ਫਰਦ ਫ਼ਕੀਰ
ਫਰਦ ਫ਼ਕੀਰਸੂਫ਼ੀਆ ਜਾਂ ਸੂਫ਼ੀ ਕਵੀਆਂ ਦੀ ਕੋਈ ਵੀ ਜੀਵਨੀ ਅਜਿਹੀ ਨਹੀਂ, ਜਿਸ ਵਿੱਚ ਫਰਦ ਫ਼ਕੀਰ ਦੇ ਜੀਵਨ ਜਾਂ ਸਿੱਖਿਆਵਾਂ ਦਾ ਵਰਣਨ ਹੋਵੇ। ਮੋਖਿਕ ਪਰੰਪਰਾ ਵੀ ਉਸ ਬਾਰੇ ਖਾਮੋਸ਼ ਹੈ। ਹੋ ਸਕਦਾ ਹੈ ਕਿ ਗੁਜਰਾਤ ਜ਼ਿਲ੍ਹੇ ਦੇ ਕਿਸੇ ਇੱਕ ਲੇਕਾਰੇ ਪਿੰਡ ਵਿੱਚ ਇਸ ਫ਼ਕੀਰ ਨਾਲ ਸੰਬੰਧਤ ਜਾਣਕਾਰੀ ਬਾਰੇ ਕੋਈ ਰਵਾਇਤ ਪੁਚਤਤ ਹੋਵੇ। ਉਹ ਇੱਕ ਪ੍ਰੱਸਿਧ ਸਿਲਸਿਲੇ ਦਾ ਸੂਫ਼ੀ ਸੀ। ਜਨਮਫਰਦ ਫ਼ਕੀਰ ਦਾ ਜਨਮ ਸਤਾਰਵੀ ਸਦੀ ਦੇ ਪਹਿਲੇ ਦਹਾਦੇ 1704 ਈ ਵਿੱਚ ਗੁਜਰਾਤ ਵਿਖੇ ਹੋਇਆ। ਉਸ ਦਾ ਤਖੱਤਸ ‘ਫਕੀਰ` ਸਪਸ਼ਟ ਕਰਦਾ ਹੈ ਕਿ ਉਹ ਦਰਵੇਸ਼ ਸੀ। ਉਸ ਦੀ ਰਚਨਾ ਵਿੱਚ ਆਏ ਵੇਰਵਿਆਂ ਤੋਂ ਜ਼ਾਹਰ ਹੈ ਕਿ ਉਹ ਨੀਵੀਆਂ ਜਾਤੀਆਂ ਖਾਸ ਕਰਕੇ ਜੁਲਾਹਿਆਂ ਅਤੇ ਨਾਈਆਂ ਦਾ ਪੀਰ ਸੀ। ਗੁਜਰਾਤ ਸਾਂਝੇ ਪੰਜਾਬ ਦਾ ਪ੍ਰਸਿੱਧ ਸ਼ਹਿਰ ਰਿਹਾ ਹੈ। ਇਹ ਜਿਲੇ, ਦਾ ਮੁੱਖ ਕਾਰਯਾਲਾ ਹੋਣ ਕਰਕੇ ਪੁਸ਼ਾਸਨ, ਦੇ ਪੱਖੋ, ਵੀ ਮਹੱਤਵਪੂਰਨ ਸ਼ਹਿਰ ਸੀ, ਜਿਸ ਦੇ ਇੱਕ ਪਾਸੇ ਵਜੀਰਾਬਾਦ ਤੇ ਦੂਜੇ ਪਾਸੇ ਲਾਲਾਮੂਸਾ ਹੈ। ਗੁਜਰਾਤ ਦਾ ਸਿੱਖ ਇਤਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ। ਕਹਿੰਦੇ ਹਨ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋ ਮੁੜੇ ਤਾਂ ਏਸੇ ਸ਼ਹਿਰ ਵਿੱਚ ਬਿਰਾਜਮਾਨ ਹੋਏ ਸਨ। ਆਪ ਦੀ ਯਾਦ ਵਿੱਚ ਸਿਖ ਸੰਗਤਾਂ ਵਲੋਂ ਬਣਾਇਆ ਕਾਬੁਲੀ ਦਰਵਾਜੇ ਇੱਕ ਗੁਰਦੁਆਰ ਹੈ। ਸਿੱਖ ਫੋਜਾਂ ਅਤੇ ਅੰਗੇਰਜ਼ਾਂ ਵਿੱਚ ਅੰਤਿਮ ਜੰਗ 21 ਫਰਵਰੀ 1849 ਨੂੰ ਗੁਜਰਾਤ ਵਿਖੇ ਹੋਈ ਸੀ। ਇਤਿਹਾਸਕ ਸ਼ਹਿਰ ਦਾ ਜੰਮ ਪਲ ਸੀ ਫਰਦ ਫ਼ਕੀਰ। 1704-1800 ਈ ਉਸ ਦੇ ਸਮਕਾਲੀ ਸੂਫ਼ੀਆਂ ਤੀ ਸੂਚੀ ਇਸ ਪ੍ਰਕਾਰ ਹੈ:- ਸ਼ਾਹ ਸ਼ਰਫ਼ ਬਟਾਲਵੀ (1640-1724 ਈ) ਅਲੀ ਹੈਦਰ (1690-1785 ਈ) ਬੁੱਲੇ ਸ਼ਾਹ (1680-1758 ਈ) ਗੁਲਾਮ ਜੀਲਾਨੀ (1749-1819 ਈ) ਸਚਤ ਸਰਮਗਤ (1736-1826 ਈ) ਫਰਦ ਫਕੀਰ ਸ਼ਰਈ/ਸੂਫ਼ੀ ਡਾ. ਲਾਜਵੰਤੀ ਮਦਾਨ ਨੇ ਫਰਦ ਨੂੰ ਮਾਸੂਲੀ ਸ਼੍ਰੇਣੀ ਦਾ ਸੂਫ਼ੀ ਦਰਵੇਸ਼ ਮੰਨਿਆ ਹੈ। ਉਹ ਸੂਫ਼ੀ ਵੀ ਸੀ ਪਰ ਪਹਿਲੇ ਪੜਾਉ (ਸ਼ਰੀਅਤ) ਦਾ। ਉਸ ਦੀ ਫ਼ਕੀਰੀ ਦੀ ਵਦਵੀ ਤੋਂ ਪਤਾ ਲਗਦਾ ਹੈ ਕਿ ਊਹ ਇੱਕ ਦਰਵੇਸ਼ ਸੀ ਤੇ ਉਹ ਵੀ ਮਾਮੁਲੀ ਢੰਗ ਦੀ ਸਾਧਾਰਟ ਸ਼ੇਣੀ ਦਾ।1 ਪੀਰੀ ਤੇ ਦਰਵੇਸ਼ੀ, ਵੇਸੇ ਤਾਂ ਉਚੀ ਹਸਤੀ ਦੀਆਂ ਸੂਚਕ ਹਨ, ਪਰ ਉਹ (ਫਰਦ) ਕੋਲ ਸਾਰੀਆਂ ਜਾਤੀਆਂ ਦੇ ਲੋਕ ਆਉਦੇ ਸਨ। ਇਹ ਸਿਟ ਕ ਉਸ ਦੀਆਂ ਆਪਣੀਆਂ ਕਹੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਉਹ ਛੋਟੀਆਂ ਜਾਤਾ ਜਿਸ ਤਰ੍ਹਾਂ ਕਿ ਜੁਲਾਹਿਆ ਤੇ ਨਾੲਤੀਆਂ ਤਾ ਪੀਰ ਸੀ।2 ਉਚਿਤ ਨਹੀਂ ਭਾਸਦਾ ਕਿਉਂਕਿ ਸਿਵਾਏ ‘ਕਸਾਬਾਨਾਮਾ ਬਾਫਿੰਦਰਾਾਂ` ਦੇ ਹੋਰ ਕਿਧਰੇ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ। ਫਰਦ ਫ਼ਕੀਰ ਇੱਕ ਸੂਫ਼ੀ ਦਰਵੇਸ਼ ਸੀ। ਇਸ ਬਾਰੇ ਦੋ ਰਾਵਾ ਨਹੀਂ ਹੋ ਸਕਦੀਆਂ। ਤੇਖ ਦਾ ਸੂਫ਼ੀ ਬਣਨ ਵਿੱਚ ਤਾ ਕੋਈ ਤਰਕਦ ਹੀ ਨਹੀਂ ਕਰਨਾ ਪੈਂਦਾ ਫਰਦ ਆਖਦਾ ਹੈ:- ਮੀਮ, ਮੈਂ ਮੂੰ ਮੁੱਲ ਵਿਕਉਂਦੀ, ਅੱਜ ਫਕੀਰੀ ਹੱਟ। ਇੱਕ ਪੈਸੇ ਦੀ ਉਨ ਲਾਈ ਗੱਲੇ ਨੂੰ ਸੇ੍ਹਲੀ ਵੱਟ। ਗੇਰੂ ਰੰਗ ਲਏ ਕਪੜੇ ਖੋਲ ਸਿਰੇ ਦੇ ਵਾਲ। ਫਰਦਾ ਲੇਖਾ ਲੇਸੀਆ, ਰਬ ਕਾਦਿਰ ਜੱਲ ਜਲਾਲ। ਸ਼ਰੀਅਤ ਦੀ ਮੰਜਿਲ ਉੱਤੇ ਖਲੋਤੇ ਸੂਫ਼ੀ ਤੋਂ ਇਸ ਨਾਲੋਂ ਵੱਧ ਆਮ ਨਹੀਂ ਕੀਤਾ ਜਾ ਸਕਦੀ। ਉਸ ਦਾ ਪੰਜਾਬੀ ਕਾਵਿ ਪੇਂਡੂ ਢੰਗ ਦਾ ਹੀ ਹੈ, ਪਰ ਉਸ ਅੰਦਰ ਉਹ ਮਿਠਾਸ ਨਹੀਂ ਜੋ ਕਿ ਪੇਂਡੂ ਕਾਵਿ ਵਿੱਚ ਮਿਲਦੀ ਹੈ। ਇਹ ਇੱਕ ਖਾਸ ਤਰ੍ਹਾਂ ਦੇ ਬੈਂਤ ਹਨ ਜਿਹੜੇ ਕਿ ਕੁਝ ਖੁਰਦਰੇ ਲਹਿਜੇ ਤੇ ਲਖਾਇਦ ਨੇ, ਤੇ ਦਾ ਵਹਾਅ ਵੀ ਇਕੋ ਜਿਹਾ ਨਹੀਂ ਹੈ। ਪਰੰਤੂ ਇਹ ਇਨ੍ਹਾਂ ਬੈਂਤ ਕਾਫ਼ੀ ਸ਼ਕਤੀਸ਼ਾਲੀ ਤੇ ਦਿੁੜਤਾ ਭਰਪੂਰ ਹਨ।3 ਸਿੱਖਿਆ ਜਾਪਦਾ ਹੈ ਕਿ ਫਰਦ ਫ਼ਕੀਰ ਅਰਬੀ ਭਾਸ਼ਾ ਦਾ ਚੰਗਾ ਗਿਆਤਾ ਸੀ। ਰਚਨਾਵਾਂਫਰਦ ਫ਼ਕੀਰ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ:- ਸੀਹਰਫ਼ੀਇਹ ਰੂੜੀਵਾਦੀ ਮੁਸਲਾਮਾਨਾ ਅਤੇ ਸਮਾਜ ਦੇ ਨੀਵੇਂ ਤਬਕਿਆਂ ਵਿੱਚ ਵਧੇਰੇ ਹਰਮਨ ਪਿਆਰੀ ਹੈ। ਇਸ ਦੀਆਂ ਕਈ ਛਾਪਾਂ ਮਿਲਦੀਆਂ ਹਨ। ਫਰੀਦ ਨੇ ਨਫਸ ਨੂੰ ਪਲੀਦ ਮੰਨਿਆ ਹੈ। ਇਸ ਕਵੀ ਅਨੁਸਾਰ- ਖੇ-ਖੁਸ਼ੀਆਂ ਕਰ ਤੂੰ ਸ਼ਾਦੀਆਂ ਬੈਠੋ ਮਜਲਸ ਹਲਾ। ਕੁੱਤੇ ਨਫਸ ਪਲੀਦ ਦੀ, ਮੰਨੀ ਤੁੱਧ ਰਿਜਾ। ਬਾਰਾ-ਮਾਹਇਸ ਦੇ ਕਈ ਹੱਥ-ਲਿਖਤ ਖਰੜੇ ਮੌਜੂਦ ਹਨ। ਅਤੇ ਵੱਖ-ਵੱਖ ਲਾਇਬਰੇਰੀਆਂ ਅਤੇ ਵਿਅਕਤੀਆਂ ਕੋਲ ਇਸ ਦੇ ਭਿੰਨ-ਭਿੰਨ ਨੁਸਖੇ ਮਿਲਦੇ ਹਨ। ਇੱਕ ਹੱਥ ਲਿਖਤ ਖਰੜਾ ਇੰਡੀਆਂ ਆਫਿਸ ਲਾਇਬਰੇਰੀ ਵਿੱਚ ਮੋਜੂਦ ਹੈ। ਫਰਦ ਫ਼ਕੀਰ ਦਾ ਬਾਰਾ-ਮਾਹ ਪੰਜਾਬ ਵਿੱਚ ਅਨੇਕਾਂ ਵਾਰ ਛਪਿਆਂ ਹੈ। ਉਦਾਹਰਣ:- ਚੜਿਆਂ ਹਾੜ ਮਹੀਨਾ ਕੜਾਕਦਾ, ਮੇਰੇ ਅੰਦਰ ਭਾਂਬੜ ਭੜਕਦਾ। ਇਸ ਬਿਰਹੋਂ ਸੂਰਜ ਚਾੜ੍ਹਿਆ, ਮੈਨੂੰ ਪਿਆਰੇ ਦਿਲੋ ਵਿਸਾਰਿਆਂ। ਕਸਬ-ਨਾਮਾ ਬਾਫਿੰਦਰਾਾਂਨ ਜੁਲਾਹਿਆਂ ਦੇ ਕਸਬ ਬਾਰੇ ਇਹ ਗਿਆਨਪਰਕ ਪੁਸਤਕ 1751 ਈ. ਵਿੱਚ ਮੁਕੰਮਲ ਹੋਈ। ਇਸ ਵਿੱਚ ਕੱਪੜਾ ਬੁਣਨ ਦੇ ਅਮਲ ਦਾ ਅਧਿਆਤਮਦ ਪਧੱਰ ਤੇ ਬਿਆਨ ਹੈ। ਜੁਲਾਹਿਆਂ ਦੀ ਉਸਤਤੀ ਹੈ ਅਤੇ ਬਾਦਸ਼ਾਹਾਂ ਦੀ ਨਿੰਦਿਆ ਜੋ ਉਹਨਾਂ ਉੱਤੇ ਜੁਲਮ ਕਰਦੇ ਹਨ। ਇਹ ਰਚਨਾਵਾਂ ਪੰਜਾਬ ਵਿੱਚ ਦੋ ਜਾਂ ਤਿੰਨ ਵਾਰ ਵਤੱਖ-ਵੱਖ ਥਾਵਾਂ ਉੱਤੇ ਛੱਪੀ। ਸਾਰੀਆਂ ਛਾਪਾਂ ਵਿੱਚੋਂ ਮੁਸਲਿਮ ਸਟੀਮ ਪੈ੍ਰਸ ਲਾਹੌਰ ਵਲੋ ‘ਦਰਿਆ-ਇ-ਸਾਰਫ਼ਤ ਨਾਮ ਹੇਠ ਛੱਪੀ ਪੁਤਸਕ ਜਿਸ ਵਿੱਚ ਉਸ ਦੀਆਂ ਦੋ ਹੋਰ ਰਚਨਾਵਾਂ ਬਾਰਾ ਮਾਹ ਅਤੇ ਸ਼ੀਰਰਫ਼ੀ ਵੀ ਸਾਮਿਲ ਹੈ, ਉਤਮ ਹੈ। ਉਦਾਹਰਣ:- ਸੂਤਰ ਅੱਠੀ ਸੱਤੀ ਦੇ ਵਿਚ, ਚੋਂਸੀ ਨਾਂਹ ਵਗਾਈ, ਬਹੁਤ ਕਾਰੀਗਰ ਦੇਖਣ ਆਏ, ਜਾ ਮੈਂ ਤਾਣੀ ਲਾਈ। ਰੋਸ਼ਨ-ਦਿਲਇਹ ਰੂੜੀਗਤ ਧਾਰਮਿਕ ਫਰਜ਼ਾਂ ਬਾਰੇ ਹਦਾਇਤਾਂ ਦਾ ਗੁਟਕਾ ਹੈ। ਇਹ ਕਿਤਾਬੜੀ ਬਹੁਤ ਲੋਕ-ਪ੍ਰਿਯ ਹੈ ਅਤੇ ਨਿਰੰਤਰ ਛਪਦੀ ਰਹੀ ਹੈ। ਸਾਡਾ ਵਿਸ਼ਵਾਸ ਹੈ ਕਿ ਪ੍ਰਸਥਿਤੀਆਂ ਦੇ ਦਬਾਅ ਕਾਰਨ ਜਾਂ ਤਾਂ ਫਰਦ ਫਕੀਰ ਨੂੰ ਇਸ ਦਾ ਲੇਖਕ ਹੋਣਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ, ਉਸ ਨੂੰ ਅਜੇਹਾ ਲਿਖਣ ਲਈ ਮਜ਼ਬੂਰ ਕੀਤਾ ਗਿਆ। ਫਰਦ ਫਕੀਰ ਹੋਇਆ ਕੋਈ ਖਾਸਾ, ਮਰਦ ਸਫਾਈ ਵਾਲਾ। ਫਿਕਰ ਅੰਦਰ ਭੀ ਚੁਸਤ-ਸੁਖਨ ਹੈ, ਇਸ਼ਕ ਅੰਦਰ ਖੁਸ਼ਚਾਲਾ। ਕਸਬ-ਨਾਮਾ ਬਾਫਿੰਦਰਾਇਸ ਵਿੱਚ ਫਰਦ ਫ਼ਕੀਰ ਇਹ ਦਰਸਾਉਂਦਾ ਹੈ ਕਿ ਉਸ ਸਮੇਂ ਦੇ ਰਾਜੇ ਕਿਸੇ ਤਰ੍ਹਾਂ ਕਸਬੀਆਂ ਜਾਂ ਦਸਤਕਾਰਾਂ ਨਾਲ ਦੂਰ-ਵਿਹਾਰ ਕਰਦੇ ਸਨ। ਦਸਤਕਾਰੀ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵਣਗੇ:- ਹਾਕਮ ਹੋ ਕੇ ਬਹਿਣ ਗਲੀੱਚੇ ਬਹੁਤ ਜੁਲਮ ਕਮਾਂਦੇ ਮਿਹਨਤੀਆਂ ਨੂੰ ਕੰਮੀ ਆਖਣ ਖੂਨ ਉਹਨਾਂ ਦਾ ਖਾਂਦੇ। ਫੜ ਵਗਾਰੀ ਲੈ ਲੈ ਜਾਵਣ, ਖੋਫ਼ ਖ਼ੁਦਾ ਨਾਹੀਂ॥ ਫਰਦ ਫਕੀਰ ਦਰਦ ਮੰਦਾ ਦੀਆਂ ਇੱਕ ਦਿਨ ਪੈਸਣ ਆਹੀ। ਹਵਾਲੇ1) 1, 2 ਪੰਜਾਬੀ ਯੂਨੀਵਰਸਿਟੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਤੀਜਾ ਪੰਨਾ 130 2) 1, 2 ਪੰਜਾਬੀ ਯੂਨੀਵਰਸਿਟੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਤੀਜਾ ਪੰਨਾ 130 3) ਡਾ. ਲਾਜਵੰਤੀ ਮਦਾਨ, ਫਰਦ ਫ਼ਕੀਰ, ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 131
|
Portal di Ensiklopedia Dunia