ਫੋਟੋਨ ਊਰਜਾਫੋਟੋਨ ਊਰਜਾ ਓਹ ਊਰਜਾ ਹੁੰਦੀ ਹੈ ਜੋ ਕੀ ਇੱਕ ਫੋਟੋਨ ਦੇ ਕੋਲ ਹੁੰਦੀ ਹੈ ਅਤੇ ਇਸਦੀ ਕੁਝ ਖ਼ਾਸ ਇਲੈਕਟਰੋਮੈਗਨੈਟਿਕ ਛੱਲ-ਲੰਬਾਈ ਅਤੇ ਵਾਰਵਾਰਤਾ ਹੁੰਦੀ ਹੈ। ਫੋਟੋਨ ਦੀ ਵਾਰਵਾਰਤਾ ਜਿੰਨੀ ਵੱਧ ਹੋਵੇਗੀ, ਇਸਦੀ ਊਰਜਾ ਵੀ ਓਨੀ ਹੀ ਵੱਧ ਹੋਵੇਗੀ। ਇਸ ਤਰ੍ਹਾਂ ਹੀ ਜਿੰਨੀ ਜ਼ਿਆਦਾ ਫੋਟੋਨ ਦੀ ਛੱਲ-ਲੰਬਾਈ ਹੋਵੇਗੀ ਓਨੀ ਘੱਟ ਉਸਦੇ ਕੋਲ ਊਰਜਾ ਹੋਵੇਗੀ। ਫੋਟੋਨ ਊਰਜਾ, ਫੋਟੋਨ ਦੀ ਛੱਲ-ਲੰਬਾਈ ’ਤੇ ਨਿਰਭਰ ਕਰਦੀ ਹੈ। ਹੋਰ ਕਾਰਕ, ਜਿਵੇਂ ਕਿ ਰੇਡੀਏਸ਼ਨ ਦੀ ਤੀਬਰਤਾ, ਫ਼ੋਟੋਨ ਊਰਜਾ ਨੂੰ ਪ੍ਰਭਾਵਿਤ ਨਹੀਂ ਕਰਦੇ। I ਦੂਜੇ ਸ਼ਬਦਾਂ ਵਿੱਚ, ਇੱਕੋ ਹੀ ਰੰਗ (ਅਤੇ, ਇਸ ਲਈ, ਇੱਕੋ ਹੀ ਛੱਲ-ਲੰਬਾਈ) ਦੇ ਪ੍ਰਕਾਸ਼ ਦੇ ਦੋ ਫੋਟੋਨਾਂ ਕੋਲ ਇੱਕੋ ਜਿਹੀ ਊਰਜਾ ਹੋਵੇਗੀ, ਭਾਵੇਂ ਕਿ ਇੱਕ ਫੋਟੋਨ ਮੋਮਬੱਤੀ ਤੋਂ ਨਿਕਲਿਆ ਅਤੇ ਦੂਸਰਾ ਸੂਰਜ ਤੋਂ ਦੂਜੇ ਨੂੰ ਬਾਹਰ ਨਿਕਲਿਆ। ਫੋਟੋਨ ਊਰਜਾ ਨੂੰ ਊਰਜਾ ਦੇ ਕਿਸੇ ਵੀ ਇਕਾਈ ਦੁਆਰਾ ਦਰਸਾਇਆ ਜਾ ਸਕਦਾ ਹੈ। ਫੋਟੋਨ ਊਰਜਾ ਨੂੰ ਦਰਸਾਉਣ ਲਈ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਇਕਾਈਆਂ ਵਿੱਚ ਇਲੈਕਟ੍ਰੋਵੋਲਟ (ਈ.ਵੀ.) ਅਤੇ ਜੂਲ ਹਨ (ਅਤੇ ਇਸਦੇ ਗੁਣਜ, ਜਿਵੇਂ ਕਿ ਮਾਈਕ੍ਰੋਜੂਲ)। ਇੱਕ ਜੂਲ 6.24 × 1018 eV ਦੇ ਬਰਾਬਰ ਹੈ, ਵੱਡੀਆਂ ਇਕਾਈਆਂ ਵੱਧ ਵਾਰਵਾਰਤਾ ਅਤੇ ਉੱਚ ਊਰਜਾ ਵਾਲੇ ਫੋਟੋਨਾਂ ਦੀ ਊਰਜਾ ਨੂੰ ਦਰਸਾਉਣ ਵਿੱਚ ਵਧੇਰੇ ਲਾਭਦਾਇਕ ਹੋ ਸਕਦੀਆਂ ਹਨ, ਜਿਵੇਂ ਕਿ ਗਾਮਾ ਕਿਰਨਾਂ, ਜਿਵੇਂ ਘੱਟ ਊਰਜਾ ਫੋਟੋਨਾਂ ਦੇ ਉੱਲਟ, ਜਿਵੇਂ ਕਿ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਵਿੱਚ ਰੇਡੀਓਫ੍ਰੀਕ਼ੁਇੰਸੀ ਖੇਤਰ ਵਿੱਚ। ਫੋਟੋਨ ਦਾ ਭਾਰ ਨਹੀਂ ਹੁੰਦਾ, ਇਸ ਲਈ “ਫੋਟੋਨ ਊਰਜਾ”, E = mc2 ਦੁਆਰਾ ਪੁੰਜ ਨਾਲ ਸੰਬੰਧਤ ਨਹੀਂ ਹੈ। [ਹਵਾਲਾ ਲੋੜੀਂਦਾ] ਫਾਰਮੂਲਾਫੋਟੋਨ ਊਰਜਾ ਲਈ ਸਮੀਕਰਨ[1] ਇਸ ਤਰਾਂ ਹੈ:
ਜਿੱਥੇ E, ਫੋਟੋਨ ਊਰਜਾ ਹੈ, h ਪਲੈਨਕ ਕਾਂਸਟੈਂਟ ਹੈ, c ਵੈਕਿਊਮ ਵਿੱਚ ਰੌਸ਼ਨੀ ਦੀ ਗਤੀ ਹੈ ਅਤੇ λ ਫੋਟੋਨ ਦੀ ਵੇਵੈਂਥਲਥ ਹੈ। ਜਿਵੇਂ ਕਿ h ਅਤੇ c ਦੋਨੋਂ ਸਥਿਰ ਹਨ, ਫੋਟੋਨ ਊਰਜਾ ਵੇਵੈਂਥਲਥ ਦੇ ਸਿੱਧੇ ਰਿਸ਼ਤੇ ਨਾਲ ਤਬਦੀਲ ਹੋ ਜਾਂਦੀ ਹੈ। ਹਵਾਲੇ
|
Portal di Ensiklopedia Dunia