ਪੰਡਿਤ ਰਵੀ ਸ਼ੰਕਰ
ਪੰਡਿਤ ਰਵੀ ਸ਼ੰਕਰ (7 ਅਪਰੈਲ 1920- 12 ਦਸੰਬਰ 2012) ਉੱਘੇ ਸਿਤਾਰ ਵਾਦਕ, ਭਾਰਤੀ ਸ਼ਾਸਤਰੀ ਸੰਗੀਤ ਦੇ ਅਜਿਹੇ ਸ਼ਖ਼ਸ ਸਨ ਜਿਹਨਾਂ ਨੂੰ ਸੰਸਾਰ ਸੰਗੀਤ ਦਾ ਗਾਡ ਫਾਦਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ। ਕਾਸ਼ੀ ’ਚ 7 ਅਪਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁੱਢਲਾ ਜੀਵਨ ਕਾਸ਼ੀ ਦੇ ਘਾਟਾਂ ’ਤੇ ਬੀਤਿਆ। ਉਹਨਾਂ ਦੇ ਪਿਤਾ ਬੈਰਿਸਟਰ ਸਨ ਅਤੇ ਰਾਜ ਘਰਾਣੇ ਦੇ ਉਚੇ ਅਹੁਦੇ ’ਤੇ ਮੌਜੂਦ ਸਨ। ਉਹ ਤਬਲਾ ਉਸਤਾਦ ਅੱਲਾ ਰੱਖਾ ਖਾਂ, ਕਿਸ਼ਨ ਮਹਾਰਾਜ ਅਤੇ ਸਰੋਦ ਵਾਦਕ ਉਸਤਾਦ ਅਲੀ ਅਕਬਰ ਖ਼ਾਨ ਨਾਲ ਜੁੜੇ ਰਹੇ। ਇਪਟਾ ਅਤੇ ਕਾਮਰੇਡ ਰੋਬੂਦਾਆਪਣੇ ਇਪਟਾ ਦੇ ਦਿਨਾਂ ਦੀ ਬਹੁਤ ਸ਼ੁਰੂਆਤ ਵਿੱਚ ਰਵੀ ਸ਼ੰਕਰ ਦਾ ਇੱਕ ਦੇਰਪਾ ਯੋਗਦਾਨ ਇਕਬਾਲ ਦੇ ਤਰਾਨੇ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮਾਰਾ'ਨੂੰ ਦਿੱਤਾ ਸੰਗੀਤ ਸੀ। ਇਸ ਘਟਨਾ ਦਾ ਪ੍ਰੀਤੀ ਸਰਕਾਰ, ਜੋ ਉਦੋਂ ਮੁੰਬਈ ਵਿੱਚ ਅੰਧੇਰੀ ਵਿਚਲੇ ਇਪਟਾ ਕਮਿਊਨ ਵਿੱਚ ਇੱਕ ਪੂਰਨਕਾਲੀ ਕਲਾਕਾਰ ਅਤੇ ਭਾਕਪਾ ਵਰਕਰ ਵਜੋਂ ਕੰਮ ਕਰਦੀ ਸੀ ਅਤੇ ਹੁਣ 90 ਸਾਲ ਦੀ ਹੈ ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ: "1945 ਵਿੱਚ, ਜਦੋਂ ਪੰਡਿਤ ਜੀ ਮਲਾਡ ਵਿੱਚ ਰਹਿੰਦੇ ਸਨ, ਇਪਟਾ ਨੇ ਉਸਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਲਈ ਸੰਗੀਤ ਦੇਣ ਲਈ ਅਨੁਰੋਧ ਕੀਤਾ। ਰੋਬੂਦਾ, ਜਿਸ ਨਾਂ ਨਾਲ ਅਸੀਂ ਉਹਨਾਂ ਨੂੰ ਪੁਕਾਰਦੇ ਹੁੰਦੇ ਸੀ, ਤੁਰਤ ਮੰਨ ਗਏ। ਮੈਂ ਉਸ ਦੇ ਅਪਾਰਟਮੈਂਟ ਗਈ। ਉਹਨਾਂ ਸਿਤਾਰ ਉੱਤੇ ਗੀਤ ਛੇੜ ਲਿਆ ਅਤੇ ਮੈਨੂੰ ਨਾਲ ਨਾਲ ਗਾਉਣ ਲਈ ਕਿਹਾ। ਮੈਂ ਗਾਉਣਾ ਸਿੱਖ ਲਿਆ ਅਤੇ ਅੰਧੇਰੀ ਵਿੱਚ ਕਮਿਊਨ ਵਾਪਸ ਆ ਕੇ ਸਭ ਦੇ ਸਾਹਮਣੇ ਇਹ ਗਾਇਆ। ਹਰ ਕੋਈ ਮੰਤਰ ਮੁਗਧ ਸੀ ਅਤੇ ਮੇਰੇ ਤੋਂ ਸਿੱਖਣ ਲਈ ਪ੍ਰੇਰਿਤ ਹੋ ਗਿਆ ਸੀ। ਉਦੋਂ ਤੋਂ ਇਹ ਕਿਸੇ ਵੀ ਇਪਟਾ ਪਰੋਗਰਾਮ ਲਈ ਸ਼ੁਰੂਆਤੀ ਗੀਤ ਬਣ ਗਿਆ। ਅੱਜਕੱਲ੍ਹ, ਇਹ ਗੀਤ ਸਾਡੇ ਲਈ ਸਾਂਭਣਯੋਗ ਕੀਮਤੀ ਖਜਾਨਾ ਹੈ, ਜਿਸਦੇ ਲਈ ਸਿਹਰਾ ਰਵੀਸ਼ੰਕਰ ਨੂੰ ਜਾਂਦਾ ਹੈ।"[2] ਪੱਛਮੀ ਦੇਸ਼ਾਂ ਵਿੱਚ ਪ੍ਰਭਾਵਰਵੀ ਸ਼ੰਕਰ ਨੇ ਪੱਛਮੀ ਦੇਸ਼ਾਂ ਤਕ ਨੂੰ ਆਪਣੀ ਕਲਾ ਨਾਲ ਕੀਲ ਲਿਆ। ਉਹਨਾਂ ਬੀਟਲਜ਼, ਜਾਰਜ ਹੈਰੀਸਨ ਅਤੇ ਯਹੂਦੀ ਮੈਨੂਹਿਨ ਜਿਹੇ ਉੱਘੇ ਸੰਗੀਤਕਾਰਾਂ ਨਾਲ ਮਿਲ ਕੇ ਵੀ ਐਲਬਮ ਕੱਢੇ। ਉਹਨਾਂ ਭਾਰਤੀ ਕਲਾਸੀਕਲ ਸੰਗੀਤ ਨੂੰ ਪੱਛਮੀ ਦੇਸ਼ਾਂ ਵਿੱਚ ਅਹਿਮ ਮੁਕਾਮ ਦਿਵਾਇਆ। ਉਹਨਾਂ ਭਾਰਤ,ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਕੁਝ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। ਸੱਤਿਆਜੀਤ ਰੇਅ ਦੀ ‘ਅੱਪੂ ਟਰਾਇਲੋਜੀ’ ਵਾਸਤੇ ਵੀ ਉਹਨਾਂ ਹੀ ਸੰਗੀਤ ਤਿਆਰ ਕੀਤਾ। ਮਾਨ ਸਨਮਾਨਉਹਨਾਂ ਨੂੰ ਸੰਗੀਤ ਦੀ ਬਦੌਲਤ 1999 ’ਚ ਭਾਰਤ ਰਤਨ ਮਿਲਿਆ। ਇਸ ਤੋਂ ਇਲਾਵਾ ਉਹਨਾਂ ਨੂੰ ਮੈਗਾਸਾਸੇ ਪੁਰਸਕਾਰ, ਤਿੰਨ ਗਰੈਮੀ ਐਵਾਰਡਾਂ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਨੇ ਅਪਣਾ ਪਹਿਲਾ ਸੰਗੀਤਕ ਪ੍ਰੋਗਰਾਮ 10 ਸਾਲ ਦੀ ਉਮਰ ’ਚ ਦਿਤਾ ਸੀ। ਭਾਰਤ ਵਿੱਚ ਉਹਨਾਂ ਨੇ ਪਹਿਲਾ ਪ੍ਰੋਗਰਾਮ 1939 ’ਚ ਅਤੇ ਭਾਰਤ ਤੋਂ ਬਾਹਰ ਪਹਿਲਾ ਪ੍ਰੋਗਰਾਮ 1954 ’ਚ ਸੋਵੀਅਤ ਸੰਘ ਵਿੱਚ ਦਿਤਾ ਸੀ। ਉਹਨਾਂ ਨੇ ਹੀ ‘ਸਾਰੇ ਜਹਾਂ ਸੇ ਅੱਛਾ’ ਦਾ ਸੰਗੀਤ ਬਣਾਇਆ ਸੀ। ਹਵਾਲੇ![]() ਵਿਕੀਮੀਡੀਆ ਕਾਮਨਜ਼ ਉੱਤੇ ਪੰਡਿਤ ਰਵੀ ਸ਼ੰਕਰ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia