ਫ਼ਰੀਦ ਆਇਆਜ਼
ਉਸਤਾਦ ਗ਼ੁਲਾਮ ਫ਼ਰੀਦੁੱਦੀਨ ਆਇਆਜ਼ ਅਲ-ਹੁਸੈਨੀ ਕੱਵਾਲ ਇੱਕ ਪਾਕਿਸਤਾਨੀ ਕੱਵਾਲ ਹੈ।[1] ਉਹ ਦਿੱਲੀ ਦੇ ਕੱਵਾਲ ਬੱਚਿਆਂ ਦੇ ਘਰਾਣੇ ਨਾਲ ਸਬੰਧਿਤ ਹੈ। ਉਹ ਅਤੇ ਉਸ ਦੇ ਰਿਸ਼ਤੇਦਾਰ ਇਸ ਘਰਾਣੇ ਨਾਲ ਸੰਬੰਧਿਤ ਹਨ ਜਿਸਨੂੰ ਦਿੱਲੀ ਘਰਾਣਾ ਵੀ ਕਿਹਾ ਜਾਂਦਾ ਹੈ। ਉਹ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਵੱਖ-ਵੱਖ ਰੂਪ ਜਿਵੇਂ ਧਰੂਪਦ, ਖ਼ਿਆਲ, ਤਰਾਨਾ, ਠੁਮਰੀ, ਅਤੇ ਦਾਦਰਾ।[2] ਇਹ ਆਪਣੇ ਛੋਟੇ ਭਰਾ, ਉਸਤਾਦ ਅਬੂ ਮੁਹੰਮਦ ਨਾਲ ਆਪਣੇ ਕੱਵਾਲ ਗਰੁੱਪ ਦੀ ਅਗਵਾਈ ਕਰਦਾ ਹੈ। ਮੁਢਲਾ ਜੀਵਨਫ਼ਰੀਦ ਆਇਆਜ਼ ਨੇ ਸ਼ਾਸਤਰੀ ਸੰਗੀਤ ਦੀ ਆਪਣੇ ਪਿਤਾ, ਉਸਤਾਦ ਮੁਨਸ਼ੀ ਰਾਜ਼ੀਉੱਦੀਨ ਅਹਿਮਦ ਖਾਨ ਤੋਂ ਲਈ। ਇਹਨਾਂ ਦਾ ਪਿਛੋਕੜ ਅਮੀਰ ਖ਼ੁਸਰੋ ਦੇ ਇੱਕ ਚੇਲੇ ਸਮਦ ਬਿਨ ਇਬਰਾਹਿਮ ਨਾਲ ਜੁੜਦਾ ਹੈ। ਕਰੀਅਰਫ਼ਰੀਦ ਆਇਆਜ਼ ਅਤੇ ਅਬੂ ਮੁਹੰਮਦ: ਕੱਵਾਲ ਅਤੇ ਭਰਾ ਆਪਣੀਆਂ ਸੂਫ਼ੀ ਪੇਸ਼ਕਾਰੀਆਂ ਲਈ ਮਸ਼ਹੂਰ ਹਨ।[3] ਇਹ ਯੂ.ਕੇ., ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਇਟਲੀ, ਆਸਟਰੀਆ, ਬੰਗਲਾਦੇਸ਼, ਮਿਸਰ, ਯੂਨਾਨ, ਪੁਰਤਗਾਲ ਆਦਿ ਮੁਲਕਾਂ ਵਿੱਚ ਪੇਸ਼ਕਾਰੀਆਂ ਦੇ ਚੁੱਕੇ ਹਨ। ਇਹਨਾਂ ਨੇ ਟਾਈਮਜ਼ ਆਫ਼ ਇੰਡੀਆ ਅਤੇ ਪਾਕਿਸਤਾਨ ਦੇ ਜੰਗ ਗਰੁੱਪ ਦੁਆਰਾ ਕਰਵਾਏ ਗਏ ਪ੍ਰੋਗਰਾਮ "ਅਮਨ ਕੀ ਆਸ਼ਾ" ਵਿੱਚ ਵੀ ਪੇਸ਼ਕਾਰੀ ਦਿੱਤੀ। ਗੀਤ
ਹਵਾਲੇ
|
Portal di Ensiklopedia Dunia