ਫਿਲਿਪ ਲਾਰਕਿਨ
ਫਿਲਿਪ ਆਰਥਰ ਲਾਰਕਿਨ, (9 ਅਗਸਤ 1922 – 2 ਦਸੰਬਰ 1985) ਅੰਗਰੇਜ਼ੀ ਕਵੀ, ਨਾਵਲਕਾਰ ਅਤੇ ਲਾਇਬਰੇਰੀਅਨ ਸੀ। ਉਹ ਇੰਗਲੈਂਡ ਦੇ, 20ਵੀਂ ਸਦੀ ਦੇ ਦੂਜੇ ਅੱਧ ਦੇ, ਮਹੱਤਵਪੂਰਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜ਼ਿੰਦਗੀਆਕਸਫੋਰਡ ਤੋਂ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ ਪੂਰੀ ਕਰਨ ਦੇ ਬਾਅਦ, ਉਸ ਨੇ ਹੱਲ ਯੂਨੀਵਰਸਿਟੀ ਵਿੱਚ 30 ਸਾਲ ਲਾਇਬਰੇਰੀਅਨ ਦੀ ਨੌਕਰੀ ਕੀਤੀ। ਇਨ੍ਹਾਂ 30 ਸਾਲਾਂ ਦੇ ਦੌਰਾਨ, ਉਸ ਨੇ ਆਪਣੇ ਕੰਮ ਦਾ ਇੱਕ ਵੱਡਾ ਹਿੱਸਾ ਰਚਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਦ ਨੋਰਥ ਸ਼ਿਪ 1945 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਬਾਅਦ ਉਸ ਦੇ ਦੋ ਨਾਵਲ, ਜਿਲ (1946) ਅਤੇ ਏ ਗਰਲ ਇਨ ਵਿੰਟਰ (1947) ਪ੍ਰਕਾਸ਼ਿਤ ਹੋਏ। 1946 ਵਿੱਚ ਉਸ ਨੇ ਥਾਮਸ ਹਾਰਡੀ ਦੀਆਂ ਕਵਿਤਾਵਾਂ ਪੜ੍ਹੀਆਂ ਜਿਹਨਾਂ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਹਾਰਡੀ ਦੇ ਨਾਲ ਨਾਲ, ਯੇਅਟਸ ਅਤੇ ਔਡਨ ਦੀ ਛਾਪ ਵੀ ਉਨ੍ਹਾਂ ਦੀ ਕਵਿਤਾਵਾਂ ਉੱਤੇ ਹੈ। ਆਪਣੇ ਦੂਜੇ ਕਾਵਿ ਸੰਗ੍ਰਹਿ ਦ ਲੈੱਸ ਡੀਸੀਵਡ ਨਾਲ ਉਹ ਕਵੀ ਵਜੋਂ ਸਥਾਪਤ ਹੋ ਗਿਆ। ਦ ਵਿਟਸਨ ਵੈਡਿੰਗਜ ਅਤੇ ਹਾਈ ਵਿੰਡੋਜ ਨਾਲ ਕਵਿਤਾ ਦੀ ਦੁਨੀਆ ਵਿੱਚ ਉਸ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਮਿਲਣਾ-ਜੁਲਣਾ ਉਸ ਨੂੰ ਸਖ਼ਤ ਨਾਪਸੰਦ ਸੀ ਅਤੇ ਮਸ਼ਹੂਰੀ ਦੀ ਵੀ ਕੋਈ ਇੱਛਾ ਨਹੀਂ ਸੀ। 1984 ਵਿੱਚ ਜਦੋਂ ਉਸ ਨੂੰ ਪੋਇਟ ਲੌਰੀਏਟ ਦਾ ਖ਼ਿਤਾਬ ਦਿੱਤੇ ਜਾਣ ਦੀ ਗੱਲ ਚੱਲੀ, ਉਸ ਨੇ ਇਹ ਸਵੀਕਾਰ ਨਾ ਕੀਤਾ। |
Portal di Ensiklopedia Dunia