ਬਮਰ ਲੋਕ
ਬਮਰ ਲੋਕ (ਬਰਮੀ: ဗမာလူမျိုး; MLCTS: ba. ma lu myui:; IPA: [bəmà lùmjó]) ਜਾਂ ਬਰਮੀ ਲੋਕ, ਬਰਮਾ ਦਾ ਸਭ ਤੋਂ ਵੱਡਾ ਜਾਤੀ ਸਮੂਹ ਹੈ। ਬਰਮਾ ਦੇ ਦੋ-ਤਿਹਾਈ ਲੋਕ ਇਸ ਸਮੂਹ ਦੇ ਹੀ ਮੈਂਬਰ ਹਨ। ਬਰਮੀ ਲੋਕ ਜਿਆਦਾਤਰ ਇਰਾਵਦੀ ਨਦੀ ਅਤੇ ਜਲਸੰਭਰ ਖੇਤਰ ਵਿੱਚ ਰਹਿੰਦੇ ਹਨ ਅਤੇ ਉਹ ਬਰਮੀ ਭਾਸ਼ਾ ਬੋਲਦੇ ਹਨ। ਵਿਸ਼ਵ ਪੱਧਰ ਉੱਤੇ ਜੇਕਰ ਵੇਖਿਆ ਜਾਵੇ ਤਾਂ 2010 ਵਿੱਚ ਬਰਮੀ ਲੋਕਾਂ ਦੀ ਗਿਣਤੀ 3 ਕਰੋੜ ਸੀ।[1] ਉਤਪਤੀਮੰਨਿਆ ਜਾਂਦਾ ਹੈ ਕਿ ਬਰਮੀ ਲੋਕਾਂ ਦਾ ਮੂਲ ਸਥਾਨ ਪੂਰਬੀ ਏਸ਼ੀਆ ਹੈ। ਸੰਭਵ ਹੈ ਕਿ ਇਸਦੀ ਸ਼ੁਰੂਆਤ ਆਧੁਨਿਕ ਦੱਖਣੀ ਚੀਨ ਦੇ ਯੂਨਾਨ ਪ੍ਰਾਂਤ ਵਿੱਚ ਹੋਈ ਹੋਵੇ, ਜਿਥੇ ਅੱਜ ਤੋਂ 1200-1400 ਸਾਲ ਪਹਿਲਾਂ ਇਨ੍ਹਾਂ ਦੇ ਪੂਰਵਜ ਉੱਤਰੀ ਬਰਮਾ ਵਿੱਚ ਇਰਾਵਤੀ ਨਦੀ ਦੀ ਘਾਟੀ ਵਿੱਚ ਆ ਵਸੇ। ਹੌਲੀ-ਹੌਲੀ ਇਹ ਪੂਰੀ ਇਰਾਵਦੀ ਨਦੀ ਦੇ ਇਲਾਕੇ ਵਿੱਚ ਫ਼ੈਲ ਗਏ। ਇੱਥੇ ਪਹਿਲਾਂ ਤੋਂ ਹੀ ਕੁਝ ਜਾਤੀਆਂ ਰਹਿੰਦੀਆਂ ਸਨ, ਜਿਵੇਂ ਕਿ ਮੋਨ ਲੋਕ ਅਤੇ ਪਯੂ ਲੋਕ, ਜੋ ਜਾਂ ਤਾਂ ਇੱਥੋਂ ਭੇਜ ਦਿੱਤੇ ਗਏ ਤੇ ਜਾਂ ਉਹ ਬਰਮੀ ਲੋਕਾਂ ਵਿੱਚ ਹੀ ਮਿਲ ਗਏ।[2] ਭਾਸ਼ਾਬਰਮੀ ਭਾਸ਼ਾ (ਬਰਮੀ: မြန်မာဘာသာ ਉਚਾਰਨ: [mjəmà bàðà]မြန်မာ[mjəmà]ဗမာ [bəmà], ਦੇਸ਼ ਮਿਆਂਮਾਰ ਦੇ ਲੋਕਾਂ ਦੀ ਰਾਜਭਾਸ਼ਾ ਹੈ। ਇਹ ਮੁੱਖ ਤੌਰ 'ਤੇ 'ਬਰਹਮਦੇਸ਼' (ਬਰਮਾ ਦਾ ਸੰਸਕ੍ਰਿਤ ਨਾਮ) ਵਿੱਚ ਬੋਲੀ ਜਾਂਦੀ ਹੈ। ਮਿਆਂਮਾਰ ਤੋਂ ਇਲਾਵਾ ਇਸ ਦੀ ਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਅਸਾਮ, ਮਨੀਪੁਰ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਵੀ ਕੁੱਝ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਬਰਮੀ ਤਿੱਬਤੀ ਭਾਸ਼ਾ ਨਾਲ ਸੰਬੰਧ ਰੱਖਦੀ ਹੈ ਅਤੇ ਚੀਨੀ-ਤਿੱਬਤੀ, ਭਾਸ਼ਾ-ਪਰਿਵਾਰ ਦਾ ਭਾਗ ਹੈ। ਬਰਮੀ ਵਿੱਚ ਅਜਿਹੇ ਕਈ ਧਰਮ ਸੰਬੰਧੀ ਸ਼ਬਦ ਹਨ ਜੋ ਸੰਸਕ੍ਰਿਤ ਜਾਂ ਪਾਲੀ ਭਾਸ਼ਾ ਤੋਂ ਆਏ ਹਨ। ਸਮਾਜ ਅਤੇ ਸੱਭਿਆਚਾਰਪਹਿਰਾਵਾ![]() ਬਰਮੀ ਇਸਤਰੀਆਂ ਅਤੇ ਪੁਰਸ਼ ਦੋਵੇਂ ਸਰੀਰ ਦੇ ਹੇਠਲੇ ਹਿੱਸੇ ਤੇ ਲੋਂਗਈ ਨਾਮਕ ਲੂੰਗੀ ਪਹਿਨਦੇ ਹਨ। ਮਹੱਤਵਪੂਰਨ ਮੌਕਿਆਂ 'ਤੇ ਇਸਤਰੀਆਂ ਸੋਨੇ ਦੇ ਗਹਿਣੇ, ਰੇਸ਼ਮ ਦੇ ਰੁਮਾਲ-ਦੁਪੱਟੇ ਅਤੇ ਜੈਕਟ ਪਹਿਣਦੀਆਂ ਹਨ। ਮਰਦ ਅਕਸਰ 'ਗਾਊਂਗ ਬਾਊਂਗ' ਨਾਮ ਦੀਆਂ ਪੱਗਾਂ ਅਤੇ 'ਤਾਇਕਪੋਨ' ਨਾਮਕ ਬੰਦ ਗਲੇ ਵਾਲੀ ਜੈਕਟ ਪਹਿਣਦੇ ਹਨ। ਇਸਤਰੀਆਂ ਅਤੇ ਪੁਰਸ਼ ਦੋਵੇਂ 'ਹੰਯਾਤ ਫ਼ਨਤ' ਨਾਮ ਦੀ ਮਖ਼ਮਲੀ ਜੁੱਤੀ ਪਹਿਣਦੇ ਹਨ। ਆਧੁਨਿਕਤਾ ਕਰਕੇ ਹੁਣ 'ਜਾਪਾਨੀ ਜੁੱਤੀ' ਵਰਤੀ ਜਾਣ ਲੱਗ ਪਈ ਹੈ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia