਼ੁਰੂਆਤ ਹੋਈ। ਚਾਰਲਸ ਸੈਂਡਰਜ਼ ਪਅਰਸ (ਅਤੇ ਉਸਦੇ ਪ੍ਰੈਗਮੈਟਿਕ ਮੈਕਜ਼ਿਮ) ਨੂੰ ਇਸ ਦੇ ਵਿਕਾਸ ਲਈ ਕ੍ਰੈਡਿਟ ਦਿੱਤਾ ਜਾਂਦਾ ਹੈ,[5] ਜਿਸ ਵਿੱਚ 20 ਵੀਂ ਸਦੀ ਦੇ ਬਾਅਦ ਦੇ ਫ਼ਿਲਾਸਫ਼ਰਾਂ, ਵਿਲੀਅਮ ਜੇਮਸ ਅਤੇ ਜੌਹਨ ਡੇਵੀ ਨੇ ਯੋਗਦਾਨ ਪਾਇਆ।[6] ਇਸ ਦੀ ਦਿਸ਼ਾ ਨੂੰ ਮੈਟਾਫਿਜ਼ੀਕਲ ਕਲੱਬ ਦੇ ਮੈਂਬਰਾਂ ਚਾਰਲਸ ਸੈਂਡਰਜ਼ ਪਅਰਸ, ਵਿਲੀਅਮ ਜੇਮਜ਼ ਅਤੇ ਚੌਂਸੀ ਰਾਈਟ, ਨਾਲ ਨਾਲ ਜੌਹਨ ਡੇਵੀ ਅਤੇ ਜੌਰਜ ਹਰਬਰਟ ਮੀਡ ਨੇ ਨਿਰਧਾਰਤ ਕੀਤਾ ਸੀ। ਨਾਮ ਪ੍ਰੈਗਮੈਟਿਜ਼ਮ ਦਾ ਪ੍ਰਿੰਟ ਵਿੱਚ ਪਹਿਲਾ ਉਪਯੋਗ 1898 ਵਿੱਚ ਜੇਮਜ਼ ਦੁਆਰਾ ਕੀਤਾ ਗਿਆ ਸੀ, ਜਿਸ ਨੇ ਪਅਰਸ ਨੂੰ 1870 ਦੇ ਅਰੰਭ ਵਿੱਚ ਸ਼ਬਦ ਦੀ ਸਿਰਜਣਾ ਕਰਨ ਦਾ ਸਿਹਰਾ ਦਿੱਤਾ।[7] ਜੇਮਸ ਨੇ ਪਅਰਸ ਦੇ "ਵਿਗਿਆਨ ਦੇ ਤਰਕ ਦੀ ਵਿਆਖਿਆ" ("Illustrations of the Logic of Science") ਲੜੀ ("ਦ ਫਿਕਸ਼ੇਸ਼ਨ ਆਫ ਬਿਲੀਫ" ਸਮੇਤ), ਅਤੇ ਖਾਸ ਕਰਕੇ "ਸਾਡੇ ਵਿਚਾਰ ਕਿਵੇਂ ਸਪਸ਼ਟ ਕੀਤੇ ਜਾਣ" (How to Make Our Ideas Clear) (1878) ਨੂੰ ਪ੍ਰੈਗਮੈਟਿਜ਼ਮ ਦੀ ਬੁਨਿਆਦ ਸਮਝਦਾ ਸੀ।[8][9] ਪਅਰਸ ਨੇ 1906 ਵਿੱਚ ਲਿਖਿਆ ਸੀ[10] ਕਿ ਨਿਕੋਲਸ ਸੇਂਟ ਜੌਨ ਗ੍ਰੀਨ ਨੇ ਅਲੈਗਜ਼ੈਂਡਰ ਬਾਇਨ ਦੀ ਵਿਸ਼ਵਾਸ ਦੀ ਪਰਿਭਾਸ਼ਾ ਨੂੰ ਲਾਗੂ ਕਰਨ ਦੀ ਮਹੱਤਤਾ ਤੇ ਜ਼ੋਰ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਇਹ ਸੀ " ਉਹ ਜਿਸ ਤੇ ਬੰਦਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ।"। ਪਅਰਸ ਨੇ ਲਿਖਿਆ ਹੈ ਕਿ ਇਸ ਪਰਿਭਾਸ਼ਾ ਤੋਂ ਉਸਨੂੰ ਲੱਗਦਾ ਹੈ ਕਿ ਉਹ ਪ੍ਰੈਗਮੈਟਿਜ਼ਮ ਦਾ ਦਾਦਾ ਸੀ।" ਜੌਨ ਸ਼ੁਕ ਨੇ ਕਿਹਾ ਹੈ, " ਚੌਂਸੀ ਰਾਈਟ ਵੀ ਕ੍ਰੈਡਿਟ ਦਾ ਖਾਸਾ ਹੱਕਦਾਰ ਹੈ,ਜਿਵੇਂ ਪਅਰਸ ਅਤੇ ਜੇਮਜ਼ ਦੋਵੇਂ ਯਾਦ ਕਰਦੇ ਹਨ, ਇਹ ਰਾਈਟ ਹੀ ਸੀ ਜਿਸਨੇ ਤਰਕਸ਼ੀਲ ਅਟਕਲਪਨਾ ਦੇ ਵਿਕਲਪ ਵਜੋਂ ਇੱਕ ਵਰਤਾਰਾਵਾਦੀ ਅਤੇ ਖ਼ਤਾਵਾਦੀ ਅਨੁਭਵਵਾਦ ਦੀ ਮੰਗ ਕੀਤੀ।"[11] ਹਵਾਲੇ
|
Portal di Ensiklopedia Dunia