ਫ਼ਰੀਦਕੋਟ ਰੇਲਵੇ ਸਟੇਸ਼ਨ
ਫ਼ਰੀਦਕੋਟ ਰੇਲਵੇ ਸਟੇਸ਼ਨ (ਅੰਗ੍ਰੇਜ਼ੀ: Faridkot; ਸਟੇਸ਼ਨ ਕੋਡ: FDK ) ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ ਅਤੇ ਫ਼ਰੀਦਕੋਟ ਸ਼ਹਿਰ ਵਿੱਚ ਰੇਲ ਸੇਵਾ ਪ੍ਦਾਨ ਕਰਦਾ ਹੈ। ਫ਼ਰੀਦਕੋਟ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧੀਨ ਆਉਂਦਾ ਹੈ।[1] ਰੇਲਵੇ ਸਟੇਸ਼ਨਫ਼ਰੀਦਕੋਟ ਰੇਲਵੇ ਸਟੇਸ਼ਨ 204 ਮੀਟਰ (669 ਫੁੱਟ) ਦੀ ਉਚਾਈ 'ਤੇ ਹੈ ਅਤੇ ਇਸਨੂੰ FDK ਕੋਡ ਦਿੱਤਾ ਗਿਆ ਸੀ।[2] ਸਟੇਸ਼ਨ ਇੱਕ ਸਿੰਗਲ ਟਰੈਕ, 5 ਫੁੱਟ 6 ਇੰਚ (1,676 ਮਿ.ਮੀ.) ਬਰਾਡ ਗੇਜ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਈਨ ਤੇ ਸਥਿਤ ਹੈ। ਇਹ ਕਈ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।[3][4][5] ਬਿਜਲੀਕਰਨਸਿੰਗਲ ਟਰੈਕ ਦਾ ਬਿਜਲੀਕਰਨ, 87 ਕਿਲੋਮੀਟਰ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਸੈਕਟਰ ਨੂੰ ਸਤੰਬਰ, 2018 ਵਿੱਚ 223.93 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਜਲਦ ਮੁਕੰਮਲ ਹੋਣ ਦੀ ਉਮੀਦ ਹੈ।[6] ਸੁਵਿਧਾਜਨਕਫ਼ਰੀਦਕੋਟ ਰੇਲਵੇ ਸਟੇਸ਼ਨ ਵਿੱਚ ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਕਾਊਂਟਰ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਹਨ।[7] ਹਵਾਲੇ
ਬਾਹਰੀ ਲਿੰਕ |
Portal di Ensiklopedia Dunia