ਬਘਿਆੜਾਲਾਂਗਾ ਉੱਚਾ ਸੁੱਟਣ ਲਈ ਸਲੰਘ ਦੇ ਅੱਗੇ ਜੋ ਤੀਜਾ ਸਿੰਗੜ ਲਾਇਆ ਜਾਂਦਾ ਹੈ ਉਸ ਖੇਤੀ ਸੰਦ ਨੂੰ ਬਘਿਆੜਾ ਕਹਿੰਦੇ ਹਨ। ਬਘਿਆੜੇ ਦੀ ਵਰਤੋਂ ਗੱਡੇ ਵਿਚ ਉਪਰ ਤੱਕ ਲਾਂਗਾ ਭਰਨ ਸਮੇਂ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਕਣਕ, ਜੌਂ, ਛੋਲੇ ਵੱਢ ਕੇ ਪਹਿਲਾਂ ਖੜ੍ਹੀਆਂ ਲਾਈਆਂ ਜਾਂਦੀਆਂ ਸਨ। ਜਦ ਖਲ੍ਹੀਆਂ ਵਿਚ ਲੱਗੀ ਫਸਲ ਸੁੱਕ ਜਾਂਦੀ ਸੀ, ਫੇਰ ਖਲ੍ਹੀਆਂ ਦੇ ਲਾਂਗੇ ਨੂੰ ਗੱਡਿਆ ਵਿਚ ਬਘਿਆੜੇ ਆਦਿ ਨਾਲ ਭਰ ਕੇ ਪਿੜਾਂ ਵਿਚ ਢੋਇਆ ਜਾਂਦਾ ਸੀ। ਬਘਿਆੜੇ ਦਾ ਹੱਥਾ ਲੱਕੜ ਦਾ ਹੁੰਦਾ ਸੀ ਜਿਸ ਦੀ ਲੰਬਾਈ 4/5 ਕੁ ਫੁੱਟ ਹੁੰਦੀ ਸੀ। ਬਘਿਆੜੇ ਦੇ ਸਿੰਗੜ ਵੀ ਲੱਕੜ ਦੇ ਹੁੰਦੇ ਸਨ। ਦੋ ਆਹਮਣੇ-ਸਾਹਮਣੇ ਵਾਲੇ ਸਿੰਗੜਾਂ ਦੀ ਲੰਬਾਈ 12/2 ਕੁ ਫੁੱਟ ਹੁੰਦੀ ਸੀ। ਤੀਜੇ ਸਾਈਡ ਵਾਲੇ ਸਿੰਗੜ ਦੀ ਲੰਬਾਈ ਦੋਵਾਂ ਸਿੰਗੜਾਂ ਨਾਲੋਂ 4 ਕੁ ਇੰਚ ਵੱਧ ਹੁੰਦੀ ਹੈ। ਇਨ੍ਹਾਂ ਤਿੰਨਾਂ ਸਿੰਗੜਾਂ ਨੂੰ ਹੱਥਾਂ ਵਿਚ ਕਾਬਲੇ ਤੇ ਪੱਤੀਆਂ ਲਾ ਕੇ ਜੋੜਿਆ ਜਾਂਦਾ ਸੀ। ਇਹ ਸੀ ਬਘਿਆੜੇ ਦੀ ਬਣਤਰ। ਹੁਣ ਤਾਂ ਸਾਰੀ ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਬਘਿਆੜਾ ਸਾਡੀ ਖੇਤੀ ਵਿਚੋਂ ਅਲੋਪ ਹੋ ਗਿਆ ਹੈ।[1]
ਹਵਾਲੇ
|
Portal di Ensiklopedia Dunia