ਫਾਟਕ:ਇਲੈਕਟ੍ਰੋਸਟੈਟਿਕਸ/ਨਿਰੰਤਰ ਚਾਰਜ ਵਿਸਥਾਰ-ਵੰਡ
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 17 of 18
ਨਿਰੰਤਰ ਚਾਰਜ ਵਿਸਥਾਰ-ਵੰਡਕਿਉਂਕਿ ਇੱਕ ਚਾਰ ਹਮੇਸ਼ਾਂ ਹੀ ਬੁਨਿਆਦੀ ਚਾਰਜ e ਦੇ ਮਲਟੀਪਲਾਂ (ਗੁਣਾਂਕਾਂ) ਦੇ ਰੂਪ ਵਿੱਚ ਹੀ ਮੌਜੂਦ ਹੋ ਸਕਦਾ ਹੈ, ਇਸਲਈ ਚਾਰਜ ਵਿਸਥਾਰ-ਵੰਡ ਹਮੇਸ਼ਾਂ ਹੀ ਡਿਸਕ੍ਰੀਟ (ਅਨਿਰੰਤਰ) ਰਹਿੰਦੀ ਹੈ। ਫੇਰ ਵੀ ਹਮੇਸ਼ਾਂ ਹੀ ਡਿਸਕ੍ਰੀਟ ਚਾਰਜਾਂ ਦੇ ਨਿਯਮਾਂ (ਟਰਮਾਂ) ਵਿੱਚ ਕੰਮ ਕਰਨਾ ਗੈਰ-ਪ੍ਰੈਕਟੀਕਲ ਰਹਿੰਦਾ ਹੈ। ਉਦਾਹਰਨ ਦੇ ਤੌਰ ਤੇ, ਕਿਸੇ ਚਾਰਜ ਕੀਤੇ ਹੋਏ ਕੰਡਕਟਰ ਦੀ ਸਰਫੇਸ (ਸਤਹਿ) ਉੱਤੇ, ਅਸੀਂ ਮਾਈਕ੍ਰੋਸਕੋਪਿਕ (ਸੂਖਮ) ਚਾਰਜ ਕੀਤੇ ਹੋਏ ਰਚਣਹਾਰਿਆਂ ਦੀ ਸਥਿਤੀਆਂ (ਲੋਕੇਸ਼ਨਾਂ) ਦੀ ਭਾਸ਼ਾ ਵਿੱਚ ਚਾਰਜ ਡਿਸਟ੍ਰੀਬਿਊਸ਼ਨ (ਵਿਸ਼ੇਸ਼ ਤੌਰ ਤੇ) ਨਹੀਂ ਦਰਸਾ ਸਕਦੇ। ਫੇਰ ਵੀ, ਅਸੀਂ ਕੰਡਕਟਰ ਦੀ ਸਤਹਿ ਉੱਤੇ ਇੱਕ ਛੋਟਾ ਏਰੀਆ ਐਲੀਮੈਂਟ ΔS ਲੈ ਸਕਦੇ ਹਾਂ। ਇਹ ਏਰੀਆ ਐਲੀਮੈਂਟ ਮੈਕ੍ਰੋਸਕੋਪਿਕ ਪੈਮਾਨੇ ਉੱਤੇ ਬਹੁਤ ਛੋਟਾ ਹੁੰਦਾ ਹੈ, ਪਰ ਬਹੁਤ ਸਾਰੇ ਇਲੈਕਟ੍ਰੌਨਾਂ ਨੂੰ ਸ਼ਾਮਿਲ ਕਰਨ ਵਾਸਤੇ ਕਾਫੀ ਵੱਡਾ ਹੁੰਦਾ ਹੈ। ਜੇਕਰ ΔQ ਇਸ ਐਲੀਮੈਂਟ ਉੱਤੇ ਚਾਰਜ ਦੀ ਮਾਤਰਾ ਹੋਵੇ, ਤਾਂ ਅਸੀਂ ਏਰੀਆ ਐਲੀਮੈਂਟ ਉੱਤੇ ਸਰਫੇਸ ਚਾਰਜ ਡੈਂਸਟੀ σ(ਸਿਗਮਾ) ਨੂੰ ਇਸ ਤਰਾਂ ਪਰਿਭਾਸ਼ਿਤ ਕਰਦੇ ਹਾਂ;
ਕੰਡਕਟਰ ਦੀ ਸਤਹਿ ਦੇ ਵੱਖਰੇ ਬਿੰਦੂਆਂ ਉੱਤੇ ਵੀ ਅਸੀਂ ਇਸੇ ਪ੍ਰੋਸੈੱਸ ਨੂੰ ਰਪੀਟ ਕਰਦੇ ਹਾਂ ਅਤੇ ਇਸਤਰਾਂ ਇੱਕ ਕੰਟੀਨਿਊਸ ਫੰਕਸ਼ਨ σ ਉੱਤੇ ਪਹੁੰਚਦੇ ਹਾਂ, ਜਿਸਨੂੰ ਸਰਫੇਸ ਚਾਰਜ ਡੈਂਸਟੀ ਕਹਿੰਦੇ ਹਨ।
ਇਸੇ ਅਧਾਰ ਉੱਤੇ, ਜਦੋਂ ਚਾਰਜ ਕਿਸੇ ਲਾਈਨ ਦੇ ਨਾਲ ਨਾਲ ਡਿਸਟ੍ਰੀਬਿਊਟ ਕੀਤਾ ਹੁੰਦਾ ਹੈ, ਭਾਵੇਂ ਲਾਈਨ ਸਿੱਧੀ ਹੋਵੇ ਜਾਂ ਮੁੜੀ ਹੋਈ ਵਕਰ ਦੇ ਰੂਪ ਵਿੱਚ ਹੋਵੇ, ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ; ਲੀਨੀਅਰ ਚਾਰਜ ਡੈਂਸਟੀ, λ= (ΔQ)/(Δl) ਜਿੱਥੇ Δl ਮਾਈਕ੍ਰੋਸਕੋਪਿਕ ਤੌਰ ਤੇ ਤਾਰ ਦਾ ਸੂਖਮ ਲਾਈਨ ਐਲੀਮੈਂਟ ਹੈ, ਜੋ ਬਹੁਤ ਜਿਆਦਾ ਸੰਖਿਆ ਵਿੱਚ ਮਾਈਕ੍ਰੋਸਕੋਪਿਕ ਚਾਰਜਡ ਰਚਣਹਾਰੇ ਕਣ ਸ਼ਾਮਿਲ ਕਰਦਾ ਹੈ ਅਤੇ ΔQ ਓਸ ਲਾਈਨ ਐਲੀਮੈਂਟ ਵਿੱਚ ਸਾਂਭਿਆ ਚਾਰਜ ਦਰਸਾਉਂਦਾ ਹੈ। λਦੀਆਂ ਯੂਨਿਟਾਂ ਕੂਲੌਂਬ/ਮੀਟਰ ਹਨ।
ਜਿੱਥੇ (ΔQ) ਮੈਕ੍ਰੋਸਕੋਪਿਕ ਤੌਰ ਤੇ ਛੋਟੇ ਵੌਲੀਊਮ ਐਲੀਮੈਂਟ ΔV ਵਿੱਚ ਸ਼ਾਮਿਲ ਹੋਇਆ ਚਾਰਜ ਹੁੰਦਾ ਹੈ ਜੋ ਬਹੁਤ ਸਾਰੇ ਰਚਣਹਾਰੇ ਚਾਰਜਡ ਕਣ ਰੱਖਦਾ ਹੈ। ਰੋ (ρ) ਦੀਆਂ ਯੂਨਿਟਾਂ ਕੂਲੌਂਬ/(ਕਿਊਬਿਕ ਮੀਟਰ) ਹਨ।
ਵਿਕੀਪੀਡੀਆ ਆਰਟੀਕਲ ਲਿੰਕ
ਸ਼ਬਦਾਵਲੀਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ
|
Portal di Ensiklopedia Dunia