ਪੱਛਮ ਉਤਾਨ ਆਸਨ![]() ਪੱਛਮ ਉਤਾਨ ਆਸਨ ਯੋਗ ਦਾ ਇੱਕ ਮਹੱਤਵਪੂਰਨ ਆਸਨ[1] ਹੈ। ਇਹ ਆਸਨ ਜਿਗਰ, ਗੁਰਦਿਆਂ, ਅੰਤੜੀਆਂ, ਮਾਨਸਿਕ ਬੀਮਾਰੀਆਂ, ਕਬਜ਼ ਨੂੰ ਠੀਕ ਕਰਦਾ ਹੈ ਅਤੇਪੇਟ ਦਾ ਮੋਟਾਪਾ ਘਟਦਾ ਹੈ। ਇਸ ਆਸਨ ਨੂੰ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਸਵੇਰ ਜਾਂ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ। ਵਿਧੀਸਭ ਤੋਂ ਪਹਿਲਾਂ ਚਾਦਰ ਜਾਂ ਦਰੀ ’ਤੇ ਬੈਠ ਜਾਓ। ਹੁਣ ਆਪਣੀਆਂ ਲੱਤਾਂ ਫੈਲਾ ਲਵੋ। ਇਹ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਹਨ। ਹੁਣ ਲੰਮਾ ਸਾਹ ਭਰਦੇ ਹੋਏ ਦੋਵੇਂ ਬਾਹਾਂ ਨੂੰ ਉਪਰ ਚੁੱਕੋ ਅਤੇ ਹੌਲੀ-ਹੌਲੀ ਸਾਹ ਨੂੰ ਬਾਹਰ ਕੱਢਦੇ ਹੋਏ ਅੱਗੇ ਝੁਕੋ। ਇਸ ਤਰ੍ਹਾਂ ਕਰਦੇ ਹੋਏ ਹੱਥਾਂ ਨਾਲ ਪੈਰਾਂ ਨੂੰ ਫੜੋ ਅਤੇ ਸਿਰ ਗੋਡਿਆਂ ਉੱਤੇ ਰੱਖ ਲਵੋ। ਇਸ ਆਸਨ ਵਿੱਚ ਸਾਹ ਨਾਰਮਲ ਰਹੇਗਾ। ਹੁਣ ਜਿਸ ਤਰ੍ਹਾਂ ਆਸਨ ਵਿੱਚ ਗਏ ਸੀ, ਉਸੇ ਤਰ੍ਹਾਂ ਵਾਪਸ ਆ ਜਾਓ। ਸਾਹ ਭਰਦੇ ਹੋਏ ਵਾਪਸ ਆਓ ਅਤੇ ਛੱਡਦੇ ਹੋਏ ਹੱਥਾਂ ਨੂੰ ਵਾਪਸ ਜ਼ਮੀਨ ’ਤੇ ਲਾ ਲਵੋ। ਨਵੇਂ ਅਭਿਆਸੀ ਅੱਧਾ ਪੱਛਮ ਉਤਾਨ ਆਸਨ ਕਰ ਸਕਦੇ ਹਨ, ਇਸ ਵਿੱਚ ਇੱਕ ਬਾਹ ਉਪਰ ਕਰਨੀ ਹੈ ਅਤੇ ਇੱਕ ਲੱਤ ਅੱਗੇ। ਸਾਵਧਾਨੀਆਂ
ਗੈਲਰੀਹਵਾਲੇ
|
Portal di Ensiklopedia Dunia