ਫ਼ੌਕਸਵੈਗਨ
ਫ਼ੌਕਸਵੈਗਨ (VW; ਜਰਮਨ ਉਚਾਰਨ: [ˈfɔlksˌvaːɡən]; /ˈvoʊks.wæɡ.ən/) ਇੱਕ ਜਰਮਨ ਆਟੋਮੋਬਾਇਲ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਵੋਲਫ਼ਸਬਰਗ, ਜਰਮਨੀ ਵਿਖੇ ਹੈ। ਜਰਮਨ ਵਿੱਚ ਫ਼ੌਕਸਵੈਗਨ" ਦਾ ਮਤਲਬ ਹੈ ਲੋਕਾਂ ਦੀ ਕਾਰ। ਭਾਰਤ ਸਮੇਤ ਦੁਨੀਆਂ ਦੇ 150 ਤੋਂ ਵੱਧ ਦੇਸ਼ਾਂ ਵਿੱਚ VOLKSWAGEN ਦੀਆਂ ਗੱਡੀਆਂ ਦੀ ਸੇਲ ਹੁੰਦੀ ਹੈ। VOLKSWAGEN ਇੰਨੀ ਵੱਡੀ ਹੈ ਕਿ ਇਸ ਕੋਲ ਅੱਜ 12 ਤੋਂ ਵੀ ਵੱਧ ਬਰੈਂਡ ਹਨ ਜੋ VOLKSWAGEN ਦੇ ਅੰਡਰ ਆਉਂਦੇ ਹਨ ਜਿੰਨਾਂ ਵਿੱਚ Audi, Bugatti , Bentley, Lamborghini, Porsche, Seat, Skoda, Ducati, MAN , Scania ਜਿਹੇ ਵੱਡੇ ਬਰੈਂਡ ਸ਼ਾਮਿਲ ਹਨ, ਇੰਨਾਂ ਸਾਰੇ ਬਰੈਂਡਸ ਨੂੰ ਅੱਜ VOLKSWAGEN ਗਰੁੱਪ ਚਲਾ ਰਿਹਾ ਹੈ। VOLKSWAGEN ਦੀਆਂ ਗੱਡੀਆਂ ਭਾਰਤ ਵਿੱਚ ਸਭ ਤੋਂ ਜਿਆਦਾ ਸੇਫ, ਟੈਂਕ ਦੀ ਤਰਾਂ ਮਜਬੂਤ ਅਤੇ ਲੰਬੇ ਸਮੇਂ ਤੱਕ ਚਲਣ ਵਾਲੀਆਂ ਗੱਡੀਆਂ ਦੇ ਤੌਰ ਤੇ ਮੰਨੀਆਂ ਜਾਦੀਆਂ ਹਨ । ਭਾਰਤ ਵਿੱਚ VOLKSWAGEN ਗਰੁੱਪ ਦੀ ਸਭ ਤੋਂ ਕਾਮਯਾਬ ਗੱਡੀਆਂ ਵਿੱਚ ਪੋਲੋ, ਵੈਂਟੋ, ਪਸਾਤ ਅਤੇ ਜੈਟਾ ਸ਼ਾਮਿਲ ਹਨ। ਪੋਲੋ ਅਤੇ ਵੈਂਟੋ ਦੀ ਅਸੈਬਲੀ ਆਮ ਤੌਰ ਤੇ ਭਾਰਤ ਦੇ ਪੂਨੇ ਵਿੱਚ ਹੁੰਦੀ ਹੈ ਅਤੇ ਵੈਂਟੋ ਨੂੰ ਭਾਰਤ ਵਿੱਚ ਬਣੀ ਸੈਡਾਂਨ ਗੱਡੀ ਵੀ ਕਹਿਾ ਜਾਂਦਾ ਹੈ ਭਾਰਤ ਤੌਂ ਵੈਟੋਂ ਦਾ ਮੈਕਸੀਕੋ ਦੇਸ਼ ਵਿੱਚ ਨਿਰਯਾਤ ਵੀ ਕੀਤਾ ਜਾਂਦਾ ਹੈ। ਜਰਮਨੀ ਅਤੇ ਯੂਰੋਪ ਦੇ ਦੇਸ਼ਾਂ ਅਤੇ ਪੂਰੇ ਵਿਸ਼ਵ ਵਿੱਚ 10 ਸਭ ਤੋਂ ਵੱਧ ਵਿਕਣ ਵਾਲ਼ੀਆਂ ਕਾਰਾਂ ਦੀ ਲਿਸਟ ਵਿੱਚ ਫ਼ੌਕਸਵੈਗਨ ਦੀਆਂ 3 ਕਾਰਾਂ ਹਨ: ਫ਼ੌਕਸਵੈਗਨ ਬੀਟਲ, ਫ਼ੌਕਸਵੈਗਨ ਪਸਾਤ ਅਤੇ ਫ਼ੌਕਸਵੈਗਨ ਗੋਲਫ਼। ਇਤਿਹਾਸਫ਼ੌਕਸਵੈਗਨ ਅਸਲ ਵਿੱਚ 1937 ਵਿੱਚ ਜਰਮਨ ਲੇਬਰ ਫ਼੍ਰੰਟ ਵੱਲੋਂ ਕਾਇਮ ਕੀਤੀ ਗਈ ਸੀ।[1] 1930 ਦੇ ਦਹਾਕੇ ਵਿੱਚ ਵੀ ਜਰਮਨ ਆਟੋ ਸਨਅਤ ਬਹੁਤ ਲਗਜ਼ਰੀ ਮਾਡਲ ਸਨ ਜਦ ਕਿ ਇੱਕ ਆਮ ਜਰਮਨ ਇੱਕ ਮੋਟਰਸਾਇਕਲ ਵੀ ਮੁਸ਼ਕਲ ਨਾਲ਼ ਖ਼ਰੀਦ ਸਕਦਾ ਸੀ। ਨਤੀਜੇ ਵਜੋਂ, 50 ਵਿੱਚੋਂ ਸਿਰਫ਼ ਇੱਕ ਜਰਮਨ ਕੋਲ਼ ਕਾਰ ਹੁੰਦੀ ਸੀ। 1933 ਵਿੱਚ ਅਡੋਲਫ਼ ਹਿਟਲਰ ਨੇ ਸ਼ਿਰਕਤ ਕਰਦਿਆਂ ਅਜਿਹੇ ਵਹੀਕਲ ਬਣਾਉਣ ਦੀ ਮੰਗ ਕੀਤੀ ਜੋ ਦੋ ਨੌਜਵਾਨਾਂ ਸਮੇਤ ਤਿੰਨ ਬੱਚਿਆਂ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ਼ ਲਿਜਾਣ ਦੇ ਕਾਬਲ ਹੋਣ। ![]() ![]() ਹਵਾਲੇ
|
Portal di Ensiklopedia Dunia