ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)1913 ਤੋਂ ਪਹਿਲਾ ਵੀ ‘ਨਾਟਕ ਵਰਗੀ ਵਿਦਾ’ ਵਿੱਚ ਰਚਨਾਵਾ ਪ੍ਰਾਪਤ ਹੋਣ ਲੱਗਦੀਆ ਹਨ। ਪੰਜਾਬੀ ਜ਼ੁਬਾਨ ਵਿੱਚ ਪਹਿਲਾ ਪੰਜਾਬੀ ਨਾਟਕ ‘ਸ਼ਰਾਬ ਕੌਰ’[1] 1895 ਵਿੱਚ ਲਿਖਿਆ ਤੇ ਖੇਡਿਆ ਗਿਆ। ਇਸ ਨਾਟਕ ਨੂੰ ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਨੇ ਲਿਖਿਆ। ਇਸ ਨਾਟਕ ਦੀ ਸਕ੍ਰਿਪਟ ਤਾਂ ਭਾਵੇਂ ਹੁਣ ਮੌਜੂਦ ਨਹੀਂ ਹੈ ਪਰ ਡਾ. ਚਰਨ ਸਿੰਘ ਜੀ ਦੀ ਇਕ ਕ੍ਰਿਤ ‘ਮਹਾਰਾਣੀ ਸ੍ਰੀਮਤੀ ਸ਼ਰਾਬ ਕੌਰ’ ਮੌਜੂਦ ਹੈ। ਪੰਜਾਬੀ ਨਾਟਕ ਪੰਰਪਰਾ ਦੇ ਆਰੰਭਿਕ ਵਿਕਾਸ ਨੂੰ ਚਾਰ ਤਰਾਂ ਦੀਆਂ ਪਹੁੰਚਾ ਪ੍ਰਭਾਵਿਤ ਕਰਦੀਆ ਹਨ।
‘ਨਾਟਕ ਵਰਗੀ ਵਿਧਾ’ ਵਾਲੀਆਂ ਇਹ ਰਚਨਾਵਾਂ ਕਿਤੇ ਸੰਸਕ੍ਰਿਤ ਨਾਟਕ ਦੀ ਝਲਕ ਪੇਸ਼ ਕਰਨ ਦੇ ਰੂਪ ਵਿੱਚ ਹਨ,ਕਿਤੇ ਨਾਟ-ਕਾਵਿ ਰੂਪ ਵਿੱਚ,ਕਿਤੇ ਪਾਰਸੀ ਥੀਏਟਰ ਦੇ ਪ੍ਰਭਾਵ ਦੇ ਰੂਪ ਵਿੱਚ ਅਤੇ ਕਿਤੇ ਈਸਾਈ ਮਿਸ਼ਨੀਆਂ ਦੀ ਗਤੀਵਿਧੀ ਦੇ ਰੂਪ ਵਿੱਚ ਪ੍ਰਾਪਤ ਹਨ,ਪਰ ਇਹ ਨਾਟਕ ਆਧੁਨਿਕ ਨਾਟਕ ਦੀਆਂ ਲੀਹਾਂ ਤੇ ਨਹੀਂ ਤੁਰਦਾ। ਸਭ ਤੋਂ ਪਹਿਲਾਂ ਹਿਰਦੇ ਰਾਮ ਵੱਲੋਂ ਬ੍ਰਿਕਮੀ 1623(9ਵੀਂ ਸਦੀ) ਵਿੱਚ ਦਮੋਦਰ ਮਿਸ਼ਰ ਦੇ ਲਿਖੇ’ਹਨੂੰਮਾਨ ਨਾਟਕ’ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।ਹਨੂੰਮਾਨ ਨਾਟਕ ਤੋਂ ਪਹਿਲਾਂ ਦੀ ਰਚਨਾ ‘ਸਮੇਸਰ’ ਹੈ ਜਿਸ ਦੀ ਖੋਜ ਸ਼ੀ੍ਰਮਤੀ ਕ੍ਰਿਸ਼ਨਾ ਬਾਂਸਲ ਨੇ ਕੀਤੀ।ਗਿਆਨੀ ਦਿੱਤ ਸਿੰਘ ਨੇ 1886 ਈ. ਵਿੱਚ ‘ਸੁਪਨ ਨਾਟਕ’ਕਾਵਿ-ਰੂਪ ਵਿੱਚ ਲਿਖਿਆ ਤੇ 1890 ਵਿੱਚ ‘ਰਾਜ ਪ੍ਰਬੋਧ’ਨਾਟਕ ਦੀ ਰਚਨਾ ਕੀਤੀ,ਪਰ ਜੇ.ਐਸ.ਗਰੇਵਾਲ ਅਨੁਸਾਰ ‘ਰਾਜ ਪ੍ਰਬੋਧ’ ਨਾਟਕ ਨਹੀਂ ਹੈ,ਇਹ ਤਾਂ ਰਾਜਕੁਮਾਰਾ ਦੀ ਰਾਜਸੀ ਸਿੱਖਿਆ ਲਈ ਲਿਖੀ ਕਿਤਾਬ ਹੈ।ਸੰਸਕ੍ਰਿਤ ਨਾਟਕਾਂ ਦੇ ਅਨੁਵਾਦ ਦਾ ਸਿਖ਼ਰ 1899 ਵਿੱਚ ਚਰਨ ਸਿੰਘ ਦੁਆਰਾ ਅਨੁਵਾਦ ਹੋਇਆ ਕਾਲੀਦਾਸ ਦਾ ਨਾਟਕ’ਸ਼ਕੁੰਤਲਾ’ਹੈ।ਜਿਸਨੂੰ ਡਾ.ਸਤੀਸ਼ ਕੁਮਾਰ ਵਰਮਾ ਨੇ ਨਾਟਕ ਦੇ ਵੱਥ ਕੱਥ ਤੋਂ ਅਨੁਵਾਦ ਦੀ ਦ੍ਰਿਸ਼ਟੀ ਤੋਂ ਪਹਿਲੇ ਨਾਟਕੀ ਉੱਦਮ ਵਜੋਂ ਸਵਿਕਾਰ ਕੀਤਾ ਹੈ।ਜੇ.ਸੀ. ਉਮਾਨ ਨੇ ਆਪਣੀ ਪੁਸਤਕ’ਕਲਟਸ,ਕਸਟਮਸ਼ ਐਂਡ ਸਪਰਸਟੀਸਨਜ਼ ਆਫ਼ ਇੰਡੀਆ’ਵਿੱਚ ਪੰਜ ਨਾਟਕਾਂ ਦਾ ਅੱਖੀ ਦੇਖਿਆ ਜ਼ਿਕਰ ਕੀਤਾ ਹੈ-‘ਅਲਾਉਦੀਨ’,’ਇੰਦਰ ਸਭਾ’,’ਪ੍ਰਹਲਾਦ’,’ਪੂਰਨ ਭਗਤ’ਤੇ ‘ਸ਼ਰਾਬ ਕੌਰ’।ਜੈ.ਐਸ.ਗਰੇਵਾਲ ਅਤੇ ਡਾ.ਸਤੀਸ਼ ਕੁਮਾਰ ਵਰਮਾ ਅਨੁਸਾਰ ਨਾਟ ਰੂਪ ਨੂੰ ਪੰਜਾਬੀ ਵਿੱਚ ਵਿਕਸਿਤ ਕਰਨ ਦਾ ਪਹਿਲਾ ਚੇਤੰਨ ਯਤਨ ਬਾਵਾ ਬੁੱਧ ਸਿੰਘ ਨੇ 1909 ਵਿੱਚ ‘ਚੰਦਰ ਹਰੀ’ਮੌਲਿਕ ਨਾਟਕ ਲਿਖ ਕੇ ਕੀਤਾ।ਭਾਈ ਵੀਰ ਸਿੰਘ ਨੇ 1910 ਵਿੱਚ ‘ਰਾਜਾ ਲੱਖਦਾਤਾ ਸਿੰਘ’ ਨਾਟਕ ਦੀ ਰਚਨਾ ਕੀਤੀ।ਭਾਈ ਵੀਰ ਸਿੰਘ ਨੇ 1904 ਵਿੱਚ ‘ਜੈਨਾ ਵਰਲਾਪ’ਨਾਟਕ ਦੀ ਰਚਨਾ ਕੀਤੀ।ਮੋਹਨ ਸਿੰਘ ਵੈਦ ਨੇ 1904 ਵਿੱਚ ‘ਬਿਰਧ ਵਿਆਹ ਦੀ ਦੁਰਦਸ਼ਾ’ਨਾਟਕ ਰਚਿਆ ਜੋ ਸਮਾਜਿਕ ਵਿਸ਼ੇ ਨਾਲ ਸੰਬੰਧਿਤ ਹੈ।ਜੈ.ਐਸ.ਗਰੇਵਾਲ ਅਨੁਸਾਰ ਇਹ ਵਾਰਤਾਕ ਨਾਵਲ ਹੈ।1911 ਵਿੱਚ ਅਰੂੜ ਸਿੰਘ ਤਾਇਬ ਦਾ ਨਾਟਕ ‘ਸੁੱਕਾ ਸਮੁੰਦਰ’ਰਚਿਆ ਗਿਆ।1913 ਵਿੱਚ ਗੁਰਬਖਸ਼ ਸਿੰਘ ਬੈਰਿਸਟਰ ਨੇ ‘ਮਨਮੋਹਨ’ ਨਾਟਕ ਦੀ ਰਚਨਾ ਕੀਤੀ।ਇਸ ਦੋਰ ਦੇ ਨਾਟਕਾ ਵਿੱਚ ਸੁਧਾਰਵਾਦੀ ਸੁਰ ਭਾਰ ਰਹੀ।ਇਸ ਦੌਰ ਵਿੱਚ ਪੰਜਾਬੀ ਨਾਟਕ ਦਾ ਕੋਈ ਸ਼ਪੱਸ਼ਟ ਮੁਹਾਂਦਰਾ ਉੱਭਰ ਕੇ ਸਾਹਮਣੇ ਨਹੀਂ ਆਇਆ। ਹੋਰ ਸਰੋਤ
ਹਵਾਲੇ
|
Portal di Ensiklopedia Dunia