ਬਬੀਤਾ ਕੁਮਾਰੀ
ਬਬੀਤਾ ਕੁਮਾਰੀ (ਜਨਮ 20 ਨਵੰਬਰ 1989) ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। 2010 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਕਾਂਸੇ ਦਾ ਤਗਮਾ [3] ਅਤੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ। ਬਬੀਤਾ ਖੇਡ ਦੀ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ।[4] ਬਬੀਤਾ ਫੌਗਾਟ ਨੇ 2019 ਵਿੱਚ, ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਵਿੱਚ ਦਾਖਿਲ ਹੋਈ। ਨਿੱਜੀ ਜ਼ਿੰਦਗੀ ਅਤੇ ਪਰਿਵਾਰਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪਹਿਲੀ ਸ਼ੋਨ ਤਗਮਾ ਜਿੱਤਣ ਵਾਲੀ ਗੀਤਾ ਫੋਗਟ।ਬਬੀਤਾ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੀ ਬੇਟੀ ਹੈ। ਬਬੀਤਾ ਦਾ ਚਚੇਰਾ ਭਰਾ ਵਿਨੇਸ਼ ਫੋਗਟ ਗਲਾਸਗੋ ਵਿੱਚ ਹੋਇਆ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਚੁੱਕਾ ਹੈ। [5][6] ਬਬੀਤਾ ਅਤੇ ਉਸਦੀ ਭੈਣ ਗੀਤਾ ਨੇ ਹਰਿਆਣਾ ਵਿੱਚ ਔਰਤਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਂਦਾ।[7][8] ਉਸ ਦੀ ਸਭ ਤੋਂ ਛੋਟੀ ਭੈਣ, ਰਿਤੂ ਫੋਗਾਟ, ਵੀ ਇੱਕ ਅੰਤਰਾਸ਼ਟਰੀ ਪੱਧਰ ਦੀ ਪਹਿਲਵਾਨ ਹੈ ਅਤੇ ਉਸ ਨੇ 2016 ਕਾਮਨਵੈਲਥ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਇੱਕ ਸੋਨ ਤਗਮਾ ਹਾਸਿਲ ਕੀਤਾ। ਉਸ ਦੀ ਛੋਟੀ ਭੈਣ, ਸੰਗੀਤਾ ਫੋਗਾਟ, ਵੀ ਇੱਕ ਪਹਿਲਵਾਨ ਹੈ। ਜੂਨ 2019 ਵਿੱਚ, ਉਸ ਨੇ ਆਪਣੇ ਸਾਥੀ ਪਹਿਲਵਾਨ ਵਿਵੇਕ ਸੁਹਾਗ ਨਾਲ ਆਪਣੀ ਮੰਗਣੀ ਬਾਰੇ ਘੋਸ਼ਿਤ ਕੀਤਾ ਜਿਸ ਨਾਲ ਉਸ ਨੇ ਇਸੇ ਸਾਲ ਨਵੰਬਰ ਵਿੱਚ ਵਿਆਹ ਕਰਵਾ ਲਿਆ।[9]
ਟੈਲੀਵਿਜ਼ਨਬਬੀਤਾ ਨੇ 'ਨੱਚ ਬੱਲੀਏ 2019' ਵਿੱਚ ਆਪਣੇ ਮੰਗੇਤਰ ਵਿਵੇਕ ਸੁਹਾਗ ਨਾਲ ਭਾਗ ਲਿਆ। ਕੈਰੀਅਰ2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾਬਬੀਤਾ ਨੇ 51 ਕਿਲੋ ਵਰਗ ਵਿੱਚ ਜਲੰਧਰ, ਪੰਜਾਬ ਵਿੱਚ ਹੋਈ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ ਵਿੱਚ 51 ਕਿਲੋ ਕੈਟੇਗਰੀ 'ਚ ਸੋਨੇ ਦਾ ਤਗਮਾ ਜਿੱਤਿਆ।[11] 2010 ਰਸਟਰਮੰਡਲ ਖੇਡਾਂ2010 ਰਾਸ਼ਟਰੀ ਖੇਡਾਂ ਵਿਖੇ, ਔਰਤਾਂ ਦੀ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ 'ਚ 51 ਕਿਲੋ ਕੈਟੇਗਰੀ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ।.[12]
2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ, ਮੈਲਬੋਰਨ, ਆਸਟਰੇਲੀਆ ਵਿਖੇ ਬਬੀਤਾ ਨੇ ਔਰਤਾਂ ਦੇ ਫ੍ਰੀ ਸਟਾਇਲ 48 ਕਿਲੋ ਕੈਟੇਗਰੀ ਵਿੱਚ ਸਨ ਤਗਮਾ ਜਿੱਤਿਆ। 2013 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾਲੋਕਪ੍ਰੀਅਤਾਬਬੀਤਾ ਨੂੰ ਆਮਿਰ ਖਾਨ ਦੀ 2016 ਵਿੱਚ ਆਉਣ ਵਾਲੀ ਫਿਲਮ ਦੰਗਲ ਵਿੱਚ ਚਿਤਰਿਤ ਕੀਤਾ ਗਿਆ।[13][14] ਰਾਜਨੀਤੀਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹੋਣ ਦਾ ਦਾਅਵਾ ਕਰਦੇ ਹੋਏ ਅਗਸਤ 2019 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ।[15] ਉਹ ਅਕਤੂਬਰ 2019 ਵਿੱਚ ਸੋਮਬੀਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਦਾਦਰੀ (ਵਿਧਾਨ ਸਭਾ ਹਲਕਾ) ਤੋਂ ਹਾਰ ਗਈ ਸੀ।[16] ਹੋਰ ਸਨਮਾਨ
ਹੋਰ ਦੇਖੋ
ਹਵਾਲੇ
|
Portal di Ensiklopedia Dunia