ਫ਼ੈਸਲਾਬਾਦ
ਵਧੇਰੇ ਜਾਣਕਾਰੀ ਲਈ ਵੇਖੋ: ਫ਼ੈਸਲਾਬਾਦ ਜਿਲ੍ਹਾ ਫ਼ੈਸਲਾਬਾਦ ( /fɑːɪsɑːlˌbɑːd/; 1979 ਤੱਕ ਲਾਇਲਪੁਰ), ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰਤਾਨਵੀ ਭਾਰਤ ਸਮੇਂ ਹੀ ਮਹਾਨਗਰਾਂ ਵਰਗੇ ਸ਼ਹਿਰਾਂ ਵਾਂਗ ਬਦਲ ਦਿੱਤਾ ਗਿਆ ਸੀ। 2001 ਵਿੱਚ ਫ਼ੈਸਲਾਬਾਦ ਨੂੰ ਸ਼ਹਿਰੀ ਜਿਲ੍ਹਾ ਬਣਾ ਦਿੱਤਾ ਗਿਆ ਸੀ। ਫ਼ੈਸਲਾਬਾਦ ਜਿਲ੍ਹੇ ਦਾ ਕੁੱਲ ਖੇਤਰ 58.56 km2 (22.61 sq mi) ਹੈ ਅਤੇ 1,280 km2 (490 sq mi) ਖੇਤਰ ਫ਼ੈਸਲਾਬਾਦ ਵਿਕਾਸ ਅਥਾਰਟੀ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।[3]ਫ਼ੈਸਲਾਬਾਦ ਇੱਕ ਵੱਡੇ ਉਦਯੋਗਿਕ ਸ਼ਹਿਰ ਵਜੋਂ ਉਭਰ ਰਿਹਾ ਹੈ ਕਿਉਂਕਿ ਇਹ ਇਸ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ ਅਤੇ ਇੱਥੇ ਰੋਡ, ਰੇਲਾਂ ਅਤੇ ਹਵਾਈ ਆਵਾਜਾਈ ਵੀ ਹੁੰਦੀ ਹੈ।[4]ਇਸ ਸ਼ਹਿਰ ਨੂੰ "ਪਾਕਿਸਤਾਨ ਦਾ ਮਾਨਚੈਸਟਰ" ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੀ ਕੁੱਲ ਜੀਡੀਪੀ ਦਾ 20% ਹਿੱਸਾ ਯੋਗਦਾਨ ਦਿੰਦਾ ਹੈ।[5][6] ਫ਼ੈਸਲਾਬਾਦ ਦੀ ਸਾਲ ਵਿੱਚ ਔਸਤਨ ਜੀਡੀਪੀ $20.55 ਬਿਲੀਅਨ (ਅਮਰੀਕੀ ਡਾਲਰ) ਹੈ,[7] ਜਿਸਦੇ ਵਿੱਚੋਂ 21% ਖੇਤੀਬਾਡ਼ੀ ਤੋਂ ਆਉਂਦੀ ਹੈ।[3]: 41 ਇਹ ਸ਼ਹਿਰ ਚਿਨਾਬ ਨਦੀ ਨਾਲ ਜੁਡ਼ਿਆ ਹੋਇਆ ਹੈ ਅਤੇ ਇਸ ਕਰਕੇ ਇੱਥੇ ਕਪਾਹ, ਕਣਕ, ਗੰਨਾ, ਸ਼ਬਜੀਆਂ ਅਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਵਸਤਾਂ ਦੀ ਪੈਦਾਵਾਰ ਹੁੰਦੀ ਹੈ। ਇੱਥੇ ਫ਼ੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ। ਫ਼ੈਸਲਾਬਾਦ ਦੀ ਖੇਤੀਬਾਡ਼ੀ ਯੂਨੀਵਰਸਿਟੀ ਬਹੁਤ ਹੀ ਮਸ਼ਹੂਰ ਹੈ।[3]: 13 ਇਸ ਸ਼ਹਿਰ ਦੀ ਆਪਣੀ ਕ੍ਰਿਕਟ ਟੀਮ "ਫ਼ੈਸਲਾਬਾਦ ਵੋਲਵਜ਼" ਹੈ ਜੋ ਕਿ ਇਕਬਾਲ ਸਟੇਡੀਅਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟੀਮਾਂ ਹਨ ਜਿਵੇਂ ਕਿ ਹਾਕੀ ਅਤੇ ਸਨੂਕਰ, ਇਹ ਟੀਮਾਂ ਵੀ ਇਸ ਸ਼ਹਿਰ ਦੇ ਨਾਂਮ ਹੇਠ ਖੇਡਦੀਆਂ ਹਨ।[8] ਬਾਹਰਲੇ ਜੋੜ
ਹਵਾਲੇ
|
Portal di Ensiklopedia Dunia