ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ
ਮਾਟੋਮਿਠਾਸ ਅਤੇ ਰੋਸ਼ਨੀ
ਅੰਗ੍ਰੇਜ਼ੀ ਵਿੱਚ ਮਾਟੋ
ਮਿਠਾਸ ਅਤੇ ਪ੍ਰਕਾਸ਼
ਕਿਸਮਸਰਕਾਰੀ
ਸਥਾਪਨਾਸਤੰਬਰ 9, 1984 (1984-09-09)
ਵਿਦਿਆਰਥੀਲੜਕੇ ਅਤੇ ਲੜਕੀਆਂ
ਟਿਕਾਣਾ, ,
ਕੈਂਪਸਸ਼ਹਿਰੀ
ਮੈਗਜ਼ੀਨਰੀਜਨਲ ਸੈਟਰ ਬਠਿੰਡਾ
ਛੋਟਾ ਨਾਮਰੀਜਨਲ ਸੈਟਰ
ਮਾਨਤਾਵਾਂ
ਵੈੱਬਸਾਈਟrcebathinda.punjabiuniversity.ac.in

ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਠਿੰਡਾ ਵਿਖੇ ਸਿੱਖਿਆ ਦਾ ਚਾਨਣ ਮੁਨਾਰਾ ਹੈ। ਵਿਦਿਅਕ ਪੱਖ ਤੋਂ ਪੱਛੜੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿਚ 9 ਸਤੰਬਰ 1984 ਈ. ਵਿਚ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਟਰ ਦੀ ਸਥਾਪਨਾ ਇਸ ਖਿੱਤੇ ਦੀ ਇਕ ਖਾਸ ਉਪਲਬੱਧੀ ਸੀ। ਇਹ ਸੰਸਥਾ 20 ਕਨਾਲਾਂ (12100 ਸੁਕੇਅਰ ਮੀਟਰ) ਦੇ ਖੇਤਰ ਵਿਚ ਫੈਲੀ ਹੋਈ ਹੈ। ਇਸ ਸੰਸਥਾ ਦੀ ਇਮਾਰਤ ਲੋੜੀਂਦੀਆਂ ਸੁਵਿਧਾਵਾਂ ਭਰਪੂਰ ਹੈ।

ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ

ਮਾਲਵਾ ਖੇਤਰ ਦੇ ਕੇਂਦਰ ਵਿਚ ਸਥਾਪਿਤ ਹੋਣ ਕਰਕੇ ਇਹ ਪੋਸਟ ਗ੍ਰੈਜੂਏਟ ਵਿਭਾਗ ਲਈ ਇਕ ਢੁਕਵੀਂ ਜਗ੍ਹਾ ਸੀ। ਪੋਸਟ ਗ੍ਰੈਜੂਏਟ ਵਿਭਾਗ ਇਕ ਮਲਟੀ ਫੈਕਲਟੀ ਵਿਭਾਗ ਹੈ। ਇਸ ਵਿਭਾਗ ਵਿਚ ਹੇਠ ਲਿਖੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ।

  1. ਐਮ.ਏ. ਆਨਰਜ਼ (ਅਰਥਸ਼ਾਸਤਰ)
  2. ਐਮ.ਏ. ਆਨਰਜ਼ (ਪੰਜਾਬੀ)
  3. ਐਮ.ਏ. ਆਨਰਜ਼ (ਅੰਗਰੇਜ਼ੀ)

ਇਸ ਸੰਸਥਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਮੈਰਿਟ ਪੁਜੀਸ਼ਨਾਂ, ਵਿਦਿਆਰਥੀ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਨਿਰੰਤਰ ਪੁਜੀਸ਼ਨਾਂ ਲੈਂਦੇ ਆ ਰਹੇ ਹਨ। ਵਿਦਿਆਰਥੀਆਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਯੋਗ ਅਗਵਾਈ ਦੇਣ ਲਈ ਵਿਭਾਗ ਵਲੋਂ ਸਮੇਂ-ਸਮੇਂ ਵੱਖ-ਵੱਖ ਕੈਂਪ ਲਗਾਏ ਜਾਂਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰੋ. ਗੁਰਦਿਆਲ ਸਿੰਘ ਇਸ ਸੰਸਥਾ ਵਿਚ ਕਈ ਸਾਲਾਂ ਤੱਕ ਅਧਿਆਪਨ ਕਾਰਜ ਕਰਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਿਜਨਲ ਸੈਂਟਰ ਸਥਾਪਿਤ ਹੋਣ ਨਾਲ ਇਹ ਖੇਤਰੀ ਅਦਾਰਾ ਉਚੇਰੀ ਸਿੱਖਿਆ ਦਾ ਕੇਂਦਰ ਬਣ ਗਿਆ ਹੈ। ਵਰਤਮਾਨ ਸਮੇਂ ਇਸ ਖੇਤਰ ਦੇ ਲਗਭਗ ਹਰੇਕ ਕਾਲਜ ਅੰਦਰ ਤੇ ਹਰੇਕ ਸਰਕਾਰੀ ਸਕੂਲ ਅੰਦਰ ਇਸ ਸੈਂਟਰ ਦੇ ਵਿਦਿਆਰਥੀ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਰਿਜਨਲ ਸੈਂਟਰ, ਬਠਿੰਡਾ ਵਿਖੇ ਪਿਛਲੇ ਸਾਲਾਂ ਦੌਰਾਨ ਦੋ ਦਰਜਨ ਦੇ ਕਰੀਬ ਰਿਸਰਚ ਸਕਾਲਰ ਵੀ ਆਪਣਾ ਖੋਜ ਕਾਰਜ ਕਰਦੇ ਰਹੇ ਹਨ। ਆਪਣੇ ਆਰੰਭ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਮਾਨਸਾ ਤੋਂ ਲੈ ਕੇ ਅਬੋਹਰ, ਫਿਰੋਜ਼ਪੁਰ ਤੱਕ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ ਹੈ। ਬਾਹਰਲੇ ਸੂਬਿਆਂ ਤੋਂ ਵੀ ਵਿਦਿਆਰਥੀ ਦਾਖਲਿਆਂ ਨੂੰ ਤਰਜੀਹ ਦਿੰਦੇ ਹਨ। ਹਰਿਆਣਾ ਸੂਬੇ ਦੇ ਬਹੁਤ ਸਾਰੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੀ ਸੰਸਥਾ ਵਿੱਚ ਵੱਖ-ਵੱਖ ਕੋਰਸਾਂ ਵਿੱਚ ਹਰ ਸਾਲ ਦਾਖਲਾ ਲੈਂਦੇ ਹਨ।

ਵਿਸ਼ੇਸ ਵਿਦਿਆਰਥੀ

  • ਵਿਭਾਗ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਭਾਰਤ ਸਰਕਾਰ ਵਲੋਂ 'ਪੀਐਮ ਯੁਵਾ ਮੈਂਬਰਸ਼ਿਪ ਸਕੀਮ ਲਈ ਚੁਣਿਆ ਗਿਆ ਹੈ।
  • ਅਕਾਦਮਿਕ ਸੈਸ਼ਨ 2011-12 ਵਿਚ ਯੂਨੀਵਰਸਿਟੀ ਵਿਚੋਂ ਸੁਖਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਅਕਾਦਮਿਕ ਸੈਸ਼ਨ 2011-12 ਵਿਚ ਯੂਨੀਵਰਸਿਟੀ ਵਿੱਚੋਂ ਸਰਬਜੀਤ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
  • ਬੂਟਾ ਸਿੰਘ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਵਿਭਾਗ ਦੇ ਹਰ ਸੈਸ਼ਨ ਵਿਚ ਯੂ.ਜੀ.ਸੀ. ਦੇ ਨੈਟ ਅਤੇ ਜੇ.ਆਰ.ਐਫ਼ ਟੈਸਟ ਵਿਚ ਚਾਰ ਪੰਜ ਬੱਚੇ ਪਾਸ ਹੁੰਦੇ ਹਨ ਅਤੇ ਫੈਲੋਸ਼ਿਪ ਪ੍ਰਾਪਤ ਕਰਦੇ ਹਨ।
  • ਵਿਭਾਗ ਦੇ ਵਿਦਿਆਰਥੀ ਪੀਐਚ.ਡੀ/ਐਮ.ਫਿਲ ਦੇ ਸਾਂਝੇ ਪ੍ਰਵੇਸ਼ ਟੈਸਟ ਵਿਚ ਯੂਨੀਵਰਸਿਟੀ ਵਿਚੋਂ ਸਥਾਨ ਪ੍ਰਾਪਤ ਕਰਦੇ ਹਨ।
  • ਯਾਦਵਿੰਦਰ ਸਿੰਘ ਸੰਧੂ ਨੇ 2016-17 ਵਿਚ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੀਐਚ.ਡੀ/ਐਮ.ਫਿਲ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਸੈਸ਼ਨ 2017-18 ਵਿਚ ਵਿਭਾਗ ਦੇ ਵਿਦਿਆਰਥੀ ਸਤਨਾਮ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਪੀਐਚ.ਡੀ/ਐਮ.ਫਿਲ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
  • ਵਿਭਾਗ ਦੇ ਵਿਦਿਆਰਥੀ ਯਾਦਵਿੰਦਰ ਸੰਧੂ ਦਾ ਪਲੇਠਾ ਨਾਵਲ "ਵਕਤ ਬੀਤਿਆ ਨਹੀਂ" ਸਾਹਿਤਕ ਖੇਤਰ ਵਿਚ ਯੋਗਦਾਨ ਪਾਇਆ। ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ 2019 ਪ੍ਰਾਪਤ ਹੋਇਆ ਹੈ।
  • ਵਿਦਿਆਰਥੀ ਗਗਨ ਸੰਧੂ ਨੇ ਕਵਿਤਾ ਦੇ ਖੇਤਰ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਪ੍ਰਾਪਤ ਕੀਤਾ।
  • ਵਿਭਾਗ ਦੇ ਵਿਦਿਆਰਥਣ ਜੈਸਮੀਨ ਦਾ ਥੀਏਟਰ/ਫਿਲਮਾਂ ਦੇ ਖੇਤਰ ਵਿਚ ਨਾਮ ਹੈ।

ਕੋਰਸ

  1. ਵੱਖ ਵੱਖ ਵਿਸ਼ਿਆਂ ਦੇ ਮਾਸਟਰਜ਼ ਕੋਰਸ
  2. ਬੀ. ਐਡ. ਅਤੇ ਐਮ. ਐਡ.
  3. ਲਾਅ ਕਾਲਜ ਵਿੱਚ ਐਲ. ਐਲ. ਬੀ. ਅਤੇ ਐਲ. ਐਲ. ਐਮ.

ਸੰਸਥਾ ਮੁੱਖੀ

# ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ
1 ਡਾ. ਡੀ. ਸੀ. ਸੈਕਸੇਨਾ (ਪ੍ਰੋ) 13-09-1984 23-11-1985
2 ਡਾ. ਸੀ. ਐਸ. ਨਾਗਪਾਲ (ਰੀਡਰ) 13-12-1985 08-09-1987
3 ਡਾ. ਗੁਰਕ੍ਰਿਪਾਲ ਸਿੰਘ ਸੇਖੋਂ (ਪ੍ਰੋ) 09-09-1987 21-01-1988
4 ਡਾ. ਸੀ ਐਸ. ਨਾਗਪਾਲ(ਪ੍ਰੋ) 22-01-1988 31-03-1992
5 ਡਾ. ਟੀ. ਆਰ. ਵਿਨੋਦ (ਪ੍ਰੋ) 01-04-1992 24-05-1995
6 ਡਾ. ਆਰ. ਕੇ. ਮਹਾਜਨ (ਪ੍ਰੋ) 25-05-1995 30-06-1998
7 ਡਾ. ਸੁਰਜੀਤ ਸਿੰਘ ਭੱਟੀ (ਰੀਡਰ) 01-07-1998 20-10-2000
8 ਡਾ. ਜਗਰੂਪ ਸਿੰਘ (ਰੀਡਰ) 21-10-2000 20-10-2003
9 ਡਾ. ਪਰਮਜੀਤ ਸਿੰਘ ਰੋਮਾਣਾ (ਪ੍ਰੋ) 21-10-2003 22-10-2006
10 ਡਾ. ਸਤਨਾਮ ਸਿੰਘ ਜੱਸਲ(ਪ੍ਰੋ) 23-10-2006 20-10-2009
11 ਡਾ. ਜੀਤ ਸਿੰਘ ਜੋਸ਼ੀ (ਪ੍ਰੋ) 21-10-2009 20-10-2012
12 ਡਾ. ਬੂਟਾ ਸਿੰਘ ਬਰਾੜ (ਪ੍ਰੋ) 21-10-2012 20-10-2015
13 ਡਾ. ਮਨਮੋਹਨ ਸਿੰਘ (ਪ੍ਰੋ) 21-10-2015 31-12-2015
14 ਡਾ. ਭਵਦੀਪ ਸਿੰਘ ਤਾਂਘੀ (ਪ੍ਰੋ) 18-2-2016 18-2-2019
15 ਡਾ. ਬਲਵਿੰਦਰ ਕੌਰ ਸਿੱਧੂ (ਪ੍ਰੋ) 19-02-2019 18-02-2022
16 ਡਾ. ਰਾਜਿੰਦਰ ਸਿੰਘ 19-02-2022 18-2-2025
17 ਡਾ. ਨਵਦੀਪ 19-2-2025 ਸੇਵਾ ਵਿੱਚ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya