ਪੰਛੀ
ਪੰਛੀ ਜੀਵ ਵਿਗਿਆਨ ਵਿੱਚ ਏ'ਵਸ (Aves) ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ।[3] ਪੰਛੀ 'ਟੈਰੋਪੌਡ' ਕਲਾਸ ਨਾਲ ਸਬੰਧ ਰੱਖਦੇ ਹਨ।
ਪਥਰਾਟ ਵਿਗਿਆਨ ਦੇ ਅਨੁਸਾਰ - "ਪੰਛੀ" ਧਰਤੀ ਤੇ ਬਚੇ ਹੋਏ ਆਖਰੀ ਜੀਵਤ "ਡਾਈਨੋਸੌਰ" ਹਨ। ਪੰਛੀਆਂ ਦੇ ਵੀ ਆਪਣੇ ਪੂਰਵਜ ਟੈਰੋਪੌਡ ਡਾਈਨੋਸੌਰਾਂ ਵਾਂਗ ਸਾਰਾ ਸਰੀਰ ਖੰਭਾ ਨਾਲ ਢਕਿਆ ਹੁੰਦਾ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀਂ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿੱਚ ਆਏ। ਇਸੇ ਸਮੇਂ ਦੌਰਨ ਪੰਛੀਆਂ ਨੇ ਆਪਣੇ ਆਪ ਨੂੰ ਹੈਰਾਨੀਜਨਕ ਬਦਲਾਅ ਨਾਲ, ਆਪਣੇ ਪੂਰਵਜ ਟੈਰਾਪੌਡ ਡਾਈਨੋਸੌਰਾਂ ਨਾਲੋ ਵੱਖ ਕਰ ਲਿਆ ਅਤੇ ਆਪਣਾ ਵਿਕਾਸ ਕੀਤਾ, ਜਦਿਕ ਕਰੀਟੇਸ਼ੀਅਸ - ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇਂ ਦੌਰਾਨ ਪੰਛੀਆਂ ਨੇ ਆਪਣੇ ਆਪ ਨੂੰ ਡਾਈਨੋਸੌਰਾਂ ਨਾਲੋਂ ਕਾਫੀ ਵੱਖ ਕਰ ਲਿਆ ਅਤੇ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ ਰਹੇ ਅਤੇ ਏ'ਵਸ (Aves) ਵਰਗ ਵਿੱਚ ਤਬਦੀਲ ਹੋ ਗਏ - ਏ'ਵਸ (Aves) ਵਰਗ ਵਿੱਚ ਕਰੀਬ 10,000 ਪ੍ਰਜਾਤੀਆਂ ਹਨ। ਪੰਛੀਆਂ ਦਾ ਵਰਗੀਕਰਨ'ਫਰਾਂਸਿਸ' ਅਤੇ 'ਜੌਨ ਰੇ' ਨੇ 1676 ਵਿੱਚ ਪੰਛੀਆਂ ਦਾ ਪਹਿਲੀ ਵਾਰ ਵਰਗੀਕਰਨ ਕੀਤਾ। 1758 ਵਿੱਚ 'ਕਾਰਲ ਲਿਨੀਅਸ' ਨੇ ਇਸ ਵਿੱਚ ਸੁਧਾਰ ਕੀਤੇ, ਜਿਹਨਾਂ ਨੂੰ ਟੈਕਸੋਨੌਿਮਕ ਵਰਗੀਕਰਨ ਕਿਹਾ ਜਾਾਂਦਾ ਹੈ ਅਤੇ ਅੱਜ ਵੀ ਇਹ ਵਰਗੀਕਰਨ ਸਿਸਟਮ ਵਰਤਿਆ ਜਾਂਦਾ ਹੈ। ਇਸ ਦੇ ਅਨੁਸਾਰ "ਪੰਛੀ" ਧਰਤੀ ਤੇ ਬਚੇ ਹੋਏ ਆਖਰੀ ਜੀਵਤ "ਡਾਈਨੋਸੌਰ" ਹਨ। ਪੰਛੀਆਂ ਦੇ ਸੰਬੰਧ ਟੈਰੋਪੌਡ ਡਾਈਨੋਸੌਰਾਂ ਨਾਲ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀਂ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿੱਚ ਆਏ। ਜਦਿਕ, ਕਰੀਟੇਸ਼ੀਅਸ - ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇਂ ਦੌਰਾਨ ਡਾਈਨੋਸੌਰਾਂ ਦਾ ਇੱਕ ਨਵਾਂ ਵਰਗ ਹੋਂਦ ਵਿੱਚ ਆਇਅ ਅਤੇ ਆਪਣੀ ਹੋਂਦ ਬਚਾਉਣ ਵਿੱਚ ਕਾਮਯਾਬ ਰਿਹਾ। ਇਸ ਵਰਗ ਨੂੰ ਅਸੀਂ ਏ'ਵਸ (Aves) ਦੇ ਨਾਂ ਨਾਲ ਜਾਣਦੇ ਹਾਂ। ਏ'ਵਸ (Aves) ਵਰਗ ਵਿੱਚ ਕਰੀਬ 10,000 ਪ੍ਰਜਾਤੀਆਂ ਹਨ। ਏ'ਵਸ ਨੂੰ ਹੀ ਆਮ ਭਾਸ਼ਾ ਵਿੱਚ ਪੰਛੀ ਕਿਹਾ ਜਾਂਦਾ ਹੈ। ਹਵਾਲੇ
|
Portal di Ensiklopedia Dunia