ਪੰਜਾਬ ਐਂਡ ਸਿੰਧ ਬੈਂਕ
ਪੰਜਾਬ ਐਂਡ ਸਿੰਧ ਬੈਂਕ ਇੱਕ ਸਰਕਾਰੀ ਮਲਕੀਅਤ ਵਾਲੀ ਬੈਂਕ (79.62%) ਹੈ, ਜਿਸਦਾ ਮੁੱਖ ਦਫਤਰ ਨਵੀਂ ਦਿੱਲੀ ਵਿਖੇ ਹੈ। ਪੂਰੇ ਭਾਰਤ ਵਿੱਚ ਸਥਿਤ ਇਸ ਦੀਆਂ 1554 ਸ਼ਾਖਾਵਾਂ ਵਿਚੋਂ, 623 ਸ਼ਾਖਾਵਾਂ ਪੰਜਾਬ ਰਾਜ ਵਿੱਚ ਸਥਿਤ ਹਨ। 2014-15 ਦੇ ਅੰਤ ਦੇ ਸਾਲ ਲਈ ਇਸ ਦਾ ਸ਼ੁੱਧ ਲਾਭ 121.35 ਕਰੋੜ ਰੁਪਏ ਹੈ ਅਤੇ ਸ਼ੁੱਧ ਐੱਨਪੀਏ 3.55% ਹੈ। 2014-15 ਦੇ ਅੰਤ ਦੇ ਸਾਲ ਲਈ ਬੈਂਕ ਦੇ ਆਪਰੇਟਿੰਗ ਮੁਨਾਫ਼ਾ ਰੁਪਏ 775.45 ਕਰੋੜ ਹੈ। ਸਾਲ 2014-15 ਦੇ ਅੰਤ ਲਈ ਬੈਂਕ ਦਾ ਕੁੱਲ ਕਾਰੋਬਾਰ 1,51,511 ਕਰੋੜ ਰੁਪਏ ਅਤੇ 15.95 ਕਰੋੜ ਰੁਪਏ ਪ੍ਰਤੀ ਕਰਮਚਾਰੀ ਹੈ। 31.03.15 ਨੂੰ ਬੈਂਕ ਦੀ ਸੰਪਤੀ ਦੀ ਕੁੱਲ ਕੀਮਤ 4812 ਕਰੋੜ ਰੁਪਏ ਹੈ। ਇਤਿਹਾਸ24 ਜੂਨ 1908 ਨੂੰ, ਭਾਈ ਵੀਰ ਸਿੰਘ, ਸਰ ਸਗਰ ਸਿੰਘ ਮਜੀਠਾ ਅਤੇ ਸਰਦਾਰ ਤਰਲੋਚਨ ਸਿੰਘ ਨੇ ਪੰਜਾਬ ਅਤੇ ਸਿੰਧ ਬੈਂਕ ਦੀ ਸਥਾਪਨਾ ਕੀਤੀ।[2] 15 ਅਪ੍ਰੈਲ, 1980 ਨੂੰ ਪੰਜਾਬ ਐਂਡ ਸਿੰਧ ਬੈਂਕ ਛੇ ਬੈਂਕਾਂ ਵਿੱਚ ਸੀ, ਜਿਹਨਾਂ ਦਾ ਭਾਰਤ ਸਰਕਾਰ ਨੇ ਕੌਮੀਕਰਨਾਂ ਦੀ ਦੂਜੀ ਲਹਿਰ ਵਿੱਚ ਰਾਸ਼ਟਰੀਕਰਨ ਕੀਤਾ ਸੀ। (ਪਹਿਲੀ ਲਹਿਰ 1969 ਵਿੱਚ ਦੀ ਜਦੋਂ ਸਰਕਾਰ ਨੇ ਪਹਿਲੇ 14 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ।) 1960 ਵਿਆਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਲੰਡਨ ਵਿੱਚ ਇੱਕ ਸ਼ਾਖਾ ਸਥਾਪਤ ਕੀਤੀ ਸੀ। 1991 ਵਿੱਚ ਬੈਂਕ ਆਫ ਬੜੌਦਾ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਲੰਡਨ ਸ਼ਾਖਾ ਨੂੰ, 1987 ਵਿੱਚ ਸੇਠੀਆ ਦੀ ਧੋਖਾਧੜੀ ਵਿੱਚ ਪੰਜਾਬ ਐਂਡ ਸਿੰਧ ਦੀ ਸ਼ਮੂਲੀਅਤ ਤੋਂ ਬਾਅਦ, ਭਾਰਤੀ ਰਿਜ਼ਰਵ ਬੈਂਕ ਦੇ ਇਸ਼ਾਰੇ ਤੇ ਕਬਜ਼ਾ ਕੀਤਾ ਸੀ। ਹਵਾਲੇ
|
Portal di Ensiklopedia Dunia