ਫ਼ਿਰੋਜ਼ ਦੀਨ ਸ਼ਰਫ਼
ਪੰਜਾਬੀ ਲਈ ਦੁਆ – ਫ਼ਿਰੋਜ਼ ਦੀਨ ਸ਼ਰਫ਼
ਸ਼ਰਫ਼ ਰਚਨਾਵਲੀ, ਫ਼ਿਰੋਜ਼ ਦੀਨ ਸ਼ਰਫ਼ ਬਾਬੂ ਫ਼ਿਰੋਜ਼ ਦੀਨ ਸ਼ਰਫ਼ (1898 - 11 ਮਾਰਚ 1955)[1] ਇੱਕ ਪੰਜਾਬੀ ਕਵੀ ਸੀ। ਜੀਵਨਫ਼ਿਰੋਜ਼ ਦੀਨ ਸ਼ਰਫ਼ ਦਾ ਜਨਮ ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲੇ ਵਿੱਚ ਰਾਜਾ ਸਾਂਸੀ ਦੇ ਨੇੜੇ ਪਿੰਡ ਤੋਲਾ ਨੰਗਲ ਵਿੱਚ ਇੱਕ ਰਾਜਪੂਤ ਮੁਸਲਮਾਨ ਮੀਰ ਵੀਰੂ ਖਾਨ ਦੇ ਘਰ 1898 ਈਸਵੀ ਵਿੱਚ ਹੋਇਆ ਸੀ। ਘਰ ਦੀਆਂ ਤੰਗੀਆਂ ਕਾਰਨ ਉਸ ਨੂੰ ਪਿੰਡ ਛੱਡ ਕੇ ਲਹੌਰ ਜਾਣਾ ਪਿਆ। ਉਹ ਰਸਮੀ ਵਿਦਿਆ ਦੋ ਕੁ ਜਮਾਤਾਂ ਤੋ ਵੱਧ ਪੜ੍ਹ ਨਹੀਂ ਸਕਿਆ। ਲਹੌਰ ਦੇ ਸਾਹਿਤਕ ਮਾਹੌਲ ਵਿੱਚ ਉਸਨੂੰ ਕਵਿਤਾ ਦੀ ਚੇਤਕ ਲੱਗ ਗਈ ਅਤੇ ਉਹ ਮੁਹੰਮਦ ਅਜ਼ਾਨ (ਕਲਮੀ ਨਾਮ ਉਸਤਾਦ ਹਮਦਮ) ਦਾ ਸ਼ਾਗਿਰਦ ਬਣ ਗਿਆ, ਜਿਸ ਤੋਂ ਉਸਨੇ ਸਟੇਜੀ ਕਵੀ ਵਜੋਂ ਕਵਿਤਾ ਰਚਨਾ ਅਤੇ ਉਚਾਰਨ ਦੇ ਗੁਰ ਸਿੱਖੇ। 1924 ਵਿੱਚ ਪ੍ਰਕਾਸ਼ਿਤ ਉਸਦੀ ਕਿਤਾਬ ਦੁੱਖਾਂ ਦੇ ਕੀਰਨੇ ਨੂੰ ਸਮੇਂ ਦੀ ਸਰਕਾਰ ਨੇ ਜ਼ਬਤ ਕਰ ਲਿਆ ਸੀ।[2] ਅਕਾਲੀ ਲਹਿਰ, ਨਾ-ਮਿਲਵਰਤਨ ਲਹਿਰ ਅਤੇ ਖ਼ਿਲਾਵਤ ਲਹਿਰ ਨਾਲ, ਗੱਲ ਕੀ ਆਜ਼ਾਦੀ ਦੀ ਲਹਿਰ ਨਾਲ ਜੁੜੇ ਕਵੀ ਦਰਬਾਰਾਂ ਵਿੱਚ ਉਹ ਪ੍ਰਭਾਵਸ਼ਾਲੀ ਕਵਿਤਾਵਾਂ ਨਾਲ ਸਰੋਤਿਆਂ ਨੂੰ ਨਵੀਂ ਤਾਕਤ ਦੇ ਅਹਿਸਾਸ ਨਾਲ ਭਰ ਦਿੰਦੇ ਸਨ।[3] ਮੁੱਖ ਰਚਨਾਵਾਂ
ਹਵਾਲੇ
|
Portal di Ensiklopedia Dunia