ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ
ਪੰਜਾਬੀ ਸੱਭਿਆਚਾਰ ਵਿੱਚ ਜਾਤਾਂ ਅਤੇ ਗੋਤਹਰ ਇੱਕ ਸਮਾਜ ਦੀ ਬਣਤਰ,ਉਸਦੀ ਵਿਕਾਸ ਗਤੀ ਅਤੇ ਦਿਸ਼ਾ ਵਿੱਚ ਜਾਤੀ ਪ੍ਰਣਾਲੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਜਾਤੀ ਇੱਕ ਤਰ੍ਰਾ ਦਾ ਬੰਦ ਵਰਗ ਹੁੰਦਾ ਹੈ।ਇੱਕ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਦਾ ਹੈ, ਉਮਰ ਭਰ ਉਸਦਾ ਮੈਬਰ ਰਹਿੰਦਾ ਹੈ। ਹਰ ਸੱਭਿਆਚਾਰ ਦੀਆ ਆਪਣੀਆਂ ਜਾਤਾਂ ਤੇ ਗੋਤ ਹੁੰਦੇ ਹਨ। ਜੋ ਉਸ ਤੇ ਨਿਖੜਵੇ ਲੱਛਣਾ ਦਾ ਹਿੱਸਾ ਬਣਦੇ ਹਨ[1] ਪਰ ਇਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਹੀ ਦਸ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਕਰਕੇ ਪੰਜਾਬ ਵਿੱਚ ਸਿੱਖ ਧਰਮ ਦੇ ਲੋਕ ਜਿਆਦਾ ਹਨ। ਜੇਕਰ ਅਸੀਂ ਸਿੱਖ ਧਰਮ ਦਾ ਉਪਦੇਸ਼ ਜੋ ਸਾਨੂੰ ਗੁਰਬਾਣੀ ਤੋ ਮਿਲਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ "ਮਾਨਸ ਕੀ ਜਾਤਿ ਸਭੇ ਏਕੇ ਪਹਿਚਾਨਬੋ" ਸਿੱਖ ਧਰਮ ਵਿੱਚ ਜਾਤ-ਪਾਤ, ਸਤੀਆਂ, ਅਤੇ ਹੋਰ ਕਰਮ ਕਾਂਡ ਤੋਂ ਸਾਫ ਮਨਾਂ ਕੀਤਾ ਗਿਆ ਹੈ ਪਰ ਫਿਰ ਵੀ ਅੱਜ ਦੇ ਸਮਾਜ ਵਿੱਚ ਲੋਕ ਜਾਤਾਂ ਪਾਤਾਂ ਮਗਰ ਲੱਗੇ ਹੋਏ ਨੇ। ਜਾਤਪਾਤ ਸ਼ਬਦ ਅਤੇ ਪਰਿਭਾਸ਼ਾ'ਜਾਤਪਾਤ'ਸ਼ਬਦ ਅਗ੍ਰੇਜ਼ੀ ਕਾਸਟ ਦਾ ਰੂਪਾਂਤਰ ਹੈ। ਜਿਸਦੀ ਉਤਪਤੀ ਪੁਰਤਗਾਲੀ ਸ਼ਬਦ casta ਤੋ ਹੋਈ ਮੰਨੀ ਜਾਂਦੀ ਹੈ। ਜਿਸਦੇ ਅਰਥ ਹਨ 'ਨਸਲ ਦੇ ਭੇਦ' ਜਾਤੀ ਪ੍ਰਣਾਲੀ ਦੀ ਉਤਪਤੀ ਤੇ ਵਿਕਾਸ ਬਾਰੇ ਅਨੇਕਾ ਸਿਧਾਂਤ ਪ੍ਰਚਲਿਤ ਹਨ ਪਰ ਹਲੇ ਤੱਕ ਕੋਈ ਤਸੱਲੀਬਖ਼ਸ ਨਿਰਣਾ ਨਹੀਂ ਹੋਇਆ ਅਸਲ ਵਿੱਚ ਜਾਤੀ ਪ੍ਰਣਾਲੀ ਇੱਕ ਬਹੁਤ ਗੁਝਲਦਾਰ ਪ੍ਰਕਿਰਿਆ ਹੈ। ਜਿਸਨੂੰ ਪਰਿਭਾਸ਼ਤ ਕਰਨਾ, ਬਹੁਤ ਹੀ ਕਠਿਨ ਕਾਰਜ ਹੈ।[2] ਪੰਜਾਬ ਦੀਆ ਜਾਤਾਂਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਆਰੰਭ ਹੁੰਦਾ ਹੈ। ਇਹਨਾਂ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇਂ ਦੇ ਕੇਵਲ ਤਿੰਨ ਵਰਨਾਂ ਦਾ ਹੀ ਜ਼ਿਕਰ ਮਿਲਦਾ ਹੈ। ਜਿੰਨਾ ਨੂੰ ਬ੍ਰਾਹਮਣ, ਕੱਸਤਰੀ ਅਤੇ ਵੈਸ਼ ਤੇ ਸ਼ੂਦਰ ਕਿਹਾ ਜਾਂਦਾ ਸੀ। ਸੂਦਰ ਵਰਗ ਵਿੱਚ ਬਾਕੀ ਆਮ ਲੋਕਾ ਦੇ ਸਮੂਹ ਹੁੰਦੇ ਸਨ। ਇਸ ਤੋ ਬਾਅਦ ਰਿਗਵੇਦ ਦੇ ਦਸਵੇ ਮੰਡਲ ਦੇ ਪੁਰਸ ਸੁਵਕਤ ਨਾਮ ਦੇ ਭਾਗ ਵਿੱਚ ਚਾਰ ਵਰਨਾਂ ਦਾ ਜ਼ਿਕਰ ਹੋਇਆ ਹੈ। ਉਹ ਹਨ ਬ੍ਰਾਹਮਣ, ਰਾਜਨਯ,ਵੈਸ਼,ਸੂਦਰ ਇਹ ਚਾਰੇ ਵਰਣਾ ਨੂੰ ਰਚਨਹਾਰੇ ਨੇ ਕ੍ਰਮਵਾਰ ਮੂੰਹ,ਬਾਹਾਂ,ਪੱਟਾ ਅਤੇ ਪੈਰਾ ਤੋ ਪੈਦਾ ਹੋਏ ਮੰਨਿਆ ਹੈ ਪੰਜਾਬ ਵਿੱਚ ਮਿਲਦੀ ਜਾਤੀ ਪ੍ਰਣਾਲੀ ਇਹਨਾਂ ਵਰਨਾਂ ਦਾ ਹੀ ਵਿਸਤਾਰ ਹੈ। ਬ੍ਰਾਹਮਣਪੰਜਾਬ ਵਿੱਚ ਬ੍ਰਾਹਮਣਾਂ ਦੇ ਪ੍ਰਮੁੱਖ ਕਾਰਜ ਵਿਦਿਆ ਪੜ੍ਹਨੀ,ਪੜ੍ਹਾਉਣੀ, ਯੱਗ ਕਰਨਾ, ਕਰਾਉਣਾ, ਦਾਨ ਲੈਣਾ,ਦੇਣਾ ਆਦਿ ਹਨ। ਪੰਜਾਬ ਵਿੱਚ ਬ੍ਰਾਹਮਣਾ ਦੀਆ ਦੋ ਪ੍ਰਮੁੱਖ ਜਾਤੀਆ ਹਨ। ਜਿਹਨਾ ਵਿੱਚੋਂ ਇੱਕ ਸਾਰਸ੍ਵਤ ਬ੍ਰਾਹਮਣ ਹੈ।ਤੇ ਦੂਜੀ ਗੋੜ ਬ੍ਰਾਹਮਣ ਹੈ। 1ਸਾਰਸ੍ਵਤ ਬ੍ਰਾਹਮਣ ਸ਼ੁਰੂ ਵਿੱਚ ਇਹ ਜਾਤੀ ਸਰਸਵਤੀ ਨਦੀ ਦੇ ਕੰਢੇ ਰਹਿਆ ਕਰਦੀ ਸੀ।ਇਸੇ ਕਾਰਨ ਇਹ ਸਾਰਸ੍ਵਤ ਨਾਂ ਨਾਲ ਜਾਣੇ ਜਾਂਦੇ ਹਨ। ਇੰਨਾ ਵਿੱਚ ਵੀ ਅੱਗੇ ਅਨੇਕਾ ਉਪਜਾਤਾਂ ਅਤੇ ਗੋਤ ਮਿਲਦੇ ਹਨ। ਜਿਵੇਂ ਭਾਰਦਵਾਜ, ਜੋਸ਼ੀ, ਮੁਦਾਰ ਪ੍ਰਭਾਕਰ,ਕੌਸਕ,ਆਦਿ ਵੰਨਗੀਆ ਹਨ। ਇਹ ਵਿਆਹ ਸ਼ਾਦੀ ਆਪਣੀ ਜਾਤੀ ਅੰਦਰ ਪਰੰਤੂ ਨਾਨਕੇ ਤੇ ਦਾਦਕੇ ਗੋਤ ਤੋ ਬਾਹਰ ਕਰਦੇ ਹਨ। 2ਗੌੜ ਬ੍ਰਾਹਮਣ ਇਹ ਬਹੁਤ ਚੁਸਤ ਚਲਾਕ ਜਾਤੀ ਹੈ ਗੱਲਾਂ ਬਾਤਾਂ ਰਾਹੀ ਇਹ ਨਵੀਂ ਦੁਨੀਆ ਸਿਰਜ ਲੈਂਦੇ ਹਨ। ਇੰਨਾ ਬਾਰੇ ਪ੍ਰਸਿੱਧ ਹੈ:- ਅਨਪੜ੍ਹ ਗੌੜ ਪੜਿਆ ਵਰਗਾਂ ਪੜਿਆ ਗੌੜ ਖੁਦਾ ਵਰਗਾ' ਦਾਨ ਦੱਛਣਾ ਲੈਣਾ ਪਾਠ ਕਰਨਾ ਪਰੋਸੇ ਲੈਣੇ ਇੰਨਾ ਦਾ ਕੰਮ ਹੈ।ਪਰ ਬਹੁਤ ਥਾਂਈ ਇਹ ਚੰਗੀ ਮਾਲਦਾਰ ਅਸਾਮੀ ਬਣੇ ਹੋਏ ਹਨ। [3] ਜੱਟਪੰਜਾਬ ਦੀ ਕਿਰਸਾਨੀ ਵਸੋਂ ਦਾ ਇੱਕ ਵੱਡਾ ਹਿੱਸਾ ਜੱਟ ਹਨ ਜੋ ਜੁਸੇ ਦੇ ਤਕੜੇ ਮਿਹਨਤੀ ਹਨ ਪੰਜਾਬ ਵਿੱਚ ਵਸਦੇ ਸਿੱਖ ਜੱਟਾਂ ਦੀਆ ਕਈ ਗੋਤਾ ਸੰਧੂ, ਸਿੱਧੂ, ਬਰਾੜ, ਘੁੰਮਣ, ਰੰਧਾਵੇ, ਸੇਖੋਂ, ਗਰੇਵਾਲ, ਚੁੰਨ, ਵਿਰਕ, ਚੌਹਾਨ ਆਦਿ ਹਨ । ਮਾਝੇ ਵਿੱਚ ਸੰਧੂ ਗੋਤ ਦੇ ਜੱਟ ਵਧੇਰੇ ਹਨ। ਇਸ ਤੋ ਇਲਾਵਾਂ ਭੁੱਲਰ,ਮਾਨ,ਗਿੱਲ ਆਦਿ ਵੀ ਮੌਜੂਦ ਹਨ। ਜੱਟ ਜਾਤੀ ਕਰੇਵਾ,ਵਿਧਵਾ ਵਿਆਹ,ਚਾਦਰ ਪਾਉਣਾ ਆਦਿ ਵਿਆਹ ਦੀਆ ਰਸਮਾਂ ਨੂੰ ਮੰਨਦੇ ਹਨ। ਜੱਟ ਦੇ ਸੁਭਾਅ ਕਰਕੇ ਜੱਟ ਸੌਦਾ,ਜੱਟ ਬੂਟ ਆਦਿ ਅਨੇਕਾਂ ਸ਼ਬਦ ਜੱਟ ਦੇ ਵੰਨ ਸੁਵੰਨੇ ਕਿਰਦਾਰ ਵੱਲ ਵੀ ਸੰਕੇਤ ਕਰਦੇ ਹਨ।[4] ਬਾਣੀਏਇਹ ਵਧੇਰੇ ਕਰਕੇ ਹੱਟੀ ਜਾਂ ਵਣਜ ਕਰਦੇ ਰਹੇ ਹਨ, ਇਹ ਵੈਸ਼ ਜਾਤੀ ਵਿੱਚੋ ਮੰਨੇ ਜਾਂਦੇ ਹਨ। ਇਹ ਵੰਡ ਤੋ ਪਹਿਲਾ ਪੂਰਬੀ ਪੰਜਾਬ ਵਿੱਚ ਰਹਿੰਦੇ ਸਨ। ਕਾਸ਼ਤਕਾਰ ਤੇ ਪੇਸ਼ਾਵਰ ਜਾਤਾਸੈਣੀ,ਕੰਬੋਜ,ਅਰਾਦੀ, ਮਾਇਆਰ ਅਦਿ। ਪੇਸ਼ਾਵਰ ਜਾਤਾ ਨਾਈ, ਛੀਬੇ,ਝੀਉਰ ਆਦਿ ਪੇਸ਼ਾਵਰ ਜਾਤਾ ਹਨ ਨਾਈ ਦੀ ਪੰਜਾਬ ਵਿੱਚ ਹਰ ਮਹੱਤਵਪੂਰਨ ਰਸਮ ਕਰਨ ਸਮੇਂ ਹਾਜ਼ਰੀ ਜਰੂਰੀ ਹੈ। ਕਾਰੀਗਰ,ਕਲਾਕਾਰ ਜਾਤਾਇਸ ਵਿੱਚ ਲੱਕੜੀ ਲੋਹਾ,ਪੱਥਰ, ਸੋਨਾ ਆਦਿ ਵੱਖ- ਵੱਖ ਪਦਾਰਥਾ ਦੀ ਰੰਗਾਈ, ਧੁਲਾਈ, ਘੜਾਈ ਦਾ ਕੰਮ ਕਰਨ ਵਾਲੀਆ ਜਾਤਾ ਸ਼ਾਮਲ ਹਨ ਲੁਹਾਰ, ਤਰਖਾਣ,ਸੁਨਿਆਰ, ਘੁਮਿਆਰ ਆਦਿ। ਜਾਤਾਂਂਇਹ ਸੂਦਰ ਜਾਤੀ ਦੀਆ ਸ਼ਾਖਾਵਾ ਹਨ। ਇੰਨਾ ਵਿੱਚ ਦੋ ਕਿਸਮ ਦੀਆ ਜਾਤੀਆ ਸ਼ਾਮਿਲ ਹਨ ਇੱਕ ਉਹ ਜਾਤੀ ਹੈ ਜਿਸ ਦੇ ਛੂਹੇ ਤੋ ਭਿੱਟ ਨਹੀਂ ਚੜਦੀ, ਪਰੰਤੂ ਦੂਜੇ ਦੇ ਪਰਛਾਵੇ ਤੱਕ ਦੀ ਵੀ ਭਿੱਟ ਚੜ੍ਹ ਜਾਂਦੀ ਹੈ,ਜਦਕਿ ਭੰਗੀ,ਛੀਬੇ ਝਿਰ ਮਾਸ਼ੇ ਅਛੂਤ ਨਹੀਂ ਹਨ।[5] ਹਵਾਲੇ
|
Portal di Ensiklopedia Dunia