ਪੰਜਾਬ ਦਾ ਲੋਕ ਸੰਗੀਤ
ਪੰਜਾਬ ਦਾ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ। ਜੋ ਹੋਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ। ਇਹ ਮਨੁੱਖੀ ਮਨ ਨੂੰ ਖੇੜਾ, ਉਤਸ਼ਾਹ ਅਤੇ ਆਤਮਿਕ ਅਨੰਦ ਬਖ਼ਸ਼ਦੀ ਹੈ। ਧਾਰਮਿਕ ਦ੍ਰਿਸ਼ਟੀ ਤੋਂ ਇਸਨੂੰ ਆਤਮਾ ਦੇ ਪ੍ਰਮਾਤਮਾ ਨਾਲ ਮਿਲਣ ਦਾ ਸਾਧਨ ਵੀ ਮੰਨਿਆ ਜਾਂਦਾ ਹੈ। ਇਸ ਲਈ ਕਈ ਸੰਗਤੀਕਾਰ ਗਾਇਕੀ ਨੂੰ ਹੀ ਇਬਾਦਤ ਮੰਨਦੇ ਹਨ।ref>ਪੰਜਾਬ ਦਾ ਸੰਗੀਤ, ਵਿਰਸਾ ਅਤੇ ਵਿਕਾਸ, ਡਾ. ਦਰਸ਼ਨ ਸਿੰਘ ਨਰੂਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਇੰਡਸ਼ਟਰੀਅਲ ਸੋਸਾਇਟੀ ਲਿਮਟਡਜ਼, ਨਵੀਂ ਦਿੱਲੀ, 1995, ਪੰਨਾ-15</ref> ਇਤਿਹਾਸਬੋਲੀ ਵਾਂਗ ਸੰਗੀਤ ਵੀ ਆਰੰਭ ਤੋਂ ਹੀ ਮਨੁੱਖੀ ਭਾਵਾਂ ਦਾ ਪ੍ਰਗਟਾ ਸਾਧਨ ਰਿਹਾ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗੀਤ ਦੇਵਤਿਆਂ ਦੀ ਦੇਣ ਹੈ ਅਤੇ ਬ੍ਰਹਮਾਂ ਸੰਗੀਤ ਦਾ ਜਨਮਦਾਤਾ ਹੈ। ਮਹਾਂਦੇਵ, ਨਾਰਦਮੁਨੀ ਅਤੇ ਗੰਧਰਵਾਂ ਰਾਹੀਂ ਇਹ ਕਲਾ ਮਨੁੱਖਾਂ ਤਕ ਪੁੱਜੀ। ਪਰੰਤੂ ਇਸ ਕਲਾ ਦੇ ਮਾਹਿਰ ਖੋਜੀਆਂ ਅਨੁਸਾਰ ਜਦ ਮਨੁੱਖ ਜੀਵਨ ਦੀ ਮੁਢਲੀ ਅਵਸਥਾ ਵਿੱਚ ਸੀ ਤਾਂ ਚੀਖਾਂ ਰਾਹੀਂ ਆਪਣੇ ਭਾਵਾਂ ਦਾ ਪ੍ਰਗਟਾਅ ਕਰਦਾ ਸੀ। ਚੀਖ਼ਾਂ ਦੇ ਇਸ ਦੌਰ ਵਿੱਚ ਲਰਜ਼ ਜਾਂ ਥਰਥਰਾਹਟ ਨੇ ਸੁਰ ਨੂੰ ਜਨਮ ਦਿਂੱਤਾ। ਫਿਰ ਜਦ ਚੀਖ਼ ਦੇ ਨਾਲ ਬੋਲ ਵੀ ਸ਼ਾਮਿਲ ਹੋ ਗਏ ਤਾਂ ਸੰਗੀਤ ਦਾ ਦੌਰ ਸ਼ੁਰੂ ਹੋਇਆ।”1 ਹੌਲ਼ੀ-ਹੌਲ਼ੀ ਇਸ ਨਾਲ ਤਾਲ, ਲੈਅ ਅਤੇ ਤੁਕਾਂਤ ਆਦਿ ਜੁੜਦੀ ਗਈ ਅਤੇ ਇਹ ਆਪਣੇ ਮੌਜੂਦਾ ਸਰੂਪ ਵਲ ਵਿਕਾਸ ਕਰਨ ਲੱਗਿਆ। ਪੁਰਾਤਨ ਸਮੇਂ ਵਿੱਚ ਸੰਗੀਤ ਨੂੰ ਦੋ ਰੂਪਾਂ, ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵਿੱਚ ਵੰਡਿਆ ਜਾਂਦਾ ਸੀ।[1]
ਲੋਕ ਸੰਗੀਤ
--ਵਾਤ ;਼ਘੀਗ ਵਚ ;ਾੇਾਹ।ਾ ਗ਼ਾਹਾ ਘਾਸਾ
ਪੰਜਾਬ ਦਾ ਲੋਕ ਸੰਗੀਤਮਨੁੱਖ ਮੁੱਢ ਤੋਂ ਹੀ ਦੁੱਖ-ਸੁੱਖ ਮਹਿਸੂਸ ਕਰਦਾ ਆਇਆ ਹੈ। ਇਸੇ ਤਰ੍ਹਾਂ “ਭਿੰਨ-ਭਿੰਨ ਪ੍ਰਸਥਿਤੀਆਂ ਵਿੱਚ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਭਾਵ ਉਤਪੰਨ ਹੋਏ ਜਿੰਨਾਂ ਨੂੰ ਪ੍ਰਗਟ ਕਰਨ ਲਈ ਉਹਨਾਂ ਦੇ ਮੂਹਾਂ ਚੋਂ ਸ਼ਬਦ ਨਿਕਲੇ ਅਤੇ ਗੀਤ ਬਣੇ। ਇਹ ਵੀ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਇਹ ਸ਼ਬਦ ਬਿਨਾਂ ਗਾਉਣ ਤੋਂ ਨਹੀਂ ਨਿਕਲੇ। ਇਸ ਪ੍ਰਕਾਰ ਇਹ ਸ਼ਬਦ ਪੰਜਾਬੀਆਂ ਦੇ ਹਿਰਦਿਆਂ ਵਿੱਚੋਂ ਹੀ ਸੰਗੀਤ ਬੱਧ ਹੋ ਕੇ ਨਿਕਲੇ। ਗੀਤ ਸੰਗੀਤ ਦੇ ਇਸ ਮੇਲ ਨੂੰ ਹੀ ਪੰਜਾਬ ਦਾ ਲੋਕ ਸੰਗੀਤ ਕਿਹਾ ਜਾਂਦਾ ਹੈ। ਪੰਜਾਬੀ ਲੋਕ ਸੰਗੀਤ ਪੰਜਾਬੀਆਂ ਦੇ ਜਨਜੀਵਨ ਉਪਰ ਆਧਾਰਿਤ ਹੈ। ਜਿਹੜਾ ਇਹਨਾਂ ਦੇ ਸੁਭਾਅ ਦੀਆਂ ਮੂਲ ਰੁਚੀਆਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਜਿਵੇਂ ਕਿ ਬੁਲੰਦ ਆਵਾਜ਼ ਵਿੱਚ ਗਾਉਣਾ, ਜੋਸ਼ੀਨਾ ਬੀਰ ਰਸੀ ਗਾਯਨ, ਨਾਦ ਦਾ ਖੁੱਲਾਪਣ, ਭਾਵੁਕਤਾ, ਅੰਤਿਮ ਸੁਰਾਂ ਨੂੰ ਲਮਕਾ ਕੇ ਛੱਡਣਾ ਆਦਿ। ਪੰਜਾਬੀ ਲੋਕਾਂ ਦੇ ਚਰਿਤਰ ਅਨੁਸਾਰੀ ਹੀ ਉਹਨਾਂ ਦਾ ਗਾਉਣਾ ਵਜਾਉਣਾ ਅਤੇ ਨੱਚਣਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਸੰਗੀਤ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਭਰਭੂਰ ਦਰਸ਼ਨ ਹੁੰਦੇ ਹਨ। ਪੰਜਾਬੀ ਲੋਕ ਸੰਗੀਤ ਵਿੱਚ ਵੀ ਸੰਗੀਤ ਦੇ ਤਿੰਨੋਂ ਰੂਪ ਗਾਇਨ ਵਾਦਨ ਅਤੇ ਨ੍ਰਿਤ ਮਿਲਦੇ ਹਨ। ਅਸੀਂ ਸਭ ਤੋਂ ਪਹਿਲਾਂ ਗਾਯਨ ਰੂਪ ਬਾਰੇ ਸੰਖੇਪ ਜਹੀ ਝਾਤ ਮਾਰਾਂਗੇ। ਪੰਜਾਬੀ ਲੋਕ ਗਾਯਨਪੰਜਾਬੀ ਲੋਕ ਸੰਗੀਤ[3] ਵਿੱਚ ਗਾਯਨ ਦੀ ਪ੍ਰਧਾਨਤਾ ਹੈ। ਵਾਦਨ ਅਤੇ ਨ੍ਰਿਤ ਇਸਦੇ ਸਹਾਇਕ ਹਨ। ਪੰਜਾਬੀ ਲੋਕ ਗਾਯਨ ਵਿੱਚ ਪੰਜਾਬੀ ਲੋਕ ਜੀਵਨ ਨਾਲ ਸੰਬੰਧਿਤ ਲੋਕ ਗੀਤ ਗਾਏ ਜਾਂਦੇ ਹਨ। ਵਿਸ਼ੇਸ਼ ਤਰੀਕੇ ਨਾਲ ਗੀਤਾਂ ਦੀ ਪੇਸ਼ਕਾਰੀ ਹੀ ਲੋਕ ਗਾਇਕੀ ਕਹਾਉਂਦੀ ਹੈ। ਪੰਜਾਬੀ ਲੋਕ ਸੰਗੀਤ ਦੇ ਲੋਕ ਗੀਤਾਂ ਨੂੰ ਡਾ. ਗੁਰਨਾਮ ਸਿੰਘ, ਇਸ ਪ੍ਰਕਾਰ ਵੰਡਦੇ ਹਨ।
ਗਾਇਨ ਰਾਗਉਪਰੋਕਤ ਲੋਕ ਗੀਤਾਂ ਵਿੱਚੋਂ ਮੁੱਖ ਦੇ ਗਾਇਨ ਰਾਗ ਇਸ ਪ੍ਰਕਾਰ ਹਨ:-
ਪੰਜਾਬ ਦਾ ਲੋਕ ਵਾਦਨਆਮ ਤੌਰ ਤੇ ਪੰਜਾਬੀ ਲੋਕ ਗਾਇਕੀ ਵਿੱਚ ਸਾਜ਼ਾਂ ਦੀ ਭੂਮਿਕਾ ਸਹਾਇਕ ਵਾਲੀ ਹੁੰਦੀ ਹੈ। ਇਹਨਾਂ ਵਾਦਨ ਸਾਜ਼ਾ ਵਿੱਚ ਗਾਯਨ ਵਾਲੀ ਧੁਨ ਦਾ ਅਨੁਕਰਣ ਕਰਵਾਇਆ ਜਾਂਦਾ ਹੈ। ਇਹਨਾਂ ਵਿੱਚੋਂ ਕਈ ਸਾਜ਼ ਸੁਰ ਦੇਣ ਵਾਲੇ ਹਨ, ਜਿਹਨਾਂ ਨਾਲ ਆਵਾਜ਼ ਦੀ ਉੱਚੀ ਨੀਵੀਂ ਸੁਰ ਸੈਟ ਕਰਕੇ ਉਸੇ ਹਿਸਾਬ ਨਾਲ ਗਾਇਆ ਜਾਂਦਾ ਹੈ ਅਤੇ ਕਈ ਸਾਜ਼ ਤਾਲ ਦੇਣ ਵਾਲੇ ਹਨ, ਜਿਸ ਨਾਲ ਗਾਇਕੀ ਜਾਂ ਨਾਚ ਦਾ ਰਿਧਮ ਸੈਟ ਕੀਤਾ ਜਾਂਦਾ ਹੈ। ਸੁਰ[4] ਦੇਣ ਵਾਲੇ ਲੋਕ ਸਾਜ਼:-
ਤਾਲ ਦੇਣ ਵਾਲੇ ਲੋਕ ਸਾਜ਼
ਸਾਜ਼ਾਂ ਵਿੱਚ ਤਾਲਪੰਜਾਬ ਦੇ ਲੋਕ ਸਾਜ਼ਾਂ ਵਿੱਚ ਤਾਲ ਜ਼ਿਆਦਾਤਰ ਪੰਜਾਬੀ ਠੇਕਾ ਜਾਂ ਕਹਿਰਾਵਾ ਵਜਦੀ ਹੈ। ਜਿਸ ਦੀ ਲਿਪੀ ਇਸ ਪ੍ਰਕਾਰ ਹੈ।
==ਪੰਜਾਬ ਦੇ ਲੋਕ ਨਾਚ “ਪੰਜਾਬ ਦੇ ਲੋਕ ਨਾਚ ਪੰਜਾਬੀ ਲੋਕ ਸੰਗੀਤ ਦੀ ਤੀਸਰੀ ਧਾਰਾ ਹਨ। ਪੀੜੀ ਦਰ ਪੀੜੀ ਇਹ ਲੋਕ ਨਾਚ ਸਦੀਆਂ ਤੋਂ ਚੱਲੇ ਆ ਰਹੇ ਹਨ। ਫਸਲਾਂ ਮੌਸਮਾਂ ਅਤੇ ਵਿਸ਼ੇਸ਼ ਮੌਕਿਆਂ ਨਾਲ ਜੁੜੇ ਇਹ ਲੋਕ ਨਾਚ ਪੰਜਾਬੀਆਂ ਦੇ ਜੀਵਨ ਨੂੰ ਜਿਉਣ ਜੋਗਾ ਬਣਾ ਰੱਖਦੇ ਹਨ। ਮਨ ਵਿੱਚ ਪੈਂਦਾ ਹੁੰਦੇ ਭਾਵ ਨਾਲ ਮੇਲ ਖਾਂਦੀਆਂ ਮੁੰਦਰਾਵਾਂ ਨਾਲ ਜਦੋਂ ਗਾਇਨ ਅਤੇ ਵਾਦਨ ਦੀ ਸੰਗਤ ਹੁੰਦੀ ਹੈ ਤਾਂ ਇਹ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਇਹਨਾਂ ਨਾਚਾਂ ਵਿੱਚੋਂ ਪੰਜਾਬੀਆਂ ਦੇ ਕਾਰ ਵਿਹਾਰ ਦੀਆਂ ਝਲਕਾਂ ਵੀ ਵੇਖਣ ਨੂੰ ਮਿਲਦੀਆਂ ਹਨ।”7 ਪੰਜਾਬ ਦੇ ਪ੍ਰਚਲਤ ਲੋਕ ਨਾਚ ਹੇਠ ਲਿਖੇ ਹਨ।
ਲੋਕ ਸੰਗੀਤ ਅਤੇ ਪਾਪੂਲਰ ਗਾਇਕੀਅਜੋਕੇ ਸਮੇਂ ਵਿੱਚ ਜੋ ਗੀਤ ਗਾਏ ਜਾ ਰਹੇ ਹਨ। ਕਈ ਲੋਕ ਇਹਨਾਂ ਗੀਤਾਂ ਨੂੰ ਲੋਕ ਗੀਤ ਅਤੇ ਗਾਇਕਾਂ ਨੂੰ ਹੀ ਲੋਕ ਗਾਇਕ[5] ਕਹੀ ਜਾ ਰਹੇ ਹਨ। ਪਰ ਅਸਲ ਵਿੱਚ ਇਹ ਗਲਤ ਰੁਝਾਨ ਹੈ। ਕਿਉਂਕਿ ਇੱਕ ਤਾਂ ਇਹ ਗੀਤ ਲੋਕ ਗੀਤ ਦੀ ਪਰਿਭਾਸ਼ਾ ਤੇ ਹੀ ਖ਼ਰੇ ਨਹੀਂ ਉਤਰਦੇ, ਕਿਉਂਕਿ ਇਹਨਾਂ ਦਾ ਰਚੇਤਾ ਕੋਈ ਵਿਅਕਤੀ ਵਿਸ਼ੇਸ਼ ਹੈ। ਦੂਸਰਾ ਇਹਨਾਂ ਦੀਆਂ ਧੁਨਾਂ ਵਿੱਚ ਪੱਛਮੀ ਸੰਗੀਤ ਦਾ ਰਲਾਅ ਹੈ। ਇਹ ਰਾਕ ਐਂਡ ਰੋਲ ਸੰਗੀਤ ਵਾਲੀਆਂ ਹਨ। ਇਸ ਲਈ ਇਹ ਸਪਸ਼ਟ ਹੈ ਕਿ ਅਜੋਕੇ ਗੀਤ ਜੋ ਫਿਲਮਾਂ ਅਤੇ ਟੇਪਾਂ ਵਿੱਚ ਆ ਰਹੇ ਹਨ, ਇਹ ਲੋਕ ਗੀਤਾਂ ਤੋਂ ਵੱਖਰੇ ਹਨ। ਇਸ ਸੰਗੀਤ ਨੂੰ ਲੋਕ ਸੰਗੀਤ ਦਾ ਵਿਗੜਿਆ ਹੋਇਆ ਰੂਪ ਕਿਹਾ ਜਾ ਸਕਦਾ ਹੈ। ਸ਼ਾਇਦ ਇਸੇ ਲਈ ਸੰਗੀਤ ਸ਼ਾਸ਼ਤਰੀ ਇਸਨੂੰ ;ਜਪੀਵ ਠਚਤਜਫ ਦਾ ਨਾਮ ਦਿੰਦੇ ਹਨ। ਜੇਕਰ ਇਸ ਸੰਗੀਤ ਵਿੱਚ ਸ਼ਾਸ਼ਤਰੀ ਸੰਗੀਤ ਦਾ ਅੰਸ਼ ਵਧੇਰੇ ਹੋਵੇ, ਤੇ ਇਹ ਸ਼ਾਸ਼ਤਰੀ ਸੰਗੀਤ ਦੀ ਤਰ੍ਹਾਂ, ਗਾਮਕ, ਮੀਂਡ, ਤਾਨਾਂ, ਮੁਰਕੀਆਂ ਨਾਲ ਭਰਭੂਰ ਹੋਵੇ ਤਾਂ ਇਸਨੂੰ ;ਜਪੀਵ ਫ;਼ਤਤਜਫ਼; ਸੰਗੀਤ ਕਹਿ ਦਿੱਤਾ ਜਾਂਦਾ ਹੈ। ਪਰ ਜੇਕਰ ਇਸ ਵਿੱਚ ਲੋਕ ਸੰਗੀਤ ਦੀ ਤਰ੍ਹਾਂ ਨਾਦ ਦਾ ਖੁੱਲਾਪਣ, ਤਰਲਤਾ ਤੇ ਆਪ ਮੁਹਾਰਾਪਣ ਜਿਆਦਾ ਹੋਵੇ ਤਾਂ ਇਸਨੂੰ ਰਿ;ਾ ਵਰਚਫੀ ਕਿਹਾ ਜਾਂਦਾ ਹੈ। ਸਾਡੀ ਅੱਜ ਦੀ ਸਾਰੀ ਪੰਜਾਬੀ ਗਾਇਕੀ ਰਿ;ਾ ਵਰਚਫੀ ਨਾਲ ਭਰਭੂਰ ਹੈ। ਸਿਰਫ ਦੋ ਜਾਂ 3% ਗਾਇਕ ਹੀ ਅਜਿਹੇ ਹਨ ਜੋ ;ਜਪੀਵ ਫ;਼ਤਤਜਫ਼; ਗਾਉਂਦੇ ਹਨ, ਵਰਨਾਂ 97% ਗਾਇਕ ਰਿ;ਾ ਵਰਚਫੀ ਵਾਲੇ ਹੀ ਹਨ।ਇਸ ਤਰ੍ਹਾਂ ਸਾਡੀ ਸਮੁੱਚੀ ਪੰਜਾਬੀ ਗਾਇਕੀ ਲੋਕ ਸੰਗੀਤ ਤੋਂ ਹੀ ਸੇਧ ਲੈਂਦੀ ਹੈ। ਜਿਸ ਕਾਰਨ ਇਹ ਆਮ ਲੋਕਾਈ ਨੂੰ ਲੋਕ ਸੰਗੀਤ ਹੋਣ ਦਾ ਭੁਲੇਖਾ ਪਾਉਂਦੀ ਹੈ, ਪਰ ਥੋੜੀ ਜਹੀ ਸਮਝ ਵਾਲਾ ਸ੍ਰੋਤਾ ਇਸ ਗਾਇਕੀ ਅਤੇ ਲੋਕ ਗਾਇਕੀ ਵਿਚਲਾ ਅੰਤਰ ਆਸਾਨੀ ਨਾਲ ਸਮਝ ਸਕਦਾ ਹੈ। ਇਸ ਲਈ ਇਹ ਸਪਸ਼ਟ ਹੈ ਕਿ ਸਾਡੀ ਪਾਪੂਲਰ ਗਾਇਕੀ ;ਜਪੀਵ ਫ;਼ਤਤਜਫ਼; ਨਹੀਂ, ਸਗੋਂ ਰਿ;ਾ ਵਰਚਫੀ ਭਰਭੂਰ ਹੈ ਜਿਸ ਵਿੱਚ ਪੱਛਮੀ ਸੰਗੀਤ ਦਾ ਵੀ ਰਲਾ ਕੀਤਾ ਜਾ ਰਿਹਾ ਹੈ।
ਹਵਾਲੇ
|
Portal di Ensiklopedia Dunia